ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਇੱਕ ਵਾਰ ਫਿਰ ਘਰ ਵਿਚ ਨਜ਼ਰਬੰਦ ਕਰ ਲਿਆ ਗਿਆ ਹੈ, ਜਿਸ ਕਾਰਨ ਉਹ ਫਿਰ ਆਪਣੇ ਘਰ ਦੇ ਮੂਹਰੇ ਧਰਨਾ ਲਾ ਕੇ ਬਹਿ ਗਏ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਰ ਤੀਜੇ ਦਿਨ ਬਾਅਦ ਨਜ਼ਰਬੰਦ ਕੀਤਾ ਜਾ ਰਿਹਾ ਹੈ, ਉਹ ਹੋਲੇ ਮਹੱਲੇ ‘ਤੇ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ।
ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੀ ਦੁਸ਼ਮਣੀ ਹੈ ਕਿ ਪ੍ਰਸ਼ਾਸਨ ਮੈਨੂੰ ਖੜ੍ਹੇ ਪੈਰ ਕਹਿ ਦਿੰਦਾ ਏ ਬੰਦ। ਗੁਰੂ ਗੋਬਿੰਦ ਸਿੰਘ ਦੇ 500 ਮੀਟਰ ਤੇ ਆਗਮਨ ਪੁਰਬ ਤੇ ਨਹੀਂ ਜਾਣ ਦਿੱਤਾਹੁਣ ਹੋਲਾ ਮਹੱਲਾ ਆਨੰਦਪੁਰ ਨਹੀਂ ਜਾਣ ਦਿੰਦੇ, ਕਹਿੰਦੇ ਅਸੀਂ ਤੁਹਾਡੇ ਘਰ ਆ ਜਾਂਦੇ ਹਾਂ। ਮੈਨੂੰ ਕਹਿੰਦੇ ਕਿ ਬਹੁਤ ਵੱਡੀ ਥ੍ਰੈਟ ਏ।
ਉਨ੍ਹਾਂ ਕਿਹਾ ਕਿ ਜੇ ਕੇਂਦਰ ਵੱਲੋਂ ਸੀ.ਆਰ.ਪੀ. ਦੀ ਸਕਿਓਰਿਟੀ ਮਿਲੀ ਹੋਈ ਹੈ ਤਾਂ ਉਸ ‘ਤੇ ਭਰੋਸਾ ਹੋਣਾ ਚਾਹੀਦਾ ਹੈ। ਮੇਰੇ ਕੋਲ ਬਾਈ ਪਲੱਸ ਕੈਟਾਗਰੀ ਏ। ਇਸ ਵਿਚ ਸਾਨੂੰ ਰੋਕ-ਟੋਕ ਨਹੀਂ ਹੋਣੀ ਚਾਹੀਦੀ। ਪਰ ਹਰ ਮੌਕੇ ‘ਤੇ ਫਿਰ ਮੈਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਮੈਨੂੰ ਲਿਖਤੀ ਆਰਡਰ ਤਾਂਦਿਓ ਤਾਂ ਕਹਿੰਦੇ ਹਨ ਕਿ ਮੌਖਿਕ ਹੀ ਏ। ਜਦੋਂ ਮੈਂ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖਦਾ ਹਾਂ ਤਾਂ ਉਹ ਇਨ੍ਹਾਂ ਕੋਲੋਂ ਜਵਾਬ ਮੰਗਦੇ ਨੇ ਤਾਂ ਕਹਿ ਦਿੰਦੇ ਹਨ ਕਿ ਅਸੀਂ ਤਾਂ ਨਜ਼ਰਬੰਦ ਕੀਤਾ ਹੀ ਨਹੀਂ।
ਇਹ ਵੀ ਪੜ੍ਹੋ : ਦੁਨੀਆ ‘ਚ ਆਉਂਦੇ ਹੀ ‘Times Square Billboard’ ‘ਤੇ ਛਾਇਆ ‘ਨਿੱਕਾ ਸਿੱਧੂ’, ਵੀਰ ਦਾ ਰੁੱਤਬਾ ਰੱਖਿਆ ਬਰਕਰਾਰ
ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਮੈਂ ਰਾਸ਼ਟਰ ਪ੍ਰੇਮੀ ਹਾਂ ਮੈਂ ਖੁਦ ਮਰਨ ਲਈ ਤਿਆਰ ਹਾਂ। ਡਰਨ ਦੀ ਲੋੜ ਨਹੀਂ ਹੈ। ਮੈਂ ਖੁਦ ਜ਼ਿੰਮੇਵਾਰ ਹਾਂ। ਅਸੀਂ ਖੁਦ ਫੜ ਲਵਾਂਗੇ। ਹੁਣ ਫਿਰ 3-4 ਦਿਨ ਲਈ ਨਜ਼ਰਬੰਦ ਕਰਨ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਲ ਬਾਅਦ ਪਵਿੱਤਰ ਦਿਹਾੜਿਆਂ ‘ਤੇ ਜਾਣਾ ਚਾਹੁੰਦਾ ਹਾਂ ਪਰ ਮੈਨੂੰ ਜਾਣ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਮੈਂ ਪ੍ਰਸ਼ਾਸਨ ਤੋਂ ਸੰਤੁਸ਼ਟ ਹਾਂ ਪਰ ਇਹ ਰਵੱਈਆ ਬੰਦ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: