ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਨੇ ਇੱਥੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਿੱਲੀ ਦੀ ਰਹਿਣ ਵਾਲੀ ਮੁਟਿਆਰ ਨਿਸ਼ਾ ਵਰਮਾ ਨੇ ਰੇਲਵੇ ਬੁਰਜੀ ਨੰਬਰ 111/3-4 ਨੇੜੇ ਬਿਜਲੀ ਗਰਿੱਡ ਰੇਲਵੇ ਸਟੇਸ਼ਨ ਲਹਿਰਾਗਾਗਾ ਕੋਲ ਮਾਲ ਗੱਡੀ ਹੇਠਾਂ ਆ ਕੇ ਖੁਦਕਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ : ਨ.ਸ਼ਿਆਂ ਖਿਲਾਫ ਜਲੰਧਰ ਪੁਲਿਸ ਨੂੰ ਮਿਲੀ ਕਾਮਯਾਬੀ, ਲਗਜ਼ਰੀ ਗੱਡੀਆਂ ਸਣੇ 84 ਲੱਖ ਦੀ ਡਰੱ/ਗ ਮਨੀ ਬਰਾਮਦ
ਮਾਲ ਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਜਿਸ ਦੇ ਚਲਦਿਆਂ ਥਾਣੇਦਾਰ ਜਗਵਿੰਦਰ ਸਿੰਘ ਇੰਚਾਰਜ ਰੇਲਵੇ ਪੁਲਿਸ ਲਹਿਰਾਗਾਗਾ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿਚ ਰੱਖ ਤਫਤੀਸ਼ ਸ਼ੁਰੂ ਕਰ ਦਿੱਤੀ। ਵੱਡੀ ਮਿਹਨਤ ਸਦਕਾ ਮ੍ਰਿਤਕਾਂ ਦੇ ਵਾਰਸਾਂ ਦਾ ਪਤਾ ਕੀਤਾ। ਜਿਸ ਦੇ ਚਲਦਿਆਂ ਮ੍ਰਿਤਕਾ ਦੀ ਪਹਿਚਾਣ ਨਿਸ਼ਾ ਵਰਮਾ ਵਾਸੀ ਦਿੱਲੀ ਵਜੋਂ ਹੋਈ। ਇਸ ਉਪਰੰਤ ਨਿਸ਼ਾ ਵਰਮਾ ਦੇ ਵਾਰਸ ਇੱਥੇ ਪਹੁੰਚੇ। ਮ੍ਰਿਤਕਾ ਦੇ ਪਰਿਵਾਰ ਤੇ ਲੜਕੇ ਪ੍ਰਾਨੇ ਵਰਮਾ ਵਾਸੀ ਦਿੱਲੀ ਦੇ ਬਿਆਨ ਮੁਤਾਬਕ ਕਾਰਵਾਈ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਅਤੇ ਲਾਸ਼ ਦਾ ਸਿਵਲ ਹਸਪਤਾਲ ਮੂਣਕ ਤੋਂ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਅੰਤਿਮ ਰਸਮਾਂ ਲਈ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: