40 Men healthy diet: ਜਿਵੇਂ-ਜਿਵੇਂ ਤੁਹਾਡੀ ਉਮਰ ਵਧਦੀ ਹੈ ਮੇਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਮੈਟਾਬੋਲਿਜ਼ਮ ਹੌਲੀ ਹੋਣ ਦੇ ਨਾਲ, ਭਾਰ ਵਧਣ ਅਤੇ ਖਾਸ ਕਰਕੇ ਬੈਲੀ ਫੈਟ ਵਧਣ ਵਰਗੇ ਲੱਛਣ ਸਭ ਤੋਂ ਪਹਿਲਾਂ ਨਜ਼ਰ ਆਉਣ ਲੱਗਦੇ ਹਨ। ਮਾਹਿਰਾਂ ਅਨੁਸਾਰ ਉਮਰ ਦੇ ਨਾਲ ਟੈਸਟੋਸਟੀਰੋਨ ਹਾਰਮੋਨ ਦੀ ਮਾਤਰਾ ਵੀ ਘੱਟਣ ਲੱਗਦੀ ਹੈ ਇਸ ਲਈ ਪੁਰਸ਼ਾਂ ਲਈ ਜ਼ਰੂਰੀ ਹੈ ਕਿ 40 ਦੀ ਉਮਰ ਆਉਣ ਤੋਂ ਪਹਿਲਾਂ ਅਤੇ ਇਸ ਦੌਰਾਨ ਡਾਇਟ ਦਾ ਖਾਸ ਧਿਆਨ ਰੱਖਿਆ ਜਾਵੇ। ਹੁਣ ਸਵਾਲ ਇਹ ਆਉਂਦਾ ਹੈ ਕਿ ਤੁਹਾਨੂੰ 40 ਦੀ ਉਮਰ ‘ਚ ਡਾਈਟ ਨਾਲ ਜੁੜੇ ਕਿਹੜੇ-ਕਿਹੜੇ ਜ਼ਰੂਰੀ ਟਿਪਸ ਨੂੰ ਫੋਲੋ ਕਰਨਾ ਚਾਹੀਦਾ। ਇਸ ਲਈ ਆਓ ਅੱਜ ਜਾਣਦੇ ਹਾਂ ਉਨ੍ਹਾਂ ਸਾਰੇ ਜ਼ਰੂਰੀ ਟਿਪਸ ਬਾਰੇ, ਜਿਨ੍ਹਾਂ ਦੀ ਜ਼ਰੂਰਤ 40 ਦੀ ਉਮਰ ‘ਚ ਵੱਧ ਜਾਂਦੀ ਹੈ। ਤੁਹਾਨੂੰ ਵੀ ਇਨ੍ਹਾਂ ਟਿਪਸ ਨੂੰ ਫੋਲੋ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ 40 ਦੀ ਉਮਰ ਤੋਂ ਬਾਅਦ ਆਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਮਹਿਸੂਸ ਕਰਵਾ ਸਕੋ।
ਡਾਇਟ ‘ਚ ਫਾਈਬਰ ਐਡ ਕਰੋ: ਤੁਹਾਨੂੰ ਆਪਣੀ ਡਾਈਟ ‘ਚ ਫਾਈਬਰ ਰਿਚ ਫੂਡਜ਼ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਕਿਉਂਕਿ ਫਾਈਬਰ ਐਡ ਕਰਨ ਨਾਲ ਬੀਪੀ ਕੰਟਰੋਲ ਰਹਿੰਦਾ ਹੈ ਅਤੇ ਕੋਲੈਸਟ੍ਰੋਲ ਲੈਵਲ ਕੰਟਰੋਲ ‘ਚ ਰਹਿੰਦਾ ਹੈ ਅਤੇ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਜੇਕਰ ਤੁਹਾਨੂੰ ਕਦੇ ਵੀ ਭੋਜਨ ਦੀ ਕਰੇਵਿੰਗ ਹੋਵੇ ਤਾਂ ਤੁਹਾਨੂੰ ਫਾਈਬਰ ਦਾ ਸੇਵਨ ਕਰਨਾ ਚਾਹੀਦਾ। Nutrition ਦਾ ਫੋਕਸ ਕਨਰ ਨਾਲ ਤੁਹਾਡੀ ਹਾਰਟ ਹੈਲਥ, ਪ੍ਰਜਨਨ ਸਿਹਤ, ਮਸਲਜ ਹੈਲਥ ਦੀ ਸਮੱਸਿਆ ਵਧ ਸਕਦੀ ਹੈ। ਹੌਲੀ ਮੈਟਾਬੋਲਿਜ਼ਮ ਦੇ ਕਾਰਨ ਤੁਹਾਡੇ ਲਈ ਭਾਰ ਨੂੰ ਕੰਟਰੋਲ ਕਰਨਾ ਮੁਸ਼ਕਲ ਹੋਵੇਗਾ।
ਡਾਇਟ ‘ਚ ਪ੍ਰੋਟੀਨ ਅਤੇ ਹੋਲ ਗ੍ਰੇਨ ਸ਼ਾਮਿਲ ਕਰੋ: ਤੁਹਾਨੂੰ ਆਪਣੀ ਡਾਇਟ ‘ਚ ਚ ਪ੍ਰੋਟੀਨ ਦੇ ਸਰੋਤਾਂ ਜਿਵੇਂ ਓਮੇਗਾ 3 ਫੈਟੀ ਐਸਿਡ, ਨਟਸ, ਲੋਅ ਫੈਟ ਡੇਅਰੀ ਪ੍ਰੋਡਕਟ, ਹੋਲ ਗ੍ਰੇਨ ਵਰਗੇ ਓਟਸ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਆਪਣੇ ਹਾਰਟ ਨੂੰ 40 ਤੋਂ ਬਾਅਦ ਹੈਲਥੀ ਰੱਖਣ ਲਈ ਪ੍ਰੋਟੀਨ ਅਤੇ ਹੋਲ ਗ੍ਰੇਨ ਜ਼ਰੂਰੀ nutrients ਹਨ। ਮਰਦਾਂ ਨੂੰ 40 ਸਾਲ ਦੀ ਉਮਰ ਤੋਂ ਬਾਅਦ ਸੰਤੁਲਿਤ ਡਾਇਟ ਲੈਣ ਦੀ ਲੋੜ ਹੁੰਦੀ ਹੈ ਅਤੇ ਖਾਸ ਤੌਰ ‘ਤੇ ਉਨ੍ਹਾਂ ਨੂੰ ਆਪਣੀ ਤਾਕਤ, ਸਟੈਮਿਨਾ ਅਤੇ ਐਂਟੀ-ਆਕਸੀਡੈਂਟ ਰਿਚ ਡਾਇਟ ‘ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਏਜਿੰਗ ਲੱਛਣ ਹੌਲੀ ਹੋ ਸਕਣ।
ਡਾਈਟ ‘ਚ ਚੰਗੇ ਫੈਟਸ ਸ਼ਾਮਲ ਕਰੋ: ਤੁਹਾਨੂੰ ਆਪਣੇ ਡਾਇਟ ‘ਚ ਆਲਿਵ, ਨਟਸ, ਐਵੋਕਾਡੋ ਵਰਗੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਹੈਲਥੀ ਫੈਟ ਦੀ ਚੰਗੀ ਮਾਤਰਾ ਹੁੰਦੀ ਹੈ। 40 ਸਾਲ ਦੀ ਉਮਰ ਤੋਂ ਬਾਅਦ ਸਭ ਤੋਂ ਪਹਿਲਾਂ ਕੋਲੈਸਟ੍ਰੋਲ ਲੈਵਲ ਵਧਦਾ ਹੈ। ਇਸ ਤੋਂ ਇਲਾਵਾ ਪ੍ਰੀ-ਡਾਇਬੀਟੀਜ਼, ਮੋਟਾਪਾ, ਹਾਈਪਰਟੈਨਸ਼ਨ ਦੀ ਸਮੱਸਿਆ ਵਧ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਡਾਈਟ ‘ਚ ਕੀ ਖਾਣਾ ਹੈ ਅਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਅਜਿਹੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਜਿਨ੍ਹਾਂ ‘ਚ ਟਰਾਂਸ ਫੈਟ ਜ਼ਿਆਦਾ ਹੋਵੇ।
ਡਾਇਟ ‘ਚ Fluid Intake ਵਧਾਓ: ਤੁਹਾਨੂੰ ਆਪਣੀ ਡਾਇਟ ‘ਚ Fluid Intake ਵਧਾਉਣਾ ਪਵੇਗਾ। ਤੁਹਾਡੀ ਮਸਲਜ ਹੈਲਥ ਅਤੇ ਕਿਡਨੀ ਦੇ ਠੀਕ ਤਰ੍ਹਾਂ ਨਾਲ ਕੰਮ ਕਰਨ ਲਈ ਹਾਈਡਰੇਸ਼ਨ ਜ਼ਰੂਰੀ ਹੈ। ਤੁਹਾਨੂੰ ਹਰ ਰੋਜ਼ 2 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰਬਲ ਡਾਈਟ, ਗ੍ਰੀਨ ਟੀ, ਜੂਸ, ਸਬਜ਼ੀਆਂ ਦਾ ਜੂਸ, ਨਿੰਬੂ ਪਾਣੀ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਆਪਣੀ ਡਾਈਟ ‘ਚ ਨਾਰੀਅਲ ਪਾਣੀ ਵੀ ਸ਼ਾਮਲ ਕਰ ਸਕਦੇ ਹੋ।
40 ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ
- ਤੁਹਾਨੂੰ ਕੈਫੀਨ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਕੈਫੀਨ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਹਾਰਟਬਰਨ ਅਤੇ ਐਸਿਡਿਟੀ ਹੋ ਸਕਦੀ ਹੈ।
- ਤੁਹਾਨੂੰ ਫਰਾਇਡ ਫੂਡਜ਼, ਪੈਕਡ ਫੂਡਜ਼, ਆਇਲੀ ਫੂਡਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਤੁਹਾਨੂੰ ਉਨ੍ਹਾਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ‘ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜ਼ਿਆਦਾ ਨਮਕ ਖਾਣ ਨਾਲ ਬੀਪੀ ਵਧ ਸਕਦਾ ਹੈ ਅਤੇ ਕਿਡਨੀ ਦੀਆਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।
- ਲੀਵਰ ਨੂੰ ਹੈਲਥੀ ਰੱਖਣ ਲਈ 40 ਸਾਲ ਦੀ ਉਮਰ ਤੋਂ ਬਾਅਦ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਾ ਕਰੋ ਹਾਲਾਂਕਿ ਇਹ ਕਿਸੇ ਵੀ ਉਮਰ ‘ਚ ਹਾਨੀਕਾਰਕ ਹੁੰਦਾ ਹੈ ਪਰ 40 ਸਾਲ ਤੋਂ ਬਾਅਦ ਵੀ ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਲੀਵਰ ਡਿਸਆਰਡਰ ਦੀ ਸਮੱਸਿਆ ਵਧ ਸਕਦੀ ਹੈ।
- 40 ਸਾਲ ਦੀ ਉਮਰ ‘ਚ ਤੁਹਾਨੂੰ ਪ੍ਰੋਟੀਨ, ਹੈਲਥੀ ਫੈਟਸ, ਹੋਲ ਗ੍ਰੇਨ, ਜ਼ਰੂਰੀ ਫਾਈਬਰ ਦੀ ਮਾਤਰਾ, ਐਂਟੀ-ਆਕਸੀਡੈਂਟਸ ਰਿਚ ਡਾਇਟ ਸ਼ਾਮਲ ਕਰਨੀ ਚਾਹੀਦੀ ਹੈ। ਤੁਹਾਨੂੰ ਚੰਗੀ ਡਾਇਟ ਅਤੇ ਸਿਹਤਮੰਦ ਜੀਵਨ ਸ਼ੈਲੀ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਜੇਕਰ ਤੁਹਾਨੂੰ ਬਿਮਾਰੀ ਦੇ ਕੋਈ ਲੱਛਣ ਦਿਖਾਈ ਦੇਣ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।