ਪੰਜਾਬ ਦੇ ਲੁਧਿਆਣਾ ‘ਚ ਓਕਟੇਵ ਬ੍ਰਾਂਡ ਦੇ ਸਟੋਰ ‘ਚ ਅੱਗ ਲੱਗ ਗਈ। ਘਟਨਾ ਬਾਬਾ ਥਾਨ ਸਿੰਘ ਚੌਕ ਨੇੜੇ ਨਵਾਂ ਮੁਹੱਲੇ ਦੀ ਹੈ। ਦੱਸਿਆ ਜਾ ਰਿਹਾ ਹੈ ਅੱਗ ਸ਼ੋਅਰੂਮ ਦੀ ਦੂਜੀ ਮੰਜ਼ਿਲ ‘ਤੇ ਲੱਗੀ ਸੀ। ਹੌਲੀ-ਹੌਲੀ ਅੱਗ ਵਧਦੀ ਗਈ। ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਨੇ ਗਰਾਊਂਡ ਫਲੋਰ ‘ਤੇ ਸਟੋਰ ਦੇ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਇਸ ਭਿਆਨਕ ਅੱਗ ਨੂੰ ਕਾਬੂ ਪਾਉਣ ‘ਚ ਕਰੀਬ 8 ਘੰਟੇ ਲੱਗ ਗਏ।
ਬਾਬਾ ਥਾਨ ਸਿੰਘ ਚੌਂਕ ਨੇੜੇ ਆਕਟੇਵ ਕੰਪਨੀ ਦਾ ਰੈਡੀਮੇਡ ਕੱਪੜਿਆਂ ਦਾ ਸ਼ੋਅਰੂਮ ਹੈ। ਸਟੋਰ ਦਾ ਮਾਲਕ ਅੰਮ੍ਰਿਤਸਰ ‘ਚ ਰਹਿੰਦਾ ਹੈ। ਵੀਰਵਾਰ ਰਾਤ ਨੂੰ ਸ਼ੋਅਰੂਮ ਦਾ ਮਾਲਕ ਸ਼ੋਅਰੂਮ ਬੰਦ ਕਰਕੇ ਘਰ ਚਲਾ ਗਿਆ। ਦੇਰ ਰਾਤ ਸ਼ੋਅਰੂਮ ਵਿੱਚ ਅਚਾਨਕ ਅੱਗ ਲੱਗ ਗਈ। ਸ਼ੋਅਰੂਮ ਦੇ ਅੰਦਰੋਂ ਧੂੰਆਂ ਨਿਕਲਦਾ ਦੇਖ ਕੇ ਆਸਪਾਸ ਦੇ ਲੋਕਾਂ ਨੇ ਰੌਲਾ ਪਾਇਆ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ, ਪਰ ਉਹ ਅੱਗ ‘ਤੇ ਕਾਬੂ ਨਹੀਂ ਪਾ ਸਕੇ।
ਇਹ ਵੀ ਪੜ੍ਹੋ : ਪਾਵਰਕਾਮ ‘ਚ ਹੋਈ ਦੋ ਡਾਇਰੈਕਟਰਾਂ ਦੀ ਨਿਯੁਕਤੀ, ਚੇਅਰਮੈਨ ਨੂੰ ਮਿਲੀ ਤੀਜੀ ਵਾਰ ਇਕ ਸਾਲ ਦੀ ਐਕਸਟੈਨਸ਼ਨ
ਇਸ ‘ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਨੇੜੇ ਦੀਆਂ ਛੱਤਾਂ ‘ਤੇ ਜਾ ਕੇ ਅੱਗ ‘ਤੇ ਕਾਬੂ ਪਾਇਆ। ਸਾਡੀਆਂ ਜਾ ਰਿਹਾ ਹੈ ਉਨ੍ਹਾਂ ਨੇ ਕਰੀਬ 8 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਪੂਰੇ ਸ਼ੋਅਰੂਮ ‘ਚ ਪਿਆ ਕੱਪੜਾ ਸੜ ਚੁੱਕਾ ਸੀ। ਅੱਗ ਲੱਗਣ ਦੇ ਕਾਰਨਾਂ ਸਬੰਧੀ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਹੈ।