ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਕਿਸਾਨੀ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਿਛਲੇ ਕਿਸਾਨੀ ਅੰਦੋਲਨ ਦੌਰਾਨ 850 ਕਿਸਾਨ ਸ਼ਹੀਦ ਹੋ ਗਏ। ਉਸ ਵੇਲੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ MSP ਦੀ ਕਾਨੂੰਨੀ ਗਾਰੰਟੀ ਲਈ ਕਮੇਟੀ ਬਣਾਈ ਜਾਏੇਗੀ। ਦੋ ਸਾਲ ਨਿਕਲ ਗਏੇ ਪਰ ਅੱਜ ਤੱਕ ਕਮੇਟੀ ਨਹੀਂ ਬਣੀ। ਕਣਕ ਸਣੇ ਸਾਰੀਆਂ ਫਸਲਾਂ ਦੀ ਕਟਾਈ-ਬਿਜਾਈ, ਯੂਰੀਆ, ਖਾਦਾਂ ਆਦਿ ਦੀ ਲਾਗਤ 80 ਫੀਸਦੀ ਵੱਧ ਚੁੱਕੀ ਹੈ ਪਰ ਹਕੀਕਤ ਇਹ ਹੈ ਕਿ ਆਊਟਪੁਟ MSP ਕਿਸਾਨਾਂ ਨੂੰ ਜੇਬ ਤੋਂ ਭਰਨਾ ਪੈਂਦਾ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਜਦੋਂ ਕਿਸਾਨ ਕੋਲ ਕੋਈ ਮੌਕਾ ਹੁੰਦਾ ਹੈ ਕਿ ਉਹ ਦੋ ਪੈਸੇ ਕਮਾ ਲਵੇ, ਜਿਵੇਂ ਯੂਕਰੇਨ ਜੰਗ ਵਿੱਚ ਕਣਕ ਦੇ ਰੇਟ ਵਧੇ ਸਨ ਤਾਂ ਸਰਕਾਰ ਨੇ ਬਰਾਮਦ ਹੀ ਬੰਦ ਕਰ ਦਿੱਤੀ ਕਿ ਕਿਸਾਨ ਦੀ ਜੇਬ ਵਿੱਚ ਕੁਝ ਨਾ ਆਏ। ਬੇਨਤੀ ਕਰਦੀ ਹਾਂ ਜੋ ਸਕੀਮਾਂ ਚਲਾਉਂਦੇ ਹੋ ਉਹ ਬਹੁਤ ਵਧੀਆ ਹਨ, 6000 ਰੁਪਏ ਵਾਲੀ ਸਕੀਮ ਚਲਾਈ, ਕਿਸਾਨ ਸਨਮਾਨ ਨਿਧੀ ਸਕੀਮ, ਇਹ ਬਹੁਤ ਚੰਗੀ ਗੱਲ ਹੈ। 2021 ਵਿੱਚ ਇਸ ਦਾ ਫਾਇਦਾ 10 ਕਰੋੜ 90 ਲੱਖ ਕਿਸਾਨਾਂ ਨੂੰ ਮਿਲਦਾ ਸੀ ਫਿਰ 2023-24 ਵਿੱਚ ਇਸ ਦਾ ਫਾਇਦਾ 8 ਕਰੋੜ ਕਿਸਾਨਾਂ ਨੂੰ ਮਿਲਦਾ ਹੈ। ਇਸ ਨੂੰ ਕਟਾ ਕਿਉਂ ਦਿੱਤਾ ਗਿਆ, ਕਿਸਾਨਾਂ ਦੀ ਆਮਦਨ ਵਧੀ ਤਾਂ ਹੈ ਨਹੀਂ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਦਿੱਲੀ ਜਾਣ ਲਈ ਅਪਣਾਓ ਇਹ ਰੂਟ, ਕਿਸਾਨਾਂ ਦਾ ਕੂਚ ਕਰਕੇ ਨਵੀਂ ਐਡਵਾਇਜ਼ਰੀ ਜਾਰੀ
ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੀ ਕਿਸਾਨ ਡੇਢ ਫੀਸਦੀ ਹਿੰਦੁਸਤਾਨ ਦੀ ਜ਼ਮੀਨ ਤੋਂ 30 ਫੀਸਦੀ ਅੰਨ ਦਾ ਯੋਗਦਾਨ ਪਾਉਂਦੇ ਹਨ, ਜਿਸ ਨਾਲ 80 ਕਰੋੜ ਲੋਕਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਇਸ ਵਵਿੱਚ ਸਭ ਤੋਂ ਵੱਡਾ ਪੰਜਾਬ ਦਾ ਯੋਗਦਾਨ ਰਿਹਾ ਹੈ ਪਰ ਕਿਸਾਨ ਨਿਧੀ ਸਨਮਾਨ ਵਿੱਚ ਕਿਸਾਨਾਂ ਦਾ ਲਾਭ 26 ਫੀਸਦੀ ਲਾਭ ਕਿਉਂ ਘਟਾਇਆ ਗਿਆ। ਪੰਜਾਬ ਦੇ ਕਿਸਾਨਾਂ ਨਾਲ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੇਸ਼ ਨੂੰ ਖੁਸ਼ਹਾਲ ਕਰਨ ਵਾਸਤੇ ਆਪਣਾ ਪਾਣੀ ਗੁਆਏ, ਖੂਨ-ਪਸੀਨਾ ਵਹਾਇਆ। ਪਰ ਇਸ ਦਾ ਪਤਾ ਨਹੀਂ ਲੱਗਦਾ ਕਿ ਫਸਲ ਬੀਮਾ ਯੋਜਨਾ ਵਿੱਚ ਬੀਮਾ ਕੰਪਨੀਆਂ ਨੇ ਕਿਵੇਂ 57000 ਕਰੋੜ ਰੁਪਏ ਕਮਾ ਲਏ ਹਨ।
ਵੀਡੀਓ ਲਈ ਕਲਿੱਕ ਕਰੋ –