ਹੁਣੇ ਜਿਹੇ ਵਿਦੇਸ਼ ਤੋਂ ਪਰਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਸਤਾਨ-ਏ-ਸ਼ਹਾਦਤ ਦੇ 1.47 ਕਰੋੜ ਰੁਪਏ ਪੁੱਤਰ ਦੇ ਵਿਆਹ ਵਿਚ ਐਡਜਸਟ ਕਰਨ ਦੇ ਦੋਸ਼ ਨਕਾਰੇ ਹਨ। ਉਨ੍ਹਾਂ ਕਿਹਾ ਕਿ ਉਹ ਘਰ ਦਾ ਸਾਦਾ ਖਾਣਾ ਖਾਧੇ ਹਨ। ਉਨ੍ਹਾਂ ਨੇ ਨਾ ਕਦੇ ਮੀਟ ਖਾਧਾ ਹੈ ਤੇ ਨਾ ਹੀ ਕਦੇ ਸ਼ਰਾਬ ਪੀਤੀ ਹੈ, ਅਜਿਹੇ ਵਿਚ ਉਨ੍ਹਾਂ ਦੇ ਖਾਣੇ ਦਾ ਬਿੱਲ 60 ਲੱਖ ਰੁਪਏ ਕਿਵੇਂ ਆ ਸਕਦਾ ਹੈ।
ਸਾਬਕਾ ਸੀਐੱਮ ਚੰਨੀ ਨੇ ਕਿਹਾ ਕਿ ਉਨ੍ਹਾਂ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੀ ਜਾਇਦਾਦ ਤੇ ਬੈਂਕ ਖਾਤੇ ਖੰਗਾਲੇ ਜਾ ਰਹੇ ਹਨ। ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 3 ਮਹੀਨੇ ਲਈ ਮੁੱਖ ਮੰਤਰੀ ਬਣਾਇਆ ਸੀ ਪਰ ਪਤਾ ਨਹੀਂ ਮੈਂ ਇਸ ਦੌਰਾਨ ਕੀ-ਕੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਨਾਲ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਾਰੇ ਦੋਸ਼ਾਂ ਤੇ ਸਾਜ਼ਿਸ਼ਾਂ ਦਾ ਸਾਹਮਣਾ ਖੁਦ ਆਪਣੇ ਪੱਧਰ ‘ਤੇ ਕਰਨਗੇ ਨਾ ਕਿ ਜਨਤਾ ਤੇ ਹੋਰਨਾਂ ਨੂੰ ਨਾਲ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਕਰਨਗੇ।
ਦੱਸ ਦੇਈਏ ਕਿ ਚਮਕੌਰ ਸਾਹਿਬ ਵਿਚ 19 ਨਵੰਬਰ 2021 ਨੂੰ ਦਾਸਤਾਨ-ਏ-ਸ਼ਹਾਦਤ ਸਮਾਰੋਹ ਿਵਚ 1.47 ਕਰੋੜ ਰੁਪਏ ਦੇ ਖਰਚ ਨੂੰ 10 ਅਕਤੂਬਰ 2021 ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤ ਦੇ ਵਿਆਹ ਵਿਚ ਐਡਜਸਟ ਕਰਨ ਦੇ ਦੋਸ਼ ਹਨ। ਇਹ ਸ਼ਿਕਾਇਤ ਪੰਜਾਬ ਵਿਜੀਲੈਂਸ ਦੇ ਚੀਫ ਡਾਇਰੈਕਟਰ ਨੂੰ ਬਠਿੰਡਾ ਦੇ ਪਿੰਡ ਭਾਗੂ ਵਾਸੀ ਰਾਜਵਿੰਦਰ ਸਿੰਘ ਨੇ ਭੇਜੀ ਹੈ। ਉਹ ਸਾਰੇ ਦਸਤਾਵੇਜ਼ ਵੀ ਨਾਲ ਲਗਾਏ ਹਨ, ਜਿਨ੍ਹਾਂ ਤੋਂ ਘਪਲਾ ਸਾਬਤਾ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਦਾਸਤਾਨ-ਏ-ਸ਼ਹਾਦਤ ਸਮਾਰੋਹ ਟੂਰਿਜ਼ਮ ਵਿਭਾਗ ਵੱਲੋਂ ਕਰਾਇਆ ਗਿਆ। ਇਸ ਦੀ ਜ਼ਿੰਮੇਵਾਰੀ ਟੂਰਿਜ਼ਮ ਦੇ ਚੀਫ ਜਨਰਲ ਮੈਨੇਜਰ ਐੱਸ ਕੇ ਚੱਢਾ ਤੇ ਐਕਸੀਅਨ ਪ੍ਰੇਮਚੰਦ ਨੇ ਕੀਤੀ ਸੀ। ਪ੍ਰੋਗਰਾਮ ‘ਤੇ 1.47 ਕਰੋੜ ਰੁਪਏ ਦਾ ਖਰਚ ਦਿਖਾ ਕੇ ਵੱਡਾ ਘਪਲਾ ਕੀਤਾ ਗਿਆ। ਦੋਸ਼ ਹੈ ਕਿ ਐੱਸਕੇ ਚੱਢਾ ਵੱਲੋਂ ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਐਕਟ-2019 ਦਾ ਉਲੰਘਣ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਓਮੀਕ੍ਰਾਨ ਦੇ ਖਤਰਨਾਕ ਸਬ-ਵੇਰੀਐਂਟ XBB.1.5 ਨੇ ਦਿੱਤੀ ਭਾਰਤ ‘ਚ ਦਸਤਕ, ਗੁਜਰਾਤ ‘ਚ ਮਿਲਿਆ ਪਹਿਲਾ ਮਾਮਲਾ
4 ਟੈਂਡਰਾਂ ਲਈ 20 ਗੁਣਾ ਵੱਧ ਰੇਟ ‘ਤੇ ਸਿੰਗਲ ਟੈਂਡਰ ਤੋਂ ਰਿਸ਼ਵਤ ਲਈ ਗਈ। ਦੋਸ਼ ਹੈ ਕਿ ਐੱਸਕੇ ਚੱਢਾ ਤੇ ਪ੍ਰੇਮਚੰਦ ਵੱਲੋਂ ਸਟੇਜ ਆਦਿ ਲਈ 97 ਲੱਖ ਰੁਪਏ ਦੀ ਅਦਾਇਗੀ ਸਿੰਗਲ ਟੈਂਡਰ ਜ਼ਰੀਏ ਕੀਤੀ ਗਈ। ਦੋਵੇਂ ਅਧਿਕਾਰੀਆਂ ਨੇ ਪ੍ਰਤੀ ਵਿਅਕਤੀ ਚਾਹ ਦਾ ਕੱਪ 2000 ਰੁਪਏ ਦੇ ਹਿਸਾਬ ਨਾਲ ਖਰਚ ਕੀਤਾ ਪਰ ਚੋਣ ਕਮਿਸ਼ਨ ਵੱਲੋਂ ਚਾਹ ਦੇ ਕੱਪ ਦੀ ਕੀਮਤ 12 ਰੁਪਏ ਦੇ ਹਿਸਾਬ ਨਾਲ ਦਿੱਤੀ ਗਈ।
ਸਮਾਗਮ ਲਈ ਸੈਰ ਸਪਾਟਾ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧ, ਜਿਸ ਵਿੱਚ ਟੈਂਟ, ਭੋਜਨ, ਫੁੱਲਾਂ ਦੀ ਸਜਾਵਟ, ਸਟੇਜ ਆਦਿ ਲਈ 20 ਗੁਣਾ ਤੋਂ ਵੱਧ ਰੇਟ ਤੈਅ ਕੀਤੇ ਗਏ ਸਨ। ਉਦਾਹਰਨ ਲਈ ਕੇਟਰਿੰਗ ਟੈਂਡਰ ਵਿੱਚ ਚਾਹ ਜਿਸਦੀ ਕੀਮਤ 12 ਰੁਪਏ ਪ੍ਰਤੀ ਕੱਪ ਹੈ ਨੂੰ 1000 ਰੁਪਏ ਪ੍ਰਤੀ ਕੱਪ ਦਿਖਾਇਆ ਗਿਆ ਸੀ। ਦੁਪਹਿਰ ਦੇ ਖਾਣੇ ਦੀ ਕੀਮਤ 15 ਰੁਪਏ ਪ੍ਰਤੀ ਵਿਅਕਤੀ ਨੂੰ ਵੀ 2000 ਰੁਪਏ ਪ੍ਰਤੀ ਵਿਅਕਤੀ ਦੱਸੀ ਗਈ। 25 ਰੁਪਏ ਦੇ ਪੂਰੇ ਛੋਲਿਆਂ ਦੀ ਪਲੇਟ 250 ਦੀ ਦੱਸੀ ਗਈ।
ਵੀਡੀਓ ਲਈ ਕਲਿੱਕ ਕਰੋ -: