160 ਕਿਲੋ ਭਾਰ ਵਾਲੀ ਇਕ ਔਰਤ ਸਵੇਰੇ ਬਿਸਤਰੇ ਤੋਂ ਉੱਠਣ ਦੀ ਕੋਸ਼ਿਸ਼ ਕਰਦੇ ਹੋਏ ਹੇਠਾਂ ਡਿੱਗ ਗਈ। ਜਦੋਂ ਔਰਤ ਦੇ ਪੂਰੇ ਪਰਿਵਾਰ ਤੋਂ ਉਸ ਨੂੰ ਨਾ ਚੁੱਕਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਨਗਰ ਨਿਗਮ ਦੀ ਮਦਦ ਲੈਣੀ ਪਈ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਬਚਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।
ਮਾਮਲਾ ਮਹਾਰਾਸ਼ਟਰ ਦੇ ਠਾਣੇ ਦਾ ਹੈ। ਮਹਾਰਾਸ਼ਟਰ ਦੇ ਠਾਣੇ ਸ਼ਹਿਰ ‘ਚ ਵੀਰਵਾਰ ਨੂੰ 160 ਕਿਲੋਗ੍ਰਾਮ ਭਾਰ ਵਾਲੀ ਇਕ ਬੀਮਾਰ ਔਰਤ ਮੰਜੇ ਤੋਂ ਡਿੱਗ ਗਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਨੂੰ ਚੁੱਕਣ ਲਈ ਫਾਇਰ ਵਿਭਾਗ ਤੋਂ ਮਦਦ ਮੰਗੀ।
62 ਸਾਲਾ ਔਰਤ ਜਿਸ ਦੀ ਸਿਹਤ ਖ਼ਰਾਬ ਹੋਣ ਕਾਰਨ ਤੁਰਨ-ਫਿਰਨ ਵਿਚ ਦਿੱਕਤ ਆ ਰਹੀ ਸੀ, ਸਵੇਰੇ 8 ਵਜੇ ਦੇ ਕਰੀਬ ਵਾਘਬੀਲ ਇਲਾਕੇ ਵਿਚ ਆਪਣੇ ਫਲੈਟ ਵਿਚ ਅਚਾਨਕ ਬੈੱਡ ਤੋਂ ਡਿੱਗ ਪਈ।
ਇਹ ਵੀ ਪੜ੍ਹੋ : ਫਰੀਦਕੋਟ ‘ਚ ਸਰਕਾਰੀ ਮੁਲਾਜ਼ਮਾਂ ਦੇ ਜੀਨਸ ਟੀ-ਸ਼ਰਟ ਪਹਿਨਣ ‘ਤੇ ਰੋਕ, ਫਰਮਾਨ ਜਾਰੀ
ਠਾਣੇ ਮਿਊਂਸੀਪਲ ਕਾਰਪੋਰੇਸ਼ਨ (ਟੀਐੱਮਸੀ) ਦੇ ਅਧਿਕਾਰੀ ਨੇ ਦੱਸਿਆ ਕਿ ਔਰਤ ਦੇ ਪਰਿਵਾਰਕ ਮੈਂਬਰ ਉਸ ਨੂੰ ਵਾਪਸ ਬਿਸਤਰੇ ‘ਤੇ ਲਿਟਾਉਣ ਵਿੱਚ ਨਾਕਾਮ ਰਹੇ। ਟੀਐਮਸੀ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਮੁਤਾਬਕ ਘਬਰਾਏ ਹੋਏ ਪਰਿਵਾਰਕ ਮੈਂਬਰਾਂ ਨੇ ਮਦਦ ਲਈ ਫਾਇਰ ਅਧਿਕਾਰੀਆਂ ਨੂੰ ਬੁਲਾਇਆ।
ਉਨ੍ਹਾਂ ਕਿਹਾ ਕਿ ਖੇਤਰੀ ਆਫ਼ਤ ਪ੍ਰਬੰਧਨ ਸੈੱਲ (ਆਰਡੀਐਮਸੀ) ਦੀ ਇੱਕ ਟੀਮ ਫਲੈਟ ‘ਤੇ ਪਹੁੰਚੀ, ਔਰਤ ਨੂੰ ਚੁੱਕਿਆ ਅਤੇ ਉਸ ਨੂੰ ਬੈੱਡ ‘ਤੇ ਲਿਟਾਇਆ। ਅਧਿਕਾਰੀ ਨੇ ਦੱਸਿਆ ਕਿ ਡਿੱਗਣ ਕਾਰਨ ਔਰਤ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਹਾਲਾਂਕਿ RDMC ਬਹੁਤ ਸਾਰੀਆਂ ਐਮਰਜੈਂਸੀ ਕਾਲਾਂ ਦਾ ਜਵਾਬ ਦਿੰਦਾ ਹੈ, ਇਹ ਅਸਾਧਾਰਨ ਸੀ।
ਵੀਡੀਓ ਲਈ ਕਲਿੱਕ ਕਰੋ -: