ਆਈਸੀਸੀ ਨੇ ਅੱਜ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 2021-23 ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ 7 ਤੋਂ 11 ਜੂਨ ਦੇ ਵਿਚ ਲੰਦਨ ਦੇ ਓਵਲ ਵਿਚ ਖੇਡਿਆ ਜਾਵੇਗਾ। ਫਾਈਨਲ ਮੈਚ ਲਈ 12 ਜੂਨ ਨੂੰ ਰਿਜ਼ਰਵ ਡੇ ਵਜੋਂ ਰੱਖਿਆ ਗਿਆ ਹੈ। ਚੈਂਪੀਅਨਸ਼ਿਪ ਦੇ ਪਹਿਲੇ ਐਡੀਸ਼ਨ ਦਾ ਫਾਈਨਲ ਮੈਚ ਸਾਊਥੈਂਟਨ ਵਿਚ ਭਾਰਤ ਤੇ ਨਿਊਜ਼ੀਲੈਂਡ ਵਿਚ ਖੇਡਿਆ ਗਿਆ ਸੀ ਜਿਸ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਤੋਂ ਮਾਤ ਦਿੱਤੀ ਸੀ।
ਇਸ ਵਾਰ ਦੇ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਤੇ ਆਸਟ੍ਰੇਲੀਆ ਵਿਚ ਖੇਡਿਆ ਜਾ ਸਕਦਾ ਹੈ। ਆਸਟ੍ਰੇਲੀਆ ਵਰਲਡ ਟੈਸਟ ਚੈਂਪੀਅਨਸ਼ਿਪ ਰੈੰਕਿੰਗ ਵਿਚ 75.56 ਜਿੱਤ ਫੀਸਦੀ ਦੇ ਨਾਲ ਨੰਬਰ ਵਨ ‘ਤੇ ਮੌਜੂਦ ਹੈ। ਦੂਜੇ ਪਾਸੇ ਭਾਰਤੀ ਟੀਮ 58.93 ਜਿੱਤ ਫੀਸਦੀ ਨਾਲ ਦੂਜੇ ਨੰਬਰ ‘ਤੇ ਕਾਬਜ਼ ਹੈ। ਦੋਵਾਂ ਵਿਚ ਫਾਈਨਲ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਅਡਾਨੀ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਲਗਾਏ ਦੋਸ਼ਾਂ ‘ਤੇ PM ਮੋਦੀ ਦਾ ਪਲਟਵਾਰ, ਦਿੱਤਾ ਇਹ ਜਵਾਬ
ਭਾਰਤ ਤੇ ਆਸਟ੍ਰੇਲੀਆ ਵਿਚ 9 ਫਰਵਰੀ ਤੋਂ ਖੇਡੀ ਜਾਣ ਵਾਲੀ ਬਾਰਡਰ-ਗਾਵਸਕਰ ਟਰਾਫੀ ਤੋਂ ਫਾਈਨਲਿਸਟ ਟੀਮਾਂ ਤੈਅ ਹੋ ਸਕਦੀਆਂ ਹਨ। ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਲਈ ਟੀਮ ਇੰਡੀਆ ਨੂੰ ਬਾਰਡਰ ਗਾਵਸਕਰ ਸੀਰੀਜ ਵਿਚ ਆਸਟ੍ਰੇਲੀਆ ਨੂੰ ਘੱਟ ਤੋਂ ਘੱਟ 3-1 ਤੋਂ ਹਰਾਉਣਾ ਹੋਵੇਗਾ ਨਹੀਂ ਤਾਂ ਟੀਮ ਨੂੰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਦੂਜੇ ‘ਤੇ ਨਿਰਭਰ ਹੋਣਾ ਪਵੇਗਾ। ਵਰਲਡ ਟੈਸਟ ਚੈਂਪੀਅਨਸ਼ਿਪ ਦੀ ਰੈਂਕਿੰਗ ਵਿਚ ਸ਼੍ਰੀਲੰਕਾ 53.33 ਫੀਸਦੀ ਦੇ ਨਾਲ ਤੀਜੇ ਨੰਬਰ ‘ਤੇ ਮੌਜੂਦ ਹੈ। 9 ਮਾਰਚ ਤੋਂ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਵਿਚ ਦੋ ਟੈਸਟ ਮੈਚਾਂ ਦੀ ਸੀਰੀਜ ਖੇਡੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: