ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਦੀਪਕ ਬਾਕਸਰ ਦੀ 8 ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਦੀਪਕ ਬਾਕਸਰ ਨੂੰ ਸੁਰੱਖਿਆ ਕਾਰਨਾਂ ਤੋਂ ਸਿੱਧੇ ਲਾਕਅੱਪ ਤੋਂ ਪੇਸ਼ ਕੀਤਾ ਗਿਆ ਤੇ ਕੋਰਟ ਨੇ ਉਸ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ 8 ਦਿਨ ਦੀ ਹਿਰਾਸਤ ਵਿਚ ਦੇ ਦਿੱਤਾ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀਪਕ ਬਾਕਸਰ ਨੂੰ ਲੈ ਕੇ ਭਾਰਤ ਪਹੁੰਚੀ।
ਦੀਪਕ ਬਾਕਸਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਇਕ ਟੀਮ ਨੇ FBI ਦੀ ਮਦਦ ਨਾਲ ਮੈਕਸੀਕੋ ਵਿਚ ਗ੍ਰਿਫਤਾਰ ਕੀਤਾ ਸੀ। ਦੀਪਕ ਬਾਕਸਰ ਜਾਅਲੀ ਪਾਸਪੋਰਟ ‘ਤੇ ਭਾਰਤ ਤੋਂ ਮੈਕਸੀਕੋ ਭੱਜ ਗਿਆ ਸੀ। ਸਪੈਸ਼ਲ ਸੈੱਲ ਦੀ ਸਾਊਥ ਵੇਸਟ ਰੇਂਜ ਦੀ ਇਕ ਟੀਮ ਐੱਫਬੀਆਈ ਦੀ ਮਦਦ ਨਾਲ ਦੀਪਕ ਬਾਕਸਰ ਨੂੰ ਭਾਰਤ ਵਾਪਸ ਲਿਆਉਣ ਲਈ ਮੈਕਸੀਕੋ ਗਈ ਸੀ। ਵਿਸ਼ੇਸ਼ ਪੁਲਿਸ ਕਮਿਸ਼ਨਰ ਐਚ.ਜੀ.ਐਸ. ਧਾਲੀਵਾਲ, ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਪ੍ਰਮੋਦ ਕੁਸ਼ਵਾਹਾ ਅਤੇ ਹੋਰ ਅਧਿਕਾਰੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਏ, ਜਿੱਥੇ ਮੈਕਸੀਕੋ ਤੋਂ ਵਿਸ਼ੇਸ਼ ਟੀਮ ਬਾਕਸਰ ਨੂੰ ਲੈ ਕੇ ਉਤਰੀ।
ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਮੈਕਸੀਕਨ ਪ੍ਰਸ਼ਾਸਨ ਤੋਂ ਦੀਪਕ ਨੂੰ ਡਿਪੋਰਟ ਕਰਨ ਦੀ ਅਪੀਲ ਕੀਤੀ ਸੀ। ਮੈਕਸੀਕੋ ਸਿਟੀ ਵਿਚ ਭਾਰਤੀ ਦੂਤਘਰ ਨੇ ਦਿੱਲੀ ਪੁਲਿਸ ਨਾਲ ਸਹਿਯੋਗ ਕੀਤਾ ਤੇ ਅਧਿਕਾਰੀਆਂ ਦੀ ਇਕ ਟੀਮ ਨੂੰ ਦੂਤਘਰ ਮੈਕਸੀਕਨ ਅਧਿਕਾਰੀਆਂ, ਪੁਲਿਸ ਤੇ ਐੱਫਬੀਆਈ ਨਾਲ ਤਾਲਮੇਲ ਕਰਨ ਲਈ ਮੈਕਸੀਕੋ ਸਿਟੀ ਭੇਜਿਆ ਤਾਂ ਕਿ ਦੀਪਕ ਦੇ ਅਪਰਾਧਕ ਨੈਟਵਰਕ ਨਾਲ ਕਿਸੇ ਵੀ ਕਾਨੂੰਨੀ ਚੁਣੌਤੀ ਤੋਂ ਪਹਿਲਾਂ ਉਸ ਨੂੰ ਡਿਪੋਰਟ ਕੀਤਾ ਜਾਵੇ।
ਦਿੱਲੀ ਪੁਲਿਸ ਅਨੁਸਾਰ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਗੈਂਗਸਟਰ ਦੀਪਕ ਪਹਿਲ ਉੁਰਫ ਬਾਕਸਰ 10 ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ ਜਿਸ ਵਿਚ ਹੱਤਿਆ, ਹੱਤਿਆ ਦੀ ਕੋਸ਼ਿਸ਼ ਤੇ ਮਹਾਰਾਸ਼ਟਰ ਸੰਗਠਿਤ ਕੰਟਰੋਲ ਅਧਿਨਿਯਮ ਤਹਿਤ ਹੋਰ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕਸਰ ਜੀਤੇਂਦਰ ਗੋਗੀ ਗੈਂਗ ਨੂੰ ਵੀ ਸੰਭਾਲ ਰਿਹਾ ਸੀ। ਰੋਹਿਣੀ ਕੋਰਟ ਵਿਚ ਹੋਏ ਮੁਕਾਬਲੇ ਵਿਚ ਗੋਗੀ ਮਾਰਿਆ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿਚ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੈਕਸੀਕੋ ਤੋਂ ਇਕ ਭਗੌੜੇ ਨੂੰ ਭਾਰਤ ਵਾਪਸ ਲਿਆ ਰਹੇ ਹਨ।
ਇਹ ਵੀ ਪੜ੍ਹੋ : ਉੱਤਰੀ ਕਸ਼ਮੀਰ ‘ਚ ਲਸ਼ਕਰ ਦੇ ਦੋ ਅੱਤਵਾਦੀ ਪੁਲਿਸ ਹਿਰਾਸਤ ‘ਚੋਂ ਫਰਾਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਸਪਸ਼ਲ ਸੈੱਲ ਨੂੰ ਦੀਪਕ ਬਾਕਸਰ ਦੀ ਲੋਕੇਸ਼ਨ ਬਾਰੇ ਗੁਪਤ ਸੂਚਨਾ ਮਿਲਣ ਦੇ ਬਾਅਦ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਸਪੈਸ਼ਲ ਸੈੱਲ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਐੱਚ. ਜੀ. ਐੱਸ. ਧਾਲੀਵਾਲ ਨੇ ਕਿਹਾ ਕਿ ਬਾਕਸਰ ਤੇ ਉਸ ਦੇ ਗਿਰੋਹ ਖਿਲਾਫ ਇਸ ਸਾਲ 16 ਮਾਰਚ ਨੂੰ ਸਪੈਸ਼ਲ ਸੈੱਲ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤਹਿਤ ਮੌਜੂਦਾ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: