ਗੁਰਦਾਸਪੁਰ ਦੇ ਸੰਤ ਨਗਰ ਇਲਾਕੇ ਦੀ ਰਹਿਣ ਵਾਲੀ 16 ਸਾਲਾ ਅਜਨੀਤ ਕੌਰ ਨੇ ਲੌਕਡਾਊਨ ਦੌਰਾਨ ਯੂ-ਟਿਊਬ ਰਾਹੀਂ ਕੋਰੀਅਨ ਭਾਸ਼ਾ ਸਿੱਖੀ। ਜਦੋਂ ਉਸ ਨੂੰ ਇੱਕ ਭਾਸ਼ਾ ਆ ਗਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਸ਼ੁਰੂ ਕੀਤਾ। ਹੌਲੀ-ਹੌਲੀ ਸਾਰੀਆਂ ਭਾਸ਼ਾਵਾਂ ਅਜੀਨਤ ਲਈ ਸੌਖੀਆਂ ਹੁੰਦੀਆਂ ਰਹੀਆਂ ਤੇ ਉਸ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿੱਚ ਆਯੋਜਿਤ ਵਿਦੇਸ਼ੀ ਭਾਸ਼ਾ ਟੈਸਟ ਵਿੱਚ ਪੰਜਾਬ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ। ਅੱਜ ਅਜਨੀਤ ਨੂੰ 7 ਭਾਸ਼ਾਵਾਂ ਦੀ ਜਾਣਕਾਰੀ ਹੈ।
ਜਾਣਕਾਰੀ ਦਿੰਦਿਆਂ ਧੀ ਅਜਨੀਤ ਕੌਰ ਦੇ ਪਿਤਾ ਮਨਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਾਲ 2020 ‘ਚ ਲੌਕਡਾਊਨ ਦੌਰਾਨ ਉਨ੍ਹਾਂ ਦੀ ਧੀ ਯੂ-ਟਿਊਬ ‘ਤੇ ਕੋਰੀਅਨ ਭਾਸ਼ਾ ਸਿੱਖਦੀ ਸੀ। ਜੋ ਉਸ ਨੇ ਕੁਝ ਦਿਨਾਂ ਵਿੱਚ ਹੀ ਸਿੱਖ ਲਈ ਅਤੇ ਜਦੋਂ ਉਸ ਨੂੰ ਇੱਕ ਭਾਸ਼ਾ ਸਮਝ ਗਈ ਤਾਂ ਉਸ ਨੇ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਅਜਨੀਤ ਲਈ ਸਾਰੀਆਂ ਭਾਸ਼ਾਵਾਂ ਸੌਖੀਆਂ ਹੋ ਗਈਆਂ। ਕੈਲੇਡੋਨੀਅਨ ਸਕੂਲ, ਪਠਾਨਕੋਟ ਦੀ ਇਹ ਲੜਕੀ ਹੁਣ ਬਹੁਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਆਸਾਨੀ ਨਾਲ ਬੋਲਦੀ ਹੈ।
ਅਜਨੀਤ ਦਾ ਕਹਿਣਾ ਹੈ ਕਿ ਉਹ ਭਾਰਤੀ ਕੋਰੀਆਈ ਜਾਂ ਜਿਹੜੀਆਂ ਭਾਸ਼ਾਵਾਂ ਨੂੰ ਜਾਣਦੀ ਹੈ ਉਸ ਨਾਲ ਸਬੰਧਤ ਦੂਤਾਵਾਸ ਵਿੱਚ ਕੰਮ ਕਰਨਾ ਚਾਹੁੰਦੀ ਹੈ। ਜਿਸ ਲਈ ਪਰਿਵਾਰ ਵੀ ਅਜਨੀਤ ਦਾ ਪੂਰਾ ਸਾਥ ਦੇ ਰਿਹਾ ਹੈ। ਅਜਨੀਤ ਨੇ ਦੱਸਿਆ ਕਿ ਉਸ ਦਾ ਦਿੱਲੀ ਦੀ ਪੰਡਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦੇਸ਼ੀ ਕੋਰੀਅਨ ਭਾਸ਼ਾ ਦਾ ਟੈਸਟ ਹੋਇਆ, ਜਿਸ ਵਿੱਚ 5 ਰਾਜਾਂ ਦੇ ਬੱਚਿਆਂ ਨੇ ਭਾਗ ਲਿਆ। ਉਹ ਇਸ ਟੈਸਟ ਲਈ ਅਪਲਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਕੁੜੀ ਸੀ।
ਉਨ੍ਹਾਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਹਨ, ਉਸ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ, ਉੱਤਰ ਪ੍ਰਦੇਸ਼ ਆਦਿ ਰਾਜਾਂ ਦੇ 750 ਬੱਚਿਆਂ ਨੇ ਭਾਗ ਲਿਆ ਸੀ। ਉਸ ਨੇ ਦੱਸਿਆ ਕਿ ਉਹਨਾਂ ਨੂੰ 7 ਭਾਸ਼ਾਵਾਂ ਦਾ ਗਿਆਨ ਹੋਣ ਦੇ ਬਾਵਜੂਦ ਪੰਜਾਬੀ ਅਤੇ ਹਿੰਦੀ ਉਹ ਭਾਸ਼ਾਵਾਂ ਹਨ ਜਿਨ੍ਹਾਂ ਵਿੱਚ ਸਾਡੇ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਜਦੋਂ ਕਿ ਹੋਰ ਵਿਦੇਸ਼ੀ ਭਾਸ਼ਾਵਾਂ ਵਿੱਚ ਅਜਿਹਾ ਨਹੀਂ ਹੈ। ਇਸੇ ਲਈ ਉਹ ਸਿਰਫ਼ ਹਿੰਦੀ ਅਤੇ ਪੰਜਾਬੀ ਬੋਲਣਾ ਪਸੰਦ ਕਰਦੀ ਹੈ।
ਇਹ ਵੀ ਪੜ੍ਹੋ : ਬਿਨਾਂ ਪਾਸਪੋਰਟ, ਵੀਜ਼ੇ ਤੇ ਟਿਕਟ ਦੇ ਰੂਸ ਤੋਂ ਅਮਰੀਕਾ ਪਹੁੰਚ ਗਿਆ ਸ਼ਖਸ, ਜਵਾਬ ਸੁਣ ਕੇ FBI ਵੀ ਹੈਰਾਨ
ਪਿਤਾ ਮਨਦੀਪ ਸਿੰਘ ਅਤੇ ਮਾਤਾ ਮਨਪ੍ਰੀਤ ਕੌਰ ਨੇ ਅਜਨੀਤ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੀ ਇਹ ਪਹਿਲੀ ਲੜਕੀ ਹੈ ਜਿਸ ਨੇ ਵਿਦੇਸ਼ੀ ਭਾਸ਼ਾਵਾਂ ਸਿੱਖੀਆਂ ਹਨ। ਇਸ ‘ਤੇ ਪੂਰੀ ਲਗਨ ਨਾਲ ਕੰਮ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ, ਉਹ ਇਹਨਾਂ ਭਾਸ਼ਾਵਾਂ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕਰੇਗੀ। ਇਸ ਤੋਂ ਬਾਅਦ ਉਹ ਦੂਤਾਵਾਸ ਵਿੱਚ ਨੌਕਰੀ ਲਈ ਅਪਲਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ : –