ਬੰਗਲਾਦੇਸ਼ ਖਿਲਾਫ ਏਸ਼ੀਆ ਕੱਪ 2023 ਦੇ ਆਖਰੀ ਸੁਪਰ ਫੋਰ ਦੇ ਮੁਕਾਬਲੇ ਵਿਚ ਭਾਰਤੀ ਟੀਮ ਨੂੰ 6 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਟੀਮ ਇੰਡੀਆ ਨੂੰ ਇਸ ਹਾਰ ਨਾਲ ਕੋਈ ਨੁਕਸਾਨ ਨਹੀਂ ਹੋਇਆ। ਭਾਰਤ ਪਹਿਲਾਂ ਹੀ ਏਸ਼ੀਆ ਕੱਪ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਬੰਗਲਾਦੇਸ਼ ਖਿਲਾਫ ਮੈਚ ਭਾਰਤੀ ਬੇਂਚ ਸਟ੍ਰੈਂਥ ਨੂੰ ਅਜਮਾਉਣ ਦਾ ਇਕ ਮੌਕਾ ਸੀ। ਇਸ ਲਈ ਭਾਰਤੀ ਟੀਮ ਨੇ ਪਲੇਇੰਗ-11 ਵਿਚ 5 ਬਦਲਾਅ ਵੀ ਕੀਤੇ ਸਨ।
ਹੁਣ ਟੀਮ ਨੂੰ 17 ਸਤੰਬਰ ਨੂੰ ਸ਼੍ਰੀਲੰਕਾ ਖਿਲਾਫ ਖਿਤਾਬੀ ਮੁਕਾਬਲਾ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਅਕਸ਼ਰ ਪਟੇਲ ਦੇ ਸੱਟ ਲੱਗਣ ਨਾਲ ਫਾਈਨਲ ਖੇਡਣ ਦੀ ਰੇਸ ਤੋਂ ਲਗਭਗ ਬਾਹਰ ਹੋ ਚੁੱਕੇ ਹਨ। ਇਸ ਸਟਾਰ ਆਲਰਾਊਂਡਰ ਨੂੰ ਸ਼੍ਰੀਲੰਕਾ ਖਿਲਾਫ ਮੈਚ ਵਿਚ ਸੱਟ ਲੱਗੀ ਸੀ। ਹੱਥ ਤੋਂ ਇਲਾਵਾ ਉਨ੍ਹਾਂ ਦੇ ਖੱਬੇ ਪੱਟ ਵਿਚ ਵੀ ਪ੍ਰੇਸ਼ਾਨੀ ਦਿਖੀ ਸੀ।ਅਕਸ਼ਰ ਨੇ ਬੰਗਲਾਦੇਸ਼ ਖਿਲਾਫ 34 ਗੇਂਦਾਂ ਵਿਚ 3 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।
ਇਹ ਵੀ ਪੜ੍ਹੋ : ਹੈਰੋਇਨ ਬਰਾਮਦਗੀ ਦੇ ਸੀਕ੍ਰੇਟ ਮਿਸ਼ਨ ‘ਤੇ ਗਏ ਸਨ ਪੁਲਿਸ ਮੁਲਾਜ਼ਮ, ਸਮੱਗਲਰ ਸਮਝ BSF ਨੇ ਕੀਤਾ ਗ੍ਰਿਫਤਾਰ
23 ਸਾਲਾ ਵਾਸ਼ਿੰਗਟਨ ਸੁੰਦਰ ਨੂੰ ਅਕਸ਼ਰ ਪਟੇਲ ਦੇ ਕਵਰ ਵਜੋਂ ਬੁਲਾਇਆ ਗਿਆ ਹੈ। ਅਕਸ਼ਰ ਦੀ ਸੱਟ ਦੀ ਗੰਭੀਰਤਾ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ ਪਰ ਬੀਤੇ ਦਿਨੀਂ ਪ੍ਰੇਮਦਾਸਾ ਸਟੇਡੀਅਮ ਵਿਚ ਆਪਣੀ ਪਾਰੀ ਦੌਰਾਨ ਉਨ੍ਹਾਂ ਨੂੰ ਕਾਫੀ ਦਰਦ ਵਿਚ ਦੇਖਿਆ ਗਿਆ ਸੀ। ਮੈਚ ਦੌਰਾਨ ਅਕਸ਼ਰ ਨੂੰ ਪਹਿਲਾਂ ਇਕ ਹੱਥ ਵਿਚ ਸੱਟ ਲਈ ਸੀ। ਇਸ ਲਈ ਉਹ ਫੀਜੀਓ ਨੂੰ ਕਾਲ ਕਰ ਰਹੀ ਰਹੇ ਸਨ ਕਿ ਬੰਗਲਾਦੇਸ਼ੀ ਫੀਲਡਰ ਦਾ ਥ੍ਰੋਅ ਉਨ੍ਹਾਂ ਦੇ ਦੂਜੇ ਹੱਥ ਵਿਚ ਜਾ ਲੱਗਾ ਸੀ।
ਵੀਡੀਓ ਲਈ ਕਲਿੱਕ ਕਰੋ -: