Good news in lockdown: ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਦੇਸ਼ ਭਰ ਵਿੱਚ ਲਾਕਡਾਊਨ ਲੱਗਾ ਹੋਇਆ ਹੈ। ਉੱਥੇ ਹੀ ਇਸ ਤਰ੍ਹਾਂ ਲਗਭਗ ਸਾਰੇ ਕੰਮ ਰੁੱਕੇ ਹੋਏ ਹਨ। ਗੱਲ ਕਰੀਏ ਬਾਲੀਵੁੱਡ ਇੰਡਸਟਰੀ ਦੀ ਤਾਂ ਜਿੱਥੇ ਇੱਕ ਪਾਸੇ ਕਈ ਫ਼ਿਲਮਾਂ ਦੀ ਰਿਲੀਜ਼ਿੰਗ ਕੈਂਸਲ ਹੋ ਗਈ ਹੈ ਉਥੇ ਦੂਸਰੇ ਪਾਸੇ ਕਈ ਫਿਲਮਾਂ ਦੀ ਸ਼ੂਟਿੰਗ ਦੇ ਲਈ ਬਣਾਏ ਗਏ ਵੱਡੇ ਵੱਡੇ ਸੈੱਟ ਤੋੜਨ ਦੀ ਖ਼ਬਰ ਆ ਰਹੀ ਹੈ। ਉੱਥੇ ਹੀ ਇਸ ਵਿੱਚ ਇੱਕ ਵੱਡੀ ਖੁਸ਼ਖਬਰੀ ਆਈ ਹੈ। ਖਬਰ ਹੈ ਕਿ ਅਦਾਕਾਰ ਅਜੇ ਦੇਵਗਨ ਤੇ ਕਾਰਤਿਕ ਆਰਿਅਨ ਦੀਆਂ ਦੋ ਵੱਡੀਆਂ ਫਿਲਮਾਂ ਦੇ ਸੀਕਵਲ ਫਾਈਨਲ ਹੋ ਚੁੱਕੇ ਹਨ। ਇਹੀ ਨਹੀਂ ਇਸ ‘ਤੇ ਫਿਲਮ ਮੇਕਰ ਭੂਸ਼ਣ ਕੁਮਾਰ ਨੇ ਮੋਹਰ ਵੀ ਲਗਾ ਦਿੱਤੀ ਹੈ।
ਦਰਅਸਲ ਫਿਲਮ ਇੰਡਸਟਰੀ ਤੋਂ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕਈ ਫਿਲਮ ਨਿਰਮਾਤਾ ਲਾਕਡਾਊਨ ਦੇ ਦੌਰਾਨ ਆਪਣੀਆਂ ਅਪਕਮਿੰਗ ਫਿਲਮਾਂ ਨੂੰ ਲੈ ਕੇ ਤਿਆਰੀਆਂ ਵਿੱਚ ਲੱਗ ਗਏ ਹਨ। ਕੁਝ ਨੇ ਤਾਂ ਇਹ ਕਨਫਰਮ ਵੀ ਕਰ ਦਿੱਤਾ ਹੈ ਕਿ ਉਹ ਆਪਣੀ ਟੀਮ ਦੇ ਨਾਲ ਸਕ੍ਰਿਪਟ ਪੜ੍ਹ ਰਹੇ ਹਨ ਅਤੇ ਜਲਦ ਹੀ ਕੰਮ ਵੀ ਸ਼ੁਰੂ ਕਰ ਦੇਣਗੇ। ਉਥੇ ਹੀ ਇੱਕ ਰਿਪੋਰਟ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਟੀ ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਲਾਕਡਾਊਨ ਖਤਮ ਹੁੰਦੇ ਹੀ ਕੁਝ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਦੀ ਪਲਾਨਿੰਗ ਕਰ ਰਹੇ ਹਨ। ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਭੂਸ਼ਣ ਕੁਮਾਰ ਜਲਦੀ ਦੇ ਦੇ ਪਿਆਰ ਦੇ ਅਤੇ ਸੋਨੂੰ ਕੇ ਟੀਟੂ ਕੀ ਸਵੀਟੀ ਦੇ ਸੀਕਵਲ ਸ਼ੁਰੂ ਕਰਨਗੇ। ਜਿਸ ਦੀ ਪਲਾਨਿੰਗ ਨੂੰ ਅੱਜ ਕੱਲ੍ਹ ਜਾਰੀ ਹੈ। ਲਵ ਰੰਜਨ ਅਤੇ ਮੇਰੇ ਦਿਮਾਗ ਵਿੱਚ ਦੇਦੇ ਪਿਆਰ ਦੇ ਦਾ ਸੀਕਵਲ ਹੈ। ਅਸੀਂ ਸੋਨੂੰ ਕੇ ਟੀਟੂ ਕੀ ਸਵੀਟੀ ਨੂੰ ਵੀ ਫ੍ਰੈਂਚਾਇਜ਼ੀ ਵਿੱਚ ਬਦਲਾਂਗੇ।
ਜਦੋਂ ਗੱਲ ਆਉਂਦੀ ਹੈ ਬਾਲੀਵੁੱਡ ਅਦਾਕਾਰਾਂ ਦੀ ਤਾਂ ਕਈ ਵਾਰ ਫ਼ਿਲਮਾਂ ਵਿੱਚ ਸੀਨ ਦੀ ਡਿਮਾਂਡ ਦੇ ਅਨੁਸਾਰ ਉਨ੍ਹਾਂ ਨੂੰ ਬੋਲਡ ਸੀਨ ਅਤੇ ਬਿਕਿਨੀ ਪਾਉਣ ਵਰਗੇ ਡੇਅਰਿੰਗ ਕੰਮ ਕਰਨੇ ਪੈਂਦੇ ਹਨ। ਉੱਥੇ ਹੀ ਬਿਕਿਨੀ ਪਾਉਣਾ ਕਿੰਨਾ ਮੁਸ਼ਕਿਲ ਹੋ ਸਕਦਾ ਹੈ ਇਸ ਗੱਲ ਦਾ ਖੁਲਾਸਾ ਆਪ ਅਦਾਕਾਰਾ ਰਕਿਲਪ੍ਰੀਤ ਨੇ ਕੀਤਾ ਹੈ। ਹਾਲਾਂਕਿ ਉਨ੍ਹਾਂ ਨੂੰ ਬਿਕਿਨੀ ਫਿਲਮ ਦੇ ਲਈ ਨਹੀਂ ਬਲਕਿ ਇੱਕ ਬਿਊਟੀ ਪੈਜੇੰਟ ਦੇ ਲਈ ਪਾਉਣੀ ਪਈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਬਿਕਨੀ ਪਾਉਣ ਨੂੰ ਲੈ ਕੇ ਕਿਸ ਤਰ੍ਹਾਂ ਉਹ ਨਰਵਸ ਹੋ ਗਈ ਸੀ। ਰਕੁਲ ਨੇ ਆਪਣੇ ਮਾਤਾ ਪਿਤਾ ਅਤੇ ਬਿਕਿਨੀ ਨਾਲ ਜੁੜੇ ਹੋਏ ਉਸ ਵਾਕਿਆ ਨੂੰ ਹਾਲ ਹੀ ਵਿੱਚ ਇੱਕ ਖਾਸ ਇੰਟਰਵਿਊ ਦੌਰਾਨ ਸ਼ੇਅਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੀ ਮਾਂ ਨੂੰ ਕਹਿੰਦੀ ਸੀ ਕਿ ਮਿਸ ਇੰਡੀਆ ਦੇ ਲਈ ਉਨ੍ਹਾਂ ਨੂੰ ਬਿਕਨੀ ਪਾਉਣੀ ਹੋਵੇਗੀ ਅਤੇ ਮੈਂ ਇਸ ਲਈ ਤਿਆਰ ਨਹੀਂ ਹਾਂ। ਇਸ ‘ਤੇ ਮੇਰੀ ਮਾਂ ਕਹਿੰਦੀ ਸੀ ਕਿ ਤੂੰ ਤਿਆਰ ਕਰ ਆਪਣੇ ਆਪ ਨੂੰ ਇਸ ਵਿੱਚ ਕੀ ਹੈ। ਰਕੁਲ ਪ੍ਰੀਤ ਦਾ ਕਹਿਣਾ ਹੈ ਕਿ ਕਈ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਦਾ ਸੁਪੋਰਟ ਨਹੀਂ ਹੁੰਦਾ ਪਰ ਮੇਰੇ ਮਾਤਾ ਪਿਤਾ ਵਿੱਚ ਬਿਕਿਨੀ ਪਾਉਣ ਨੂੰ ਲੈ ਕੇ ਮੇਰੇ ਤੋਂ ਜ਼ਿਆਦਾ ਕਾਨਫੀਡੈਂਸ ਸੀ।