ਇੰਡੀਅਨ ਪ੍ਰੀਮੀਅਰ ਲੀਗ 2024 ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੈਗਾ ਟੂਰਨਾਮੈਂਟ ਦੇ ਅਗਲੇ ਸੀਜ਼ਨ ਲਈ ਖਿਡਾਰੀਆਂ ਦੀ ਨੀਲਾਮੀ ਨੂੰ ਲੈ ਕੇ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਆਕਸ਼ਨ 19 ਦਸੰਬਰ ਨੂੰ ਦੁਬਈ ਵਿਚ ਕਰਾਇਆ ਜਾਵੇਗਾ। ਆਕਸ਼ਨ ਤੋਂ ਪਹਿਲਾਂ ਟ੍ਰੇਡਿੰਗ ਵਿੰਡੋ ਫਿਲਹਾਲ ਖੁੱਲ੍ਹੀ ਹੈ ਅਤੇ ਆਈਪੀਐੱਲ ਫ੍ਰੈਂਚਾਈਜ਼ੀਆਂ ਦੇ ਵਿਚ ਖਿਡਾਰੀਆਂ ਦੀ ਅਦਲਾ-ਬਦਲੀ ਚੱਲ ਰਹੀ ਹੈ।ਇਸ ਦਰਮਿਆਨ ਵੱਡੀ ਖਬਰ ਆਈ ਹੈ। ਰਿਪੋਰਟ ਮੁਤਾਬਕ ਗੁਜਰਾਤ ਟਾਈਟੰਸ ਦੇ ਕਪਤਾਨ ਹਾਰਦਿਕ ਪਾਂਡੇਯ ਫ੍ਰੈਂਚਾਈਜੀ ਦਾ ਸਾਥ ਛੱਡ ਕੇ ਮੁੰਬਈ ਇੰਡੀਅਨਸ ਵਿਚ ਪਰਤ ਸਕਦੇ ਹਨ।
ਰਿਪੋਰਟ ਮੁਤਾਬਕ ਇਹ ਸੌਦਾ ਪੂਰੀ ਤਰ੍ਹਾਂ ਤੋਂ ਨਕਦ ਵਿਚ ਹੋਵੇਗਾ ਜਿਸ ਵਿਚ ਮੁੰਬਈ ਨੂੰ ਹਾਰਦਿਕ ਦੀ ਤਨਖਾਹ ਵਜੋਂ 15 ਕਰੋੜ ਰੁਪਏ (ਲਗਭਗ 1.8 ਮਿਲੀਅਨ ਡਾਲਰ) ਤੇ ਟਾਈਟਨਸ ਨੂੰ ਇਕ ਟਰਾਂਸਫਰ ਫੀ ਦਾ ਭੁਗਤਾਨ ਕਰਨਾ ਹੋਵੇਗਾ। ਹਾਰਦਿਕ ਨੂੰ ਟਰਾਂਸਫਰ ਫੀ ਦਾ 50 ਫੀਸਦੀ ਮਿਲੇਗਾ।
ਅਫਵਹਾਂ ਦੇ ਬਾਅਦ ਗੁਜਰਾਤ ਨਾਲ ਜੁੜੇ ਇਕ ਸੂਤਰ ਨੇ ਦਾਅਵਾ ਕੀਤਾ ਕਿ ਉਹ ਦੋ ਸ਼ਾਨਦਾਰ ਸੀਜ਼ਨ ਦੇ ਬਾਅਦ ਹਾਰਦਿਕ ਨੂੰ ਗੁਆਉਣਾ ਨਹੀਂ ਚਾਹੁੰਦੇ। ਜੇਕਰ ਇਹ ਡੀਲ ਹੋ ਜਾਂਦੀ ਹੈ ਤਾਂ ਇਹ ਸੰਭਵ ਤੌਰ ‘ਤੇ IPL ਇਤਿਹਾਸ ਦੀ ਸਭ ਤੋਂ ਵੱਡੀ ਡੀਲ ਹੋਵੇਗੀ। ਹਾਲਾਂਕਿ ਕਿਸੇ ਵੀ ਫ੍ਰੈਂਚਾਈਜੀ ਨੇ ਅਜੇ ਤੱਕ ਇਸ ‘ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ।
ਮੁੰਬਈ ਇੰਡੀਅਨਸ ਲਈ ਸਭ ਤੋਂ ਵੱਡੀ ਚੁਣੌਤੀ ਪੈਸੇ ਦੀ ਹੋਵੇਗੀ। ਪਿਛਲੀ ਨੀਲਾਮੀ ਦੇ ਬਾਅਦ ਮੁੰਬਈ ਕੋਲ ਸਿਰਫ 0.05 ਕਰੋੜ ਰੁਪਏ (ਲਗਭਗ 6000 ਡਾਲਰ) ਬਚੇ ਸਨ।ਆਗਾਮੀ ਨੀਲਾਮੀ ਲਈ ਫ੍ਰੈਂਚਾਈਜੀ ਨੂੰ ਆਪਣੇ ਪਰਸ ਵਿਚ 5 ਕਰੋੜ ਰੁਪਏ ਵਾਧੂ ਮਿਲਣਗੇ।ਇਸ ਦਾ ਮਤਲਬ ਹੈ ਕਿ ਮੁੰਬਈ ਨੂੰ ਹਾਰਦਿਕ ਦੇ ਬਦਲੇ ਕਿਸੇ ਹੋਰ ਖਿਡਾਰੀ ਨੂੰ ਰਿਲੀਜ਼ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਮੁੱਠਭੇੜ, ਦੋਵਾਂ ਪਾਸਿਆਂ ਤੋਂ ਹੋਈ ਫਾ.ਇ.ਰਿੰਗ, ਇੱਕ ਲੁਟੇਰਾ ਕਾਬੂ
ਦੱਸ ਦੇਈਏ ਕਿ ਹਾਰਦਿਕ ਨੇ 2022 ਵਿਚ ਟਾਈਟੰਸ ਨੂੰ ਖਿਤਾਹ ਦਿਵਾਇਆ ਤੇ ਰਾਜਸਥਾਨ ਰਾਇਲਸ ਖਿਲਾਫ ਫਾਈਨਲ ਵਿਚ ਪਲੇਅਰ ਆਫ ਦਿ ਮੈਚ ਸਨ। 2023 ਵਿਚ ਟਾਈਟੰਸ ਨੇ ਦੂਜੀ ਵਾਰ IPL ਫਾਈਨਲ ਵਿਚ ਜਗ੍ਹਾ ਬਣਾਈ ਜਿਥੇ ਉਹ ਚੇਨਈ ਸੁਪਰ ਕਿੰਗਰਸ ਤੋਂ ਹਾਰ ਗਏ। ਦੋਵੇਂ ਸੀਜ਼ਨ ਵਿਚ ਹਾਰਦਿਕ ਦੀ ਅਗਵਾਈ ਵਿਚ ਟਾਈਟੰਸ ਲੀਗ ਪੜਾਅ ਵਿਚ ਅੰਕ ਤਾਲਿਕਾ ਵਿਚ ਚੋਟੀ ‘ਤੇ ਰਹੀ।
ਵੀਡੀਓ ਲਈ ਕਲਿੱਕ ਕਰੋ : –