ਵਧਦੀ ਠੰਡ ਵਿਚ ਜ਼ਿਆਦਾਤਰ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹਨ ਕਿ ਉਨ੍ਹਾਂ ਦੇ ਹੱਥ ਤੇ ਪੈਰ ਪੂਰੀ ਤਰ੍ਹਾਂ ਤੋਂ ਠੰਡੇ ਰਹਿੰਦੇ ਹਨ। ਕਈ ਲੋਕਾਂ ਨੂੰ ਠੰਡ ਇੰਨੀ ਜ਼ਿਆਦਾ ਲੱਗਦੀ ਹੈ ਕਿ ਦਸਤਾਨੇ ਤੇ ਜੁਰਾਬਾਂ ਪਹਿਨਣ ਦੇ ਬਾਅਦ ਵੀ ਠੰਡ ਨਹੀਂ ਜਾਂਦੀ ਤੇ ਇਸ ਦੀ ਵਜ੍ਹਾ ਨਾਲ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਜੇਕਰ ਕਈ ਘੰਟੇ ਕੰਬਲ ਵਿਚ ਰਹਿਣ ਦੇ ਬਾਅਦ ਵੀ ਤੁਹਾਡਾ ਸਰੀਰ ਠੰਡਾ ਰਹਿੰਦਾ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖੇ ਅਜਮਾ ਕੇ ਖੁਦ ਨੂੰ ਗਰਮ ਰੱਖ ਸਕਦੇ ਹੋ।
ਗ੍ਰੀਨ ਟੀ ਨਾਲ ਮਿਲੇਗੀ ਗਰਮਾਹਟ
ਠੰਡ ‘ਚ ਸਰੀਰ ਨੂੰ ਗਰਮ ਰੱਖਣ ਲਈ ਗ੍ਰੀਨ ਟੀਮ ਪੀਓ। ਇਸ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ। ਇਸ ਦੇ ਨਾਲ ਹੀ ਇਸ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਫਾਇਦਾ ਡਬਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਗ੍ਰੀਨ ਟੀਮ ਦੇ 3-4 ਬੈਗਸ ਨੂੰ ਲੈ ਕੇ ਗਰਮ ਪਾਣੀ ਵਿਚ ਪਾ ਕੇ ਇਸ ਨਾਲ ਆਪਣੇ ਹੱਥਾਂ-ਪੈਰਾਂ ਦੀ ਸਿੰਕਾਈ ਵੀ ਕਰ ਸਕਦੇ ਹੋ। ਤੁਸੀਂ ਗ੍ਰੀਨ ਟੀਮ ਵਾਲੇ ਪਾਣੀ ਵਿਚ ਪੈਰਾਂ ਨੂੰ ਡੁਬੋ ਕੇ ਗਰਮਾਹਟ ਮਹਿਸੂਸ ਕਰ ਸਕਦੇ ਹੋ।
ਗਰਮ ਕੱਪੜੇ ਪਹਿਨੋ
ਠੰਡ ਦੌਰਾਨ ਹੱਥ-ਪੈਰ ਠੰਡੇ ਰਹਿੰਦੇ ਹਨ ਤਾਂ ਹੱਥਾਂ-ਪੈਰਾਂ ਵਿਚ ਗਰਮ ਕੱਪੜੇ ਜ਼ਰੂਰ ਪਾਓ। ਖਾਸ ਕਰਕੇ ਜਦੋਂ ਤੁਸੀਂ ਬਾਹਰ ਨਿਕਲ ਰਹੇ ਹੋ ਤਾਂ ਦਸਤਾਨੇ, ਗਰਮ ਜੁਰਾਬਾਂ ਤੇ ਵਾਰਮ ਕੋਟ ਜ਼ਰੂਰ ਪਾਓ। ਇਸ ਤੋਂ ਇਲਾਵਾ ਗਰਮ ਕੱਪੜਿਆਂ ਨਾਲ ਪੂਰੇ ਸਰੀਰ ਨੂੰ ਢਕੋ।
ਹੀਟਿੰਗ ਪੈਡ ਦਾ ਕਰੋ ਇਸਤੇਮਾਲ
ਜੇਕਰ ਠੰਡ ਵਿਚ ਤੁਹਾਡਾ ਸਰੀਰ ਗਰਮ ਨਹੀਂ ਰਹਿੰਦਾ ਜਾਂ ਹੱਥ-ਪੈਰ ਬਹੁਤ ਜ਼ਿਆਦਾ ਠੰਡੇ ਹੋਣ ਲੱਗਦੇ ਹਨ ਤਾਂ ਇਲੈਕਟ੍ਰਿਕ ਹੀਟਿੰਗ ਪੈਡ ਦਾ ਇਸਤੇਮਾਲ ਕਰੋ। ਹੀਟਿੰਗ ਪੈਡ ਦੀ ਮਦਦ ਨਾਲ ਸਰੀਰ ਤੁਰੰਤ ਗਰਮ ਹੋ ਜਾਂਦਾ ਹੈ।
ਕੋਸੇ ਤੇਲ ਨਾਲ ਮਾਲਿਸ਼
ਹੱਥ-ਪੈਰ ਨੂੰ ਗਰਮ ਰੱਖਣ ਲਈ ਕੋਸੇ ਤੇਲ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਜਿਸ ਨਾਲ ਆਕਸੀਜਨ ਦੀ ਸਪਲਾਈ ਬੇਹਤਰ ਹੁੰਦੀ ਹੈ ਜਿਸ ਨਾਲ ਸਰੀਰ ਵਿਚ ਗਰਮਾਹਟ ਬਣੀ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ : –