ਜਿਵੇਂ-ਜਿਵੇਂ ਜ਼ਮਾਨਾ ਬਦਲ ਰਿਹਾ ਹੈ, ਨਵੀਆਂ ਤਕਨੀਕਾਂ ਆ ਰਹੀਆਂ ਹਨ ਉਸੇ ਤਰ੍ਹਾਂ ਠੱਗਾਂ ਨੇ ਵੀ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਇਕ ਸਾਬਕਾ ਫੌਜੀ ਨੂੰ ਸਾਈਬਰ ਠੱਗਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਉਸ ਤੋਂ ਸਾਢੇ 10 ਲੱਖ ਦੀ ਠੱਗੀ ਕਰ ਲਈ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਬਕਾ ਫੌਜੀ ਨੂੰ 8 ਘੰਟੇ ਡਿਜੀਟਲ ਅਰੈਸਟ ਕਰਕੇ ਵੀ ਰੱਖਿਆ ਗਿਆ।
ਮਾਮਲਾ ਸੋਮਵਾਰ 23 ਦਸੰਬਰ ਦੀ ਦੱਸਿਆ ਜਾ ਰਿਹਾ ਹੈ। ਪਿੰਡ ਸੇਖੋਵਾਲ ਦੇ ਰਮੇਸ਼ ਸ਼ਰਮਾ (ਜੋ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਸੂਬੇਦਾਰ ਹਨ) ਨੇ ਦੱਸਿਆ ਕਿ 23 ਦਸੰਬਰ ਨੂੰ ਸਵੇਰੇ 10 ਵਜੇ ਦੇ ਕਰੀਬ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ +6695522510 ਤੋਂ ਇੱਕ ਕਾਲ ਆਈ ਅਤੇ ਬਾਅਦ ਵਿੱਚ ਕਿਸੇ ਠੱਗ ਵੱਲੋਂ ਵੀਡੀਓ ਕਾਲ ਕੀਤੀ ਗਈ। ਉਸ ਨੇ ਪੁਲਸੀਆ ਹੋਣ ਦਾ ਢੌਂਗ ਕੀਤਾ ਅਤੇ ਉਸ ਨੇ ਕਿਹਾ ਕਿ ਉਹ ਅੰਧੇਰੀ ਮੁੰਬਈ ਪੁਲਿਸ ਸਟੇਸ਼ਨ ਦਾ ਇੰਸਪੈਕਟਰ ਹੈ।
ਤੁਹਾਡੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤੁਸੀਂ ਆਪਣਾ ਆਧਾਰ ਕਾਰਡ ਭੇਜੋ ਸਾਨੂੰ ਪੁਸ਼ਟੀ ਕਰਨੀ ਪਵੇਗੀ। ਆਧਾਰ ਕਾਰਡ ਨੰਬਰ ਦੱਸਣ ਤੋਂ ਬਾਅਦ ਕਿਹਾ ਕਿ ਤੁਹਾਡੇ ਖਿਲਾਫ 20 ਕੇਸ ਦਰਜ ਹਨ। ਉਸਨੇ ਦੱਸਿਆ ਕਿ ਸੰਗਰੂਰ ਦੇ ਨਰੇਸ਼ ਗੋਇਲ ਨੇ 2 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ ਅਤੇ ਮਨੀ ਲਾਂਡਰਿੰਗ ਰਾਹੀਂ ਤੁਹਾਡੇ ਕੇਨਰਾ ਬੈਂਕ ਖਾਤੇ ਵਿੱਚ 20 ਲੱਖ ਰੁਪਏ ਟਰਾਂਸਫਰ ਕੀਤੇ ਹਨ।
ਇਸ ਦੇ ਲਈ ਤੁਹਾਡੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਅਤੇ ਤੁਹਾਨੂੰ ਗ੍ਰਿਫਤਾਰ ਕੀਤਾ ਜਾਣਾ ਹੈ। ਉਸ ਨੇ ਇੱਕ ਹੋਰ ਠੱਗ ਨਾਲ ਇਹ ਕਹਿ ਕੇ ਗੱਲ ਕਰਾਈ ਕਿ ਡੀਜੀਪੀ ਸਾਹਿਬ ਨਾਲ ਗੱਲ ਕਰੋ ਤੇ ਡੀਜੀਪੀ ਬਣੇ ਠੱਗ ਨੇ ਕਿਹਾ ਕਿ ਤੁਹਾਡਾ ਕੇਸ ਮੇਰੇ ਕੋਲ ਹੈ ਮੈਂ ਕੇਸ ਰਫਾ-ਦਫਾ ਕਰ ਦਿੰਦਾ ਹਾਂ ਜੇ ਤੁਸੀਂ ਇੱਕ ਖਾਤੇ ਵਿਚ 20 ਲੱਖ ਰੁਪਏ ਆਰ.ਟੀ.ਜੀਐੱਸ. ਰਾਹੀਂ ਟਰਾਂਸਫਰ ਕਰ ਦਿਓ ਨਹੀਂ ਤਾਂ ਤੁਹਾਨੂੰ ਮੁੰਬਈ ਆਉਣਾ ਹੋਵੇਗਾ ਤੇ ਵੀਡੀਓ ਕਾਲ ਚੱਲਦੀ ਰਖਣ ‘ਤੇ ਕਿਸੇ ਵੀ ਪਰਿਵਾਰਕ ਮੈਂਬਰ ਨਾਲ ਗੱਲ ਸਾਂਝੀ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ।
ਇਸ ਤੋਂ ਬਾਅਦ ਸਾਬਕਾ ਫੌਜੀ ਪੋਜੇਵਾਲ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚ ਗਿਆ ਅਤੇ ਠੱਗਾਂ ਵੱਲੋਂ ਦਿੱਤਾ ਗਿਆ ਮਹਾਰਾਸ਼ਟਰ ਬੈਂਕ ਗਾਜ਼ੀਆਬਾਦ ਬ੍ਰਾਂਚ ਦਾ ਖਾਤਾ ਨੰਬਰ 60518542360 ਆਈ.ਐਫ.ਐਸ.ਸੀ. ਕੋਡ M.A.H.B. ਸ਼ਾਮ 4.57 ਵਜੇ ਖਾਤੇ 0001332 ਵਿੱਚ 10.5 ਲੱਖ ਰੁਪਏ ਟਰਾਂਸਫਰ ਕਰ ਦਿੱਤੇ, ਜੋ ਖਾਤਾ ਹਰੀਸ਼ ਚੰਦਰ ਦੀ ਪੁੱਤਰੀ ਜੋਤੀ ਨਾਂ ਦੀ ਔਰਤ ਦੇ ਨਾਂ ‘ਤੇ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜ ਤੱਤਾਂ ‘ਚ ਵਿਲੀਨ ਹੋਏ Ex PM ਡਾ. ਮਨਮੋਹਨ ਸਿੰਘ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
ਪਤਾ ਲੱਗਾ ਕਿ ਅੱਧੇ ਘੰਟੇ ਬਾਅਦ ਉਕਤ ਰਕਮ ਠੱਗ ਨੇ ਕਿਸੇ ਹੋਰ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ। ਇਕ ਘੰਟੇ ਬਾਅਦ ਰਮੇਸ਼ ਸ਼ਰਮਾ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਫਿਰ ਠੱਗਾਂ ਨੇ ਤਿੰਨ ਲੱਖ ਰੁਪਏ ਹੋਰ ਦੇਣ ਦੀ ਗੱਲ ਕਹੀ ਜੋ ਕਿ ਸਕਿਓਰਿਟੀ ਫੀਸ ਹੈ ਪਰ ਰਮੇਸ਼ ਸ਼ਰਮਾ ਨੇ ਪੈਸੇ ਨਾ ਹੋਣ ਕਾਰਨ 2 ਦਿਨ ਦਾ ਸਮਾਂ ਮੰਗਿਆ। ਜ਼ਿਕਰਯੋਗ ਹੈ ਕਿ ਠੱਗਾਂ ਨੇ ਜਿਨ੍ਹਾਂ 5 ਵੱਖ-ਵੱਖ ਫ਼ੋਨਾਂ ਤੋਂ ਕਾਲਾਂ ਕੀਤੀਆਂ ਸਨ, ਉਨ੍ਹਾਂ ਦੀਆਂ ਡੀਪੀ ‘ਤੇ ਸੀਨੀਅਰ ਪੁਲਿਸ ਅਫਸਰਾਂ ਦੀਆਂ ਤਸਵੀਰਾਂ ਹਨ। ਇਸ ਤੋਂ ਬਾਅਦ ਹੁਣ ਵੀ ਲਗਾਤਾਰ ਠੱਗਾਂ ਵੱਲੋਂ ਪੁਲਿਸ ਅਧਿਕਾਰੀਆਂ ਦੀ ਡੀਪੀ ਲੱਗੇ ਨੰਬਰਾਂ ਤੋਂ ਕਾਲ ਆ ਰਹੀ ਹੈ ਪਰ ਰਮੇਸ਼ ਸ਼ਰਮਾ ਫੋਨ ਨਹੀਂ ਚੁੱਕ ਰਹੇ।
ਇਸ ਸਬੰਧੀ ਰਮੇਸ਼ ਕੁਮਾਰ ਸ਼ਰਮਾ ਨੇ ਸਾਈਬਰ ਕ੍ਰਾਈਮ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਖ਼ਬਰ ਹੈ। ਇਸ ਸਬੰਧੀ ਰਿਜ਼ਰਵ ਬੈਂਕ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਲੋਕਾਂ ਨੂੰ ਡਿਜੀਟਲ ਗ੍ਰਿਫਤਾਰੀ ਤੋਂ ਸੁਚੇਤ ਰਹਿਣ ਅਤੇ ਸਾਵਧਾਨ ਰਹਿਣ ਦੀ ਲਗਾਤਾਰ ਅਪੀਲ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
