ਬਰਨਾਲਾ ਜ਼ਿਲ੍ਹੇ ਦੇ ਕਸਬਾ ਪੱਖੋ ਕੈਂਚੀਆਂ ਨੇੜੇ ਜਗਜੀਤਪੁਰਾ ਟੌਲ ਪਲਾਜ਼ਾ ‘ਤੇ ਅੰਗਰੇਜ਼ੀ ਭਾਸ਼ਾ ਦੇ ਸਾਈਨ ਬੋਰਡ ‘ਤੇ ਕਾਲਖ ਮੱਲ੍ਹਣ ਦੇ ਮਸਲੇ ‘ਚ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਵਿਰੁੱਧ ਥਾਣਾ ਸ਼ਹਿਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਇੱਕ ਨਵੰਬਰ ਨੂੰ ਲੱਖਾ ਸਿਧਾਣਾ ਟੋਲ ਪਲਾਜ਼ਾ ‘ਤੇ ਆਪਣੇ ਸਾਥੀਆਂ ਨਾਲ ਪਹੁੰਚਿਆ ਸੀ ਅਤੇ ਟੋਲ ਪਲਾਜ਼ਾ ‘ਤੇ ਅੰਗਰੇਜ਼ੀ ਭਾਸ਼ਾ ‘ਤੇ ਕਾਲਖ ਨਾਲ ਕਾਲਖ ਮੱਲ੍ਹ ਦਿੱਤੀ।
ਇਸ ਦੌਰਾਨ ਸਿਧਾਣਾ ਨੇ ਕਿਹਾ ਸੀ ਕਿ ਅੱਜ ਦੇ ਦਿਨ ਪੰਜਾਬੀ ਸੂਬੇ ਦੇ ਨਾਮ ਉਪਰ ਪੰਜਾਬ ਵੱਢਿਆ ਟੁੱਕਿਆ ਗਿਆ ਸੀ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ, ਪਾਣੀਆਂ ‘ਤੇ ਡਾਕਾ ਮਾਰਿਆ ਗਿਆ, ਰਾਜਧਾਨੀ ਖੋਹ ਲਈ ਗਈ ਅਤੇ ਪੰਜਾਬੀ ਭਾਸ਼ਾ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਟਾ ‘ਚ ਚੀਤੇ ਨੇ ਮਚਾਈ ਦਹਿਸ਼ਤ, ਘਰ ਦੀ ਰਸੋਈ ‘ਚ ਵੇਖ ਉੱਡੇ ਹੋਸ਼, ਪਤੀ-ਪਤਨੀ ਨੇ ਇੰਝ ਬਚਾਈ ਜਾਨ
ਉਸ ਨੇ ਕਿਹਾ ਸੀ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਕਾਲਖ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਅੱਜ ਰੋਸ ਵਜੋਂ ਮੁੜ ਕੌਮੀ ਹਾਈਵੇ ਉਪਰ ਅੰਗਰੇਜ਼ੀ ਭਾਸ਼ਾ ਉਪਰ ਕਾਲਖ ਲਾ ਕੇ ਪੰਜਾਬੀ ਮਾਂ ਬੋਲੀ ਨੂੰ ਹਰ ਥਾਂ ਬਣਦਾ ਮਾਣ-ਸਤਿਕਾਰ ਦੇਣ ਦੀ ਮੰਗ ਕਰ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: