ਤੁਹਾਡੇ ਨਾਲ ਕਿਸੇ ਵੀ ਤਰੀਕੇ ਨਾਲ ਠੱਗੀ ਹੋ ਸਕਦੀ ਹੈ। ਡਿਜੀਟਲ ਦੁਨੀਆ ਵਿੱਚ ਠੱਗੀ ਕਰਨਾ ਪਹਿਲਾਂ ਦੇ ਮੁਕਾਬਲੇ ਸੌਖਾ ਗਿਆ ਹੈ। ਠੱਗਾਂ ਨੂੰ ਆਪਣੇ ਘਰੋਂ ਬਾਹਰ ਵੀ ਨਹੀਂ ਨਿਕਲਣਾ ਪੈਂਦਾ ਹੈ ਅਤੇ ਲੋਕਾਂ ਦੇ ਬੈਂਕ ਅਕਾਊਂਟ ਨੂੰ ਖਾਲੀ ਵੀ ਕਰ ਦਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ FasTag ਸਕੈਮ ਕਾਫੀ ਤੇਜ਼ੀ ਨਾਲ ਹੋ ਰਹੀ ਹੈ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਲਾਸੋਪਾਰਾ ਦਾ ਹੈ ਜਿਥੇ Fas Tag ਲਈ ਗੂਗਲ ਸਰਚ ਕਰਨਾ ਇੱਕ ਬੰਦੇ ਨੂੰ ਮਹਿੰਗਾ ਪਿਆ ਹੈ ਤੇ ਉਸ ਦੇ ਖਾਤੇ ਤੋਂ 2.4 ਲੱਖ ਰੁਪਏ ਨਿਕਲ ਗਏ ਹਨ
ਰਿਪੋਰਟਾਂ ਮੁਤਾਬਕ ਨਾਲਾਸੋਪਾਰਾ ਦੇ ਇੱਕ 47 ਸਾਲਾਂ ਬੰਦੇ ਨੂੰ ਆਪਣੇ FasTag ਅਕਾਊਂਟ ਨੂੰ ਰਿਚਾਰਚ ਕਰਨ ਵਿੱਚ ਪ੍ਰੇਸ਼ਾਨੀ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਗੂਗਲ ‘ਤੇ FasTag ਦੇ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ।ਬੰਦੇ ਨੂੰ ਇੱਕ ਨੰਬਰ ਮਿਲਿਆ ਜਿਸ ‘ਤੇ ਉਨ੍ਹਾਂ ਨੇ ਕਾਲ ਕੀਤਾ ਤਾਂ ਫੋਨ ‘ਤੇ ਗੱਲ ਕਰਨ ਵਾਲੇ ਬੰਦੇ ਨੇ ਖੁਦ ਨੂੰ FasTag ਦਾ ਕਸਟਮਰ ਕਾਰਜਕਾਰੀ ਦੱਸਿਆ ਅਤੇ ਮਦਦ ਕਰਨ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਭਾਖੜਾ ਡੈਮ ਵੇਖਣ ਜਾ ਰਹੇ ਸਕੂਲੀ ਬੱਚਿਆਂ ਦੀ ਬੱਸ ਪਲਟੀ, ਬ੍ਰੇਕ ਫੇਲ੍ਹ ਹੋਣ ਕਰਕੇ ਹੋਇਆ ਹਾਦਸਾ
ਕਸਟਮਰ ਕੇਅਰ ਦੀ ਗੱਲ ‘ਤੇ ਭਰੋਸਾ ਕਰਕੇ ਬੰਦੇ ਨੇ ਆਪਣੇ ਫੋਨ ਵਿੱਚ ਰਿਮੋਟ ਕੰਟਰੋਲ ਵਾਲਾ ਇ4ਕ ਐਪ ਡਾਊਨਲੋਡਕੀਤਾ। ਇਸ ਮਗਰੋਂ ਇਸਐਪ ਦੀ ਮਦਦ ਨਾਲ ਕਸਟਮਰ ਕੇਅਰ ਬਣ ਕੇ ਗੱਲ ਕਰ ਰਹੇ ਠੱਗ ਨੇ ਬੰਦੇ ਦੇ ਖਾਤੇ ਤੋਂ ਛੇ ਟਰਾਂਜ਼ੈਕਸ਼ਨ ਵਿੱਚ 2.4 ਲੱਖ ਰੁਪਏ ਕੱਢ ਲਏ।ਇਸ ਮਗਰੋਂ ਉਸ ਨੇ ਫੋਨ ਕੱਟ ਦਿੱਤਾ ਤੇ ਫੋਨ ਬੰਦ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਸਥਾਨਕ ਥਾਣੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੰਝ ਕਰੋ ਬਚਾਅ
- ਕਸਟਮਰ ਕੇਅਰ ਲਈ ਨੰਬਰ ਲਈ ਸਿੱਧੇ ਕੰਪਨੀ ਦੀ ਸਾਈਟ ‘ਤੇ ਜਾਓ।
- ਗੂਗਲ ‘ਤੇ ਸਰਚ ਕਰਕੇ ਕਸਟਮਰ ਕੇ੍ਰ ਕੇਅਰ ਦਾ ਨੰਬਰ ਨਾ ਕੱਢੋ।
- ਕਿਸੇ ਦੇ ਕਹਿਣ ‘ਤੇ ਆਪਣੇ ਫੋਨ ਵਿੱਚ ਕੋਈ ਵੀ ਐਪ ਇੰਸਟੈਲ ਨਾ ਕਰੋ।
- ਬੈਂਕ ਡੀਟੇਲ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -: