ਜਲੰਧਰ ਵਿਚ ਅੱਜ ਸਾਬਕਾ ਸਾਂਸਦ ਤੇ ਸੀਨੀਅਰ ਅਕਾਲੀ ਨੇਤਾ ਮੋਹਿੰਦਰ ਸਿੰਘ ਕੇਪੀ ਦੇ ਇਕਲੌਤੇ ਪੁੱਤ ਰਿਚੀ ਕੇਪੀ ਦੀ ਅੰਤਿਮ ਅਰਦਾਸ ਹੋਈ। ਰਿਚੀ ਕੇਪੀ ਦੀ 13 ਸਤੰਬਰ ਨੂੰ ਚਾਰ ਗੱਡੀਆਂ ਦੀ ਭਿਆਨਕ ਟੱਕਰ ਵਿਚ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵਾਲੇ ਉਦੋਂ ਤੋਂ ਸਦਮੇ ਵਿਚ ਹਨ। ਰਿਚੀ ਨੂੰ ਸ਼ਰਧਾਂਜਲੀ ਦੇਣ ਲਈ ਭਾਰੀ ਗਿਣਤੀ ਵਿਚ ਲੋਕ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚੇ।
ਅੰਤਿਮ ਅਰਦਾਸ ਵਿਚ ਰਾਧਾ ਸੁਆਮੀ ਡੇਰਾ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ, ਜਲੰਧਰ ਲੋਕ ਸਭਾ ਸੀਟ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੂਫੀ ਗਾਇਕ ਤੇ ਸਾਬਕਾ ਭਾਜਪਾ ਸਾਂਸਦ ਹੰਸਰਾਜ ਹੰਸ ਤੇ ਗੁਰਪ੍ਰੀਤ ਘੁੱਗੀ ਸਣੇ ਕਈ ਸ਼ਖਸੀਅਤਾਂ ਸ਼ਾਮਲ ਹੋਈਆਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਤੇ ਸਿੱਖਿਅਕ ਅਦਾਰੇ ਰਹਿਣਗੇ ਬੰਦ
ਅੰਤਿਮ ਅਰਦਾਸ ਤੋਂ ਬਾਅਦ ਗੁਰਪ੍ਰੀਤ ਸਿੰਘ ਘੁੱਗੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਲੋਕ ਮੋਹਿੰਦਰ ਸਿੰਘ ਕੇਪੀ ਦਾ ਦੁੱਖ ਵੰਡਾਉਣ ਲਈ ਸ਼ਬਦ ਨਹੀਂ ਸਨ। ਉਨ੍ਹਾਂ ਕਿਹਾ ਕਿ ਜਦੋਂ ਪਿਓ ਤੁਰ ਜਾਏ ਤਾਂ ਸਿਰ ਤੋਂ ਅਸਮਾਨ ਤੇ ਜਦੋਂ ਧੀ-ਪੁੱਤ ਤੁਰ ਜਾਏ ਤਾਂ ਪੈਰਾਂ ਹੇਠੋਂ ਜਮੀਨ ਖਿਸਕ ਜਾਂਦੀ ਹੈ ਤੇ ਕੇਪੀ ਸਾਬ੍ਹ ਇਹ ਦੋਵੇਂ ਦੁੱਖ ਹੰਢਾ ਰਹੇ ਹਨ। ਉਹ ਕਿਵੇਂ ਅੰਤਿਮ ਅਰਦਾਸ ਵਿਚ ਬੈਠੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਵੀ ਬਹੁਤ ਔਖਾ ਹੈ ਕਿਉਂਕਿ ਜਿਹੜੇ ਧੀਆਂ-ਪੁੱਤਾਂ ਨੂੰ ਪੰਘੂੜਿਆਂ ਵਿਚ ਖੇਡਦੇ ਦੇਖਿਆ ਹੋਵੇ ਉਨ੍ਹਾਂ ਨੂੰ ਚਿਖਾ ਵਿਚ ਦੇਖਣਾ ਬਹੁਤ ਔਖਾ ਹੋਵੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਦੁੱਖ ਧੀ-ਪੁੱਤ ਨੂੰ ਆਪਣੇ ਤੋਂ ਪਹਿਲਾਂ ਇਸ ਦੁਨੀਆ ਤੋਂ ਰੁਖਸਤ ਕਰਨਾ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਪਰਿਵਾਰ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦਾ ਬਲ ਬਖਸ਼ਣ।
ਵੀਡੀਓ ਲਈ ਕਲਿੱਕ ਕਰੋ -:
























