ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਹੋਣ ਜਾ ਰਿਹਾ ਹੈ। ਇਸ ਤਹਿਤ ਦੋ ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ ਜਦੋਂ ਕਿ ਇਕ ਮੰਤਰੀ ਤੋਂ ਅਹੁਦਾ ਵਾਪਿਸ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਕੱਲ੍ਹ ਇਕ ਕੈਬਨਿਟ ਮੰਤਰੀ ਦੀ ਛੁੱਟੀ ਹੋਵੇਗੀ । ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਹੁੰ ਚੁੱਕ ਸਮਾਗਮ ਲਈ ਰਾਜਪਾਲ ਬਨਵਾਰੀਲਾਲ ਪੁਰੋਹਿਤ ਤੋਂ ਸਮਾਂ ਮੰਗਿਆ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਹੜੇ 2 ਮੰਤਰੀ ਸਹੁੰ ਚੁੱਕਣਗੇ ਤੇ ਕਿਹੜੇ ਕੈਬਨਿਟ ਮੰਤਰੀ ਦੀ ਛੁੱਟੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਹੱਕ ‘ਚ ਬੋਲੇ CM ਮਾਨ-‘ਕੇਂਦਰ ਸਰਕਾਰ ਤੋਂ ਦੁਖੀ ਹੋ ਕੇ ਆਪਣੇ ਮੈਡਲਾਂ ਨੂੰ ਗੰਗਾ ‘ਚ ਵਹਾਉਣਾ ਸ਼ਰਮਨਾਕ’
ਇਹ ਵੀ ਖਬਰ ਹੈ ਕਿ ਨੁਮਾਇੰਦਗੀ ਲੁਧਿਆਣਾ ਨੂੰ ਦਿੱਤੀ ਜਾਵੇਗੀ ਤੇ ਜਲੰਧਰ ਤੇ ਅੰਮ੍ਰਿਤਸਰ ਤੋਂ ਇਕ ਮੰਤਰੀ ਚੁਣਿਆ ਜਾਵੇਗਾ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਚੰਡੀਗੜ੍ਹ ‘ਚ ਹੋਣਗੇ। ਸਹੁੰ ਚੁੱਕ ਸਮਾਗਮ ਦੁਪਹਿਰ ਬਾਅਦ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: