ਮਸ਼ਹੂਰ ਪੰਜਾਬੀ ਸਿੰਗਰ ਗੁਰਲੇਜ਼ ਅਖਤਰ ਅਤੇ ਜੈਸਮੀਨ ਅਖਤਰ ਆਪਣੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਗੁਰੂ ਦਾ ਸ਼ੁਕਰਾਨਾ ਕਰਨ ਆਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨਾ ਮਾਣ-ਸਨਮਾਨ ਤੇ ਸ਼ੋਹਰਤ ਦਿੱਤੀ ਹੈ।
ਮਸ਼ਹੂਰ ਪੰਜਾਬੀ ਗਾਇਕ ਗੁਰਲੇਜ਼ ਅਖਤਰ, ਉਨ੍ਹਾਂ ਦੀ ਭੈਣ ਅਤੇ ਗਾਇਕਾ ਜੈਸਮੀਨ ਅਖਤਰ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਵੀਰਵਾਰ ਨੂੰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ ਵਿੱਚ ਸੇਵਾ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਗੁਰੂ ਜੀ ਦਾ ਧੰਨਵਾਦ ਕਰਨ ਆਏ ਹਨ, ਜੋ ਕੁਝ ਵਾਹਿਗੁਰੂ ਨੇ ਉਨ੍ਹਾਂ ਨੂੰ ਬਖਸ਼ਿਆ ਹੈ। ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਮੱਥਾ ਟੇਕਣ ਜ਼ਰੂਰ ਆਉਂਦੇ ਹਨ।
ਪੰਜਾਬੀ ਗਾਇਕ ਗੁਰਲੇਜ ਬਚਪਨ ਤੋਂ ਹੀ ਗਾਉਂਦੀ ਸੀ। ਉਸ ਦੀ ਭੈਣ ਜੈਸਮੀਨ ਅਖਤਰ ਵੀ ਗਾਇਕਾ ਹੈ। ਗੁਰਲੇਜ ਨੇ 2001 ਵਿੱਚ ਸੁਖਵਿੰਦਰ ਸੁੱਖੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਡਿਫਾਲਟਰ, 21ਵਾ, ਦਬਦਾ, ਚਿੰਤਾ ਨਾ ਕਰੋ ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਗੁਰਲੇਜ ਨੇ ਲਗਭਗ ਸਾਰੇ ਪੰਜਾਬੀ ਗਾਇਕਾਂ ਨਾਲ ਦੋਗਾਣਾ ਕੀਤਾ ਹੈ। ਸਿੰਗਲ ਹੋਵੇ ਜਾਂ ਡੁਏਟ, ਲੋਕ ਉਸ ਦੇ ਗੀਤਾਂ ਨੂੰ ਹਮੇਸ਼ਾ ਪਸੰਦ ਕਰਦੇ ਹਨ। ਉਸ ਨੇ ਦੱਸਿਆ ਕਿ ਉਸਦੇ ਕੋਲ ਅਜੇ ਵੀ ਕਈ ਨਵੇਂ ਪ੍ਰਾਜੈਕਟ ਆ ਰਹੇ ਹਨ ਅਤੇ ਉਸ ਨੂੰ ਉਮੀਦ ਹੈ ਕਿ ਲੋਕ ਉਸ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ : ਜ਼ਮੀਨ ਲਈ ਸਕੇ ਭਰਾ ਨੇ ਮਾ.ਰ ਮੁਕਾਇਆ ਭਰਾ, ਮਾਰਨ ਲਈ ਭਰਜਾਈ ਨੇ ਫੜਾਇਆ ਹਥਿ.ਆਰ, ਦੋਵੇਂ ਗ੍ਰਿਫਤਾਰ
ਵੀਡੀਓ ਲਈ ਕਲਿੱਕ ਕਰੋ -: