ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਵਿਚ 8000 ਬੱਚੇ ਹਨ। ਪੰਜਾਬ ਵਿਚ 19,000 ਤੋਂ ਵੱਧ ਸਕੂਲ ਹਨ। ਇਹ ਸਾਰੇ ਪੁਰਾਣੀਆਂ ਸਰਕਾਰਾਂ ਨੇ ਬਣਾਏ ਹਨ। ਇਥੇ 30 ਲੱਖ ਬੱਚੇ ਪੜ੍ਹ ਰਹੇ ਹਨ ਤੇ ਇਥੇ ਬੁਨਿਆਦੀ ਸਹੂਲਤਾਂ ਦ ਘਾਟ ਹੈ। ਬੱਚਿਆਂ ਕੋਲ ਕਿਤਾਬਾਂ ਤੋਂ ਲੈ ਕੇ ਟੀਚਰਾਂ ਤੱਕ ਦੀ ਕਮੀ ਹੈ। ਜੋ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਉਨ੍ਹਾਂ ਨੂੰ 400 ਰੁਪਏ ਵਰਦੀ ਲਈ ਦਿੱਤਾ ਜਾਂਦਾ ਹੈ।
ਵਿਧਾਇਕ ਸੁੱਖੀ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵਰਦੀ ਲਈ 4000 ਰੁਪਏ ਦਿੱਤੇ ਜਾਂਦੇ ਹਨ, ਇਹ ਬਿਲਕੁਲ ਗਲਤ ਹੈ। ਇਸ ਤਰ੍ਹਾਂ ਦਾ ਭੇਦਭਾਵ ਠੀਕ ਨਹੀਂ ਹੈ। ਉਨ੍ਹਾਂ ਨੇ ਸੀਐੱਮ ਨੂੰ ਅਪੀਲ ਕੀਤੀ ਕਿ 30 ਲੱਖ ਬੱਚਿਆਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੇ ਹਲਕੇ ਦੇ 4 ਸਕੂਲ ਗਿਣਾਏ ਜਿਥੇ ਟੀਚਰ ਨਹੀਂ ਹਨ। ਅਕਾਲੀ ਦਲ ਦੇ MLA ਸੁਖਵਿੰਦਰ ਸੁੱਖੀ ਦੀ ਮੰਗ ‘ਤੇ CM ਮਾਨ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ 24 ਘੰਟਿਆਂ ‘ਚ ਉਨ੍ਹਾਂ ਦੇ ਹਲਕੇ ਦੇ ਸਕੂਲਾਂ ਵਿਚ ਟੀਚਰਾਂ ਦੀ ਪੋਸਟਾਂ ਭਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲਿਸਟ ਮੰਗਵਾ ਲਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 2 ਕਿਲੋ ਹੈਰੋ/ਇਨ ਸਣੇ 1 ਨ.ਸ਼ਾ ਤਸਕਰ ਕੀਤਾ ਕਾਬੂ
CM ਮਾਨ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੀ ਵਜ੍ਹਾ ਨਾਲ ਲੋਕਾਂ ਦਾ ਸਰਕਾਰੀ ਸਹੂਲਤਾਂ ਤੋਂ ਭਰੋਸਾ ਉਠ ਗਿਆ ਹੈ। ਲੋਕ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹਨ ਪਰ ਹੋਰ ਕਿਸੇ ਵੀ ਚੀਜ਼ ਨਾਲ ਜਿਥੇ ਸਰਕਾਰੀ ਸ਼ਬਦ ਜੁੜ ਜਾਂਦਾ ਹੈ, ਉਹ ਉਸ ਤੋਂ ਪਿੱਛਾ ਛੁਡਵਾਉਂਦੇ ਸਨ। ਅਗਲੇ ਸੈਸ਼ਨ ਵਿਚ ਉਹ ਡਾਟਾ ਲੈ ਕੇ ਆਉਣਗੇ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕਿੰਨੇ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: