ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅੱਜ (ਮੰਗਲਵਾਰ) ਨੂੰ ਪੰਜਾਬ ਦੇ ਸਾਰੇ 13 ਵਿਧਾਨ ਸਭਾ ਹਲਕਿਆਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਗੀਆਂ। ਕਿਸਾਨਾਂ ਨੇ ਇਕ ਮਹੀਨੇ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਟ੍ਰੈਕ ਤੋਂ ਹਟਦੇ ਹੋਏ ਇਹ ਫੈਸਲਾ ਲਿਆ ਸੀ। ਦਰਅਸਲ ਕਿਸਾਨਾਂ ਦਾ ਦੋਸ਼ ਹੈ ਕਿ ਭਾਜਪਾ ਉਮੀਦਵਾਰ ਉਨ੍ਹਾਂ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ।
ਕਿਸਾਨ ਅੰਦੋਲਨ-2 ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦੁਪਹਿਰ 12 ਵਜੇ ਕਿਸਾਨ ਭਾਜਪਾ ਉਮੀਦਵਾਰਾਂ ਦੇ ਘਰਾਂ ਵੱਲ ਮਾਰਚ ਕਰਨਗੇ। ਜਿਹੜੇ ਉਮੀਦਵਾਰ ਆਪਣੇ ਸਬੰਧਤ ਜ਼ਿਲ੍ਹੇ ਵਿਚ ਚੋਣ ਨਹੀਂ ਲੜ ਰਹੇ, ਉਥੇ ਕਿਸਾਨ ਭਾਜਪਾ ਦਫਤਰਾਂ ਦੇ ਬਾਹਰ ਧਰਨਾ ਦੇਣ ਪਹੁੰਚਣਗੇ।
ਪੰਧੇਰ ਨੇ ਦੋਸ਼ ਲਾਇਆ ਕਿ ਭਾਜਪਾ ਉਮੀਦਵਾਰ ਕਿਸਾਨਾਂ ਨੂੰ ਬੇਸ਼ਰਮ ਕਹਿ ਰਹੇ ਹਨ। ਇੰਨਾ ਹੀ ਨਹੀਂ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੇ 2 ਜੂਨ ਤੋਂ ਬਾਅਦ ਵੇਖ ਲੈਣ ਦੀ ਗੱਲ ਕਹੀ। ਦੂਜੇ ਪਾਸੇ ਲੁਧਿਆਣਾ ਦੇ ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਅਪਸ਼ਬਦ ਬੋਲੇ ਹਨ, ਹੁਣ ਕਿਸਾਨ ਇਸ ਦਾ ਜਵਾਬ ਘਰਾਂ ਦੇ ਬਾਹਰ ਬੈਠ ਕੇ ਦੇਣਗੇ।
ਇਹ ਵੀ ਪੜ੍ਹੋ : ਮਸ਼ਹੂਰ ਯੂਟਿਊਬਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਵਿਵਾਦਾਂ ਨਾਲ ਹੈ ਡੂੰਘਾ ਰਿਸ਼ਤਾ
ਦੱਸ ਦੇਈਏ ਕਿ ਐੱਮਐੱਸਪੀ, ਸਵਾਮੀਨਾਥਨ ਰਿਪੋਰਟ ਸਮੇਤ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਬੈਠੇ ਹਨ। ਇਸ ਦੌਰਾਨ ਇੱਕ ਕਿਸਾਨ ਸ਼ੁਭਕਰਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਦੂਜੇ ਪਾਸੇ ਇਕ ਕਿਸਾਨ ਨੂੰ ਚੁੱਕ ਕੇ ਇੰਨਾ ਕੁੱਟਿਆ ਗਿਆ ਕਿ ਉਸ ਦੇ ਸਰੀਰ ਵਿਚ ਕਈ ਫਰੈਕਚਰ ਹੋ ਗਏ।
ਹੁਣ ਜਦੋਂ ਕਿਸਾਨ ਅੰਦੋਲਨ 2 ਦੀ ਸ਼ੁਰੂਆਤ ਨੂੰ 100 ਦਿਨ ਬੀਤ ਚੁੱਕੇ ਹਨ, ਕਿਸਾਨਾਂ ਨੇ ਆਪਣੇ ਵਿਰੋਧ ਦੇ ਤਰੀਕੇ ਬਦਲ ਲਏ ਹਨ, ਜਿਸ ਤਹਿਤ ਅੱਜ ਕਿਸਾਨ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਧਰਨਾ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: