ਮੋਗਾ ‘ਚ ਸ਼ੁੱਕਰਵਾਰ ਸਵੇਰੇ ਵਿਆਹ ਦੀ ਬਰਾਤ ਵਾਲੀ ਕਾਰ ਦੇ ਡਰਾਈਵਰ ਨੂੰ 3 ਲੋਕਾਂ ਨੇ ਗੋਲੀ ਮਾਰ ਦਿੱਤੀ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਦੀ ਪਛਾਣ ਨਵਦੀਪ ਸਿੰਘ ਵਾਸੀ ਪੁਰਾਣਾ ਮੋਗਾ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਨਵਦੀਪ ਨੇ ਬਾਘਾਪੁਰਾਣਾ ਕੋਲੋਂ ਬਰਾਤ ਲੈ ਕੇ ਜਾਣਾ ਸੀ। ਇਸ ਦੇ ਲਈ ਉਸ ਨੇ ਮੋਗਾ ਦੀ ਇੱਕ ਦੁਕਾਨ ਵਿੱਚ ਕਾਰ ਸਜਾਈ। ਇਸ ਦੌਰਾਨ ਜਿਵੇਂ ਹੀ ਉਹ ਆਪਣੀ ਕਾਰ ਲੈ ਕੇ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਦੋ ਬੰਦੇ ਉਸ ਦੀ ਕਾਰ ਵਿਚ ਸਵਾਰ ਹੋ ਗਏ। ਇਨ੍ਹਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਉਹ ਵੀ ਵਿਆਹ ਵਿੱਚ ਜਾ ਰਹੇ ਹਨ।
ਇਹ ਵੀ ਪੜ੍ਹੋ : ਸਰਦੀਆਂ ‘ਚ ਜੁਰਾਬਾਂ ਪਾ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ! ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ ਤੁਹਾਡੀ ਇਹ ਆਦਤ
ਨਵਦੀਪ ਮੁਤਾਬਕ ਜਦੋਂ ਉਹ ਗੱਡੀ ਲੈ ਕੇ ਜਾ ਰਿਹਾ ਸੀ ਤਾਂ ਬਾਈਕ ਸਵਾਰ ਨੌਜਵਾਨ ਵੀ ਉਸ ਦੇ ਨਾਲ ਚੱਲਿਆ। ਉਸ ਨੇ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ। ਇਸੇ ਦੌਰਾਨ ਪਿੰਡ ਸਿੰਘਾਵਾਲਾ ਨੇੜੇ ਕਾਰ ਵਿੱਚ ਜਾ ਰਹੇ ਦੋ ਵਿਅਕਤੀਆਂ ਵੱਲੋਂ ਉਸ ਨੂੰ ਦੋ ਗੋਲੀਆਂ ਮਾਰੀਆਂ ਗਈਆਂ। ਇਸ ਤੋਂ ਬਾਅਦ ਉਕਤ ਦੋਵੇਂ ਗੱਡੀ ਦੇ ਨਾਲ ਚੱਲ ਰਹੀ ਬਾਈਕ ‘ਤੇ ਬੈਠ ਕੇ ਫਰਾਰ ਗਏ।
ਇਸ ਤੋਂ ਬਾਅਦ ਜ਼ਖਮੀ ਬੰਦੇ ਨੇ ਆਪਣੇ ਦੋਸਤ ਨੂੰ ਫੋਨ ਕੀਤਾ। ਦੋਸਤ ਨੇ ਦੱਸਿਆ ਕਿ ਉਸ ਨੂੰ ਨਵਦੀਪ ਦਾ ਫੋਨ ਆਇਆ ਕਿ ਸਿੰਘਾ ਵਾਲਾ ਨੇੜੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚਿਆ ਅਤੇ ਨਵਦੀਪ ਨੂੰ ਕਾਰ ‘ਚ ਬਿਠਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਇਕਬਾਲ ਹੁਸੈਨ ਨੇ ਦੱਸਿਆ ਕਿ ਜ਼ਖਮੀ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –