ਪੇਟ ਦਾ ਫਲੂ ਜਿਸ ਨੂੰ ਗੈਸਟ੍ਰੋਐਂਟਰਾਇਟਿਸ ਵੀ ਕਿਹਾ ਜਾਂਦਾ ਹੈ। ਇਹ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਅੰਤੜੀਆਂ ਵਿੱਚ ਹੁੰਦੀ ਹੈ। ਜੇਕਰ ਤੁਸੀਂ ਇਸ ਬਿਮਾਰੀ ਤੋਂ ਪੀੜਤ ਕਿਸੇ ਵੀ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਸੀਂ ਇਸ ਦਾ ਸ਼ਿਕਾਰ ਹੋ ਸਕਦੇ ਹੋ। ਬਦਲਦੇ ਮੌਸਮ ਕਾਰਨ ਇਹ ਸਮੱਸਿਆ ਆਮ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਪੇਟ ਫਲੂ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ।
ਆਮ ਤੌਰ ‘ਤੇ ਪੇਟ ਦਾ ਫੂ 1-3 ਦਿਨ ਤੱਕ ਹੀ ਰਹਿੰਦਾ ਹੈ ਪਰ ਸਹੀ ਸਮੇਂ ‘ਤੇ ਇਲਾਜ ਨਾ ਮਿਲਣ ਕਾਰਨ ਇਹ ਮਿਆਦ ਵਧ ਵੀ ਸਕਦੀ ਹੈ। ਇਸ ਬੀਮਾਰੀ ਕਾਰਨ ਸਰੀਰ ਇੰਨਾ ਕਮਜ਼ੋਰ ਹੋ ਸਕਦਾ ਹੈ ਕਿ ਇਸ ਦੇ ਠੀਕ ਹੋਮ ਦੇ ਬਾਅਦ ਵੀ ਅੰਤੜੀਆਂ ਨੂੰ ਸਹੀ ਤਰ੍ਹਾਂ ਤੋਂ ਕੰਮ ਕਰਨ ਵਿਚ 1-2 ਹਫਤੇ ਦਾ ਸਮਾਂ ਲੱਗ ਸਕਦਾ ਹੈ। ਅਜਿਹੇ ਵਿਚ ਖੁਦ ਨੂੰ ਸਿਹਤਮੰਦ ਰੱਖਣ ਲਈ ਇਸ ਦੇ ਲੱਛਣ ਤੇ ਬਚਾਅ ਦੇ ਉਪਾਵਾਂ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ।
ਸਟਮਕ ਫਲੂ ਦੇ ਬਹੁਤ ਸਾਰੇ ਵਾਇਰਸ ਦੇ ਕਾਰਨ ਹੋ ਸਕਦਾ ਹੈ। ਇਸ ਵਿਚ ਨੋਰੋਵਾਇਰਸ, ਰੋਟਾਵਾਇਰਸ, ਏਡਿਨੋਵਾਇਰਸ, ਐਸਟ੍ਰੋਵਾਇਰਸ ਮੁੱਖ ਤੌਰ ਤੋਂ ਸ਼ਾਮਲ ਹਨ। ਇਹ ਆਮ ਤੌਰ ‘ਤੇ ਦੂਸ਼ਿਤ ਖਾਣ-ਪੀਣ ਜ਼ਰੀਏ ਸਰੀਰ ਵਿਚ ਪ੍ਰਵੇਸ਼ ਕਰਦੇ ਹਨ। ਵਾਇਰਸ ਦੇ ਆਧਾਰ ‘ਤੇ ਪੇਟ ਦੇ ਫਲੂ ਦੇ ਲੱਛਣ ਵੱਖ ਸਮੇਂ ‘ਤੇ ਨਜ਼ਰ ਆ ਸਕਦੇ ਹਨ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼
ਪਤਲੀ ਦਸਤ,ਪੇਟ ਵਿਚ ਦਰਦ, ਉਲਟੀ, ਕਦੇ-ਕਦੇ ਬੁਖਾਰ, ਪੇਟ ਵਿਚ ਜਲਨ ਤੇ ਡਿਹਾਈਡ੍ਰੇਸ਼ਨ
ਪੇਟ ਦਾ ਫਲੂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਦੀ ਇਮਊਨਿਟੀ ਬਹੁਤ ਕਮਜ਼ੋਰ ਹੁੰਦੀ ਹੈ। ਇਸ ਤੋਂ ਇਲਾਵਾ ਬੱਚੇ ਤੇ ਬਜ਼ੁਰਗ ਇਸ ਇੰਫੈਕਸ਼ਨ ਦੀ ਚਪੇਟ ਵਿਚ ਜ਼ਿਆਦਾ ਆਉਂਦੇ ਹਨ।
ਪੇਟ ਦੇ ਫਲੂ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਹੈ ਕਿ ਤੁਸੀਂ ਵਾਰ-ਵਾਰ ਆਪਣੇ ਹੱਥਾਂ ਨੂੰ ਸੈਨੇਟਾਈਜ ਕਰੋ। ਖਾਣ-ਪੀਣ ਦੀਆਂ ਚੀਜ਼ਾਂ ਧੋ ਕੇ ਖਾਓ। ਸਾਥੀ ਬੀਮਾਰ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਇਸ ਤੋਂ ਇਲਾਵਾ ਬਾਹਰ ਦਾ ਖਾਣਾ ਘੱਟ ਤੋਂ ਘੱਟ ਖਾਓ।
ਵੀਡੀਓ ਲਈ ਕਲਿੱਕ ਕਰੋ -: