ਥਾਈ ਸਮਾਈਲ ਏਅਰਵੇਜ਼ ਦੀ ਫਲਾਈਟ ‘ਚ ਯਾਤਰੀਆਂ ਵਿਚਾਲੇ ਝੜਪ ਦਾ ਵੀਡੀਓ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਫਲਾਈਟ ਬੈਂਕਾਕ ਤੋਂ ਭਾਰਤ ਆ ਰਹੀ ਸੀ। ਵੀਡੀਓ 27 ਦਸੰਬਰ 2022 ਦਾ ਦੱਸਿਆ ਜਾ ਰਿਹਾ ਹੈ। ਇਸ ਸਾਰੀ ਘਟਨਾ ਨੂੰ ਇਕ ਯਾਤਰੀ ਨੇ ਆਪਣੇ ਫੋਨ ‘ਤੇ ਸ਼ੂਟ ਕਰ ਲਿਆ।

51 ਸੈਕਿੰਡ ਦੀ ਇਸ ਕਲਿੱਪ ਵਿੱਚ ਦੋ ਲੋਕਾਂ ਨੂੰ ਇੱਕ ਦੂਜੇ ਨਾਲ ਬਹਿਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਇੱਕ ਫਲਾਈਟ ਅਟੈਂਡੈਂਟ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪਹਿਲਾ ਵਿਅਕਤੀ ਆਪਣੀ ਐਨਕ ਲਾਹ ਲੈਂਦਾ ਹੈ ਅਤੇ ਦੂਜੇ ਵਿਅਕਤੀ ਨੂੰ ਥੱਪੜ ਮਾਰਨ ਲੱਗ ਪੈਂਦਾ ਹੈ। ਜਲਦੀ ਹੀ ਉਸਦੇ ਦੋਸਤ ਵੀ ਝਗੜੇ ਵਿੱਚ ਪੈ ਜਾਂਦੇ ਹਨ। ਇਸ ਦੌਰਾਨ ਦੂਜਾ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਤੋਂ ਬਾਅਦ ਵਿਅਕਤੀ ਦੇ ਆਲੇ-ਦੁਆਲੇ 4-5 ਲੋਕ ਇਕੱਠੇ ਹੋ ਗਏ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਸ ਦੇ ਵਾਲ ਫੜ ਕੇ ਥੱਪੜ ਮਾਰ ਦਿੱਤਾ। ਫਲਾਈਟ ਅਟੈਂਡੈਂਟ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਅਸਫਲ ਰਹਿੰਦਾ ਹੈ।






















