ਇੰਡੀਆ-ਪਾਕਿਸਤਾਨ ਦਾ ਕ੍ਰਿਕਟ ਮੈਚ ਹੋਵੇ ਤੇ ਲੋਕਾਂ ‘ਤੇ ਜਨੂਨ ਨਾ ਚੜ੍ਹੇ, ਇਹ ਹੋ ਹੀ ਨਹੀਂ ਸਕਦਾ। ਪ੍ਰਸ਼ੰਸਕ, ਬਾਜ਼ਾਰ ਤਾਂ ਕੀ ਸਾਰਿਆਂ ਨੇ ਖੂਬ ਇਸ ਦੀ ਤਿਆਰੀ ਕੀਤੀ ਹੈ। ਦੇਸ਼ ਭਰ ਦੇ ਰੈਸਟੋਰੈਂਟਸ ਨੇ ਜਿਥੇ ਕ੍ਰਿਕਟ ਦੇ ਨਾਂ ‘ਤੇ ਪਕਵਾਨਾਂ ਦੇ ਨਾਂ ਰੱਖੇ ਹਨ ਤਾਂ ਬਾਰ ਮੁਫਤ ਵਿੱਚ ਸ਼ਰਾਬ ਪਰੋਸ ਰਹੇ ਹਨ। ਕਈ ਰੈਸਟੋਰੈਂਟ ਨੇ ਕਸਟਮਰਸ ਨੂੰ ਖਿੱਚਣ ਲਈ ਪ੍ਰਾਜੈਕਟਰ ਤੇ ਵੱਡੀਆਂ ਸਕ੍ਰੀਨਾਂ ਵੀ ਲਾਈਆਂ ਹਨ, ਤਾਂ ਕੁਝ ਨੇ ਖੁੱਲ੍ਹੇ ਵਿੱਚ ਮੈਚ ਵੇਖਣ ਦੇ ਇੰਤਜ਼ਾਮ ਕੀਤੇ ਹਨ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਦਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦਿੱਲੀ-ਐਨਸੀਆਰ ਦੇ ਰੈਸਟੋਰੈਂਟਾਂ ਅਤੇ ਬਾਰਾਂ ਨੇ ਇਸ ਲਈ ਬਹੁਤ ਵਧੀਆ ਤਿਆਰੀਆਂ ਕੀਤੀਆਂ ਹਨ। ਲੋਕਾਂ ਨੂੰ ਖਾਣੇ ਦੇ ਬਿੱਲਾਂ ‘ਤੇ ਵੀ ਭਾਰੀ ਛੋਟ ਦਿੱਤੀ ਜਾ ਰਹੀ ਹੈ।
ਦਿੱਲੀ ਦੇ ਕੁਝ ਰੈਸਟੋਰੈਂਟਾਂ ਨੇ ਦੱਖਣੀ ਅਫਰੀਕਾ ਦੇ ਏਬੀ ਡੀਵਿਲੀਅਰਜ਼ ਵਰਗੇ ਮਹਾਨ ਕ੍ਰਿਕਟਰਾਂ ਦੇ ਨਾਂ ‘ਤੇ ਖਾਣੇ ਦੇ ਪਕਵਾਨ ਪੇਸ਼ ਕੀਤੇ ਹਨ। ਕੇਲਿਨ ਰੈਸਟੋਰੈਂਟ ਅਤੇ ਬਾਰ ਨੇ ਖੁੱਲੇ ਖੇਤਰ ਵਿੱਚ 8-10 ਪ੍ਰੋਜੈਕਟਰ ਲਗਾਏ ਹਨ। ਇਸ ਦੇ ਨਾਲ ਹੀ ਗਾਹਕਾਂ ਨੂੰ ਸਿਰਫ 699 ਰੁਪਏ ‘ਚ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਅਤੇ ਤਿਰੰਗੇ ਦਾ ਟੈਟੂ ਆਫਰ ਕੀਤਾ ਜਾ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਕੇਲਿਨ ਦੇ ਮਾਲਕ ਸੌਰਭ ਖਾਨੀਜੋ ਦਾ ਕਹਿਣਾ ਹੈ ਕਿ ਲੋਕ ਉਸ ਦੇ ਮੀਨੂ ਵਿੱਚੋਂ ਕਿਸੇ ਵੀ ਦੋ ਸਟਾਰਟਰ ਨਾਲ ਅਨਲਿਮਟਿਡ ਡਰਿੰਕਸ ਦਾ ਆਨੰਦ ਮਾਣ ਸਕਦੇ ਹਨ। ਇਸ ਦੇ ਨਾਲ ਹੀ ਜਦੋਂ ਪਾਕਿਸਤਾਨ ਦੀ ਵਿਕਟ ਡਿੱਗਦੀ ਹੈ ਤਾਂ ਲੋਕਾਂ ਨੂੰ ਸ਼ਰਾਬ ਦੇ ਮੁਫਤ ਸ਼ਾਟ ਦੇ ਨਾਲ-ਨਾਲ ਮੁਫਤ ਨਾਚੋਸ ਅਤੇ ਸਾਲਸਾ ਵੀ ਦਿੱਤਾ ਜਾ ਰਿਹਾ ਹੈ। ਜੇ ਭਾਰਤ ਮੈਚ ਜਿੱਤਦਾ ਹੈ ਤਾਂ ਲੋਕਾਂ ਨੂੰ ਬਿੱਲ ‘ਤੇ 10 ਫੀਸਦੀ ਦੀ ਛੋਟ ਵੀ ਮਿਲੇਗੀ।
ਸੋਸ਼ਲ ਰੈਸਟੋਰੈਂਟ ਨੇ ਦੇਸ਼ ਭਰ ਵਿੱਚ ਆਪਣੇ ਆਉਟਲੈਟਾਂ ‘ਤੇ ਮੀਨੂ ਵਿੱਚ ਕ੍ਰਿਕਟ-ਥੀਮ ਵਾਲੇ ਪਕਵਾਨ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚ ‘ਏ ਬੀ ਡੀ ਰਿਬਜ਼’, ‘ਚੌਕਾ ਚੱਕਾ ਪਲੇਟਰ’, ‘ਦ 1983 ਸਮੋਸਾ ਸੈਂਪਲਰ’, ‘ਦਿ 2011 ਬਕੇਟ’, ‘ਦ ਦੂਸਰਾ ਸ਼ੋਅਰੂਮ ਸ਼ਵਰਮਾ’ ਅਤੇ ‘ਦ 2023 ਪਲੇਟਰ’ ਵਰਗੇ ਕੁਝ ਦਿਲਚਸਪ ਨਾਵਾਂ ਵਾਲੇ ਖਾਣੇ ਦੇ ਪਕਵਾਨ ਸ਼ਾਮਲ ਹਨ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥਣਾਂ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਮਾਮਲੇ ‘ਚ ਵੱਡਾ ਖੁਲਾਸਾ, ਸਕੂਲ ਵਾਲੇ ਵੀ ਹੈਰਾਨ
ਗੁਰੂਗ੍ਰਾਮ ਦੇ ਵੈਸਟਿਨ ਨੇ ਮੈਚ ਦੇ ਲਾਈਵ ਟੈਲੀਕਾਸਟ ਲਈ ਇੱਕ ਸ਼ੋਅ-ਡਾਉਨ ਤਿਆਰ ਕੀਤਾ ਹੈ, ਜਿਸ ਵਿੱਚ ‘ਹੈਟ੍ਰਿਕ ਪੈਕੇਜ’ 5000 ਰੁਪਏ ਵਿੱਚ ‘ਹਾਊਜ਼ ਦੈਟ ਪੈਕੇਜ’ 6000 ਰੁਪਏ ਵਿੱਚ ‘ਪਾਵਰਪਲੇ ਪੈਕੇਜ’ ਅਤੇ ਰੈਸਟੋਰੈਂਟ ਨੇ 5000 ਰੁਪਏ ਵਿੱਚ ਬੀਅਰ 1999 ਰੁਪਏ ਦੇ ਪੈਕੇਜ ਤਿਆਰ ਕੀਤੇ ਹਨ।
ਇਸ ਤੋਂ ਇਲਾਵਾ ਇੰਟਰਨੈਸ਼ਨਲ ਬੀਅਰਸ ਲਈ 2999 ਰੁਪਏ ਦਾ ਆਫਰ ਹੈ, ਜਿਸ ‘ਚ ਕਈ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ। ਨੋਇਡਾ ਵਿੱਚ ਲਿਮਿਟਲੈੱਸ ਅਤੇ ਗੁਰੂਗ੍ਰਾਮ ਵਿੱਚ ਦਿ ਡਰੰਕਨ ਬੋਟੈਨਿਸਟ ਵਰਗੇ ਰੈਸਟੋਰੈਂਟ ਨਾ ਸਿਰਫ਼ ਵਿਸ਼ੇਸ਼ ਛੋਟਾਂ ਦੀ ਪੇਸ਼ਕਸ਼ ਕਰ ਰਹੇ ਹਨ ਬਲਕਿ ਗਾਹਕਾਂ ਨੂੰ ਮੈਚ ਨਾਲ ਸਬੰਧਤ ਚੀਜ਼ਾਂ ਵੀ ਪ੍ਰਦਾਨ ਕਰ ਰਹੇ ਹਨ।