ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ‘ਚ ਪੁਲਸ ਨੇ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਹੈ। ਇਹ ਸ਼ਰਾਬ ਚੰਡੀਗੜ੍ਹ ਇਲਾਕੇ ਤੋਂ ਹਿਮਾਚਲ ਪ੍ਰਦੇਸ਼ ਨੂੰ ਸਪਲਾਈ ਕੀਤੀ ਜਾ ਰਹੀ ਸੀ। ਪੁਲੀਸ ਨੇ ਟਰੱਕ ਡਰਾਈਵਰ ਰਾਜੇਸ਼ ਠਾਕੁਰ ਵਾਸੀ ਹਿਮਾਚਲ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਪਲਾਈ ਦਾ ਆਰਡਰ ਦੇਣ ਵਾਲਾ ਜਗਦੀਸ਼ ਕੁਮਾਰ ਚੌਹਾਨ ਵਾਸੀ ਹਿਮਾਚਲ ਪ੍ਰਦੇਸ਼ ਫਰਾਰ ਹੈ।

Fatehgarh Liquor Truck Caught
ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਟੀ ਪੁਆਇੰਟ ਸ਼ਹੀਦਗੜ੍ਹ ’ਤੇ ਨਾਕਾਬੰਦੀ ਕੀਤੀ ਹੋਈ ਸੀ। ਹਿਮਾਚਲ ਪ੍ਰਦੇਸ਼ ਨੰਬਰ ਵਾਲੇ ਇੱਕ ਟਰੱਕ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਤਲਾਸ਼ੀ ਲੈਣ ‘ਤੇ ਟਰੱਕ ‘ਚੋਂ 115 ਪੇਟੀਆਂ ਸ਼ਰਾਬ ਬਰਾਮਦ ਹੋਈ। ਡਰਾਈਵਰ ਕੋਲ ਇਸ ਸ਼ਰਾਬ ਦਾ ਕੋਈ ਪਰਮਿਟ ਨਹੀਂ ਸੀ। ਇਹ ਨਾਜਾਇਜ਼ ਸ਼ਰਾਬ ਨਿਕਲੀ।
ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸ਼ਰਾਬ ਹਿਮਾਚਲ ਪ੍ਰਦੇਸ਼ ਵਿੱਚ ਬੈਠੇ ਜਗਦੀਸ਼ ਕੁਮਾਰ ਚੌਹਾਨ ਨੇ ਮੰਗਵਾਈ ਸੀ। ਉਸ ਨੂੰ ਮਾਮਲੇ ‘ਚ ਨਾਮਜ਼ਦ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ। ਜਗਦੀਸ਼ ਖਿਲਾਫ ਪਹਿਲਾਂ ਵੀ 5 ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ –