Acidity home remedies tips: ਖਾਣ-ਪੀਣ ਦੀਆਂ ਗਲਤ ਆਦਤਾਂ ਜਾਂ ਹੈਵੀ ਡਾਇਟ ਕਾਰਨ ਪਾਚਨ ਤੰਤਰ ਬਹੁਤ ਪ੍ਰਭਾਵਿਤ ਹੁੰਦਾ ਹੈ। ਪਾਚਨ ਕਿਰਿਆ ਠੀਕ ਨਾ ਹੋਣ ਕਾਰਨ ਐਸੀਡਿਟੀ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕ ਐਸੀਡਿਟੀ ਦਾ ਸਾਹਮਣਾ ਕਰ ਰਹੇ ਹਨ। ਇਹ ਸਮੱਸਿਆ ਗੰਭੀਰ ਨਹੀਂ ਹੈ ਪਰ ਇਸ ਸਮੱਸਿਆ ‘ਚ ਵਿਅਕਤੀ ਦੇ ਗਲੇ ਤੋਂ ਲੈ ਕੇ ਛਾਤੀ ਤੱਕ ਜਲਨ ਹੁੰਦੀ ਹੈ। ਜਿਸ ਕਾਰਨ ਕਈ ਵਾਰ ਵਿਅਕਤੀ ਬੇਚੈਨ ਵੀ ਰਹਿੰਦਾ ਹੈ। ਇਸ ਤੋਂ ਇਲਾਵਾ ਐਸੀਡਿਟੀ ਕਾਰਨ ਮਤਲੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਐਸੀਡਿਟੀ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜਿਵੇਂ ਮੈਟਾਬੋਲਿਜ਼ਮ ਦਾ ਕਮਜ਼ੋਰ ਹੋਣਾ, ਜ਼ਿਆਦਾ ਤੇਲ ਅਤੇ ਮਸਾਲਿਆਂ ਦਾ ਸੇਵਨ ਕਰਨਾ, ਖਾਲੀ ਪੇਟ ਚਾਹ ਅਤੇ ਕੌਫੀ ਪੀਣਾ ਆਦਿ। ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਘਰੇਲੂ ਨੁਸਖੇ ਜਿਨ੍ਹਾਂ ਰਾਹੀਂ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਐਲੋਵੇਰਾ ਦਾ ਜੂਸ: ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ। ਇਹ ਪੇਟ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਐਸੀਡਿਟੀ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਤੁਸੀਂ ਘਰ ‘ਚ ਐਲੋਵੇਰਾ ਦਾ ਜੂਸ ਬਣਾ ਕੇ ਪੀ ਸਕਦੇ ਹੋ। ਇਸ ਦੇ ਲਈ ਤੁਸੀਂ ਐਲੋਵੇਰਾ ਦੇ ਪੱਤੇ ਨੂੰ ਕੱਟ ਕੇ ਉਸ ‘ਚੋਂ ਜੈੱਲ ਕੱਢ ਲਓ ਅਤੇ ਪਾਣੀ ‘ਚ ਮਿਲਾ ਲਓ। ਇਸ ਨੂੰ ਪਾਣੀ ‘ਚ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਮਿਸ਼ਰਣ ਦਾ ਸੇਵਨ ਕਰੋ।
ਅਦਰਕ: ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਔਸ਼ਧੀ ਗੁਣ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਗੈਸ ਦੀ ਸਮੱਸਿਆ ‘ਚ ਅਦਰਕ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਅਦਰਕ ਨੂੰ ਗਰਮ ਪਾਣੀ ‘ਚ ਉਬਾਲ ਕੇ ਜਾਂ ਗਰਮ ਪਾਣੀ ‘ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ।
ਦਾਲਚੀਨੀ: ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਦਾਲਚੀਨੀ ਦਾ ਸੇਵਨ ਕਰ ਸਕਦੇ ਹੋ। ਗਰਮ ਪਾਣੀ ‘ਚ ਦਾਲਚੀਨੀ ਪਾਓ। ਫਿਰ ਇਸ ਪਾਣੀ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਮਿਸ਼ਰਣ ਦਾ ਸੇਵਨ ਕਰੋ। ਐਸੀਡਿਟੀ ਦੀ ਸਮੱਸਿਆ ਤੋਂ ਤੁਹਾਨੂੰ ਬਹੁਤ ਰਾਹਤ ਮਿਲੇਗੀ।
ਤੁਲਸੀ ਦੇ ਪੱਤੇ: ਤੁਲਸੀ ਦੇ ਪੱਤਿਆਂ ‘ਚ ਵੀ ਕਈ ਔਸ਼ਧੀ ਗੁਣ ਹੁੰਦੇ ਹਨ। ਸਰਦੀ-ਖ਼ੰਘ ਤੋਂ ਰਾਹਤ ਦੇਣ ਦੇ ਨਾਲ-ਨਾਲ ਇਹ ਐਸੀਡਿਟੀ ਦੀ ਸਮੱਸਿਆ ‘ਚ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਪਾ ਕੇ ਉਬਾਲੋ। ਇਸ ਤੋਂ ਬਾਅਦ ਪੱਤਿਆਂ ਦਾ ਪਾਣੀ ਫਿਲਟਰ ਕਰ ਲਓ। ਤੁਸੀਂ ਪਾਣੀ ਪੀ ਸਕਦੇ ਹੋ। ਐਸੀਡਿਟੀ ਦੀ ਸਮੱਸਿਆ ‘ਚ ਬਹੁਤ ਰਾਹਤ ਮਿਲੇਗੀ।
ਸੇਬ ਦਾ ਸਿਰਕਾ: ਐਪਲ ਸਾਈਡਰ ਵਿਨੇਗਰ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇੱਕ ਗਲਾਸ ਪਾਣੀ ‘ਚ ਦੋ ਚੱਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਪੀਓ। ਇਸ ਪਾਣੀ ਦਾ ਸੇਵਨ ਕਰਨ ਨਾਲ ਪੇਟ ਵੀ ਸਾਫ ਹੋਵੇਗਾ ਅਤੇ ਗੈਸ ਦੀ ਸਮੱਸਿਆ ਵੀ ਨਹੀਂ ਹੋਵੇਗੀ।
ਨਿੰਬੂ: ਐਸੀਡਿਟੀ ਤੋਂ ਰਾਹਤ ਪਾਉਣ ਲਈ ਤੁਸੀਂ ਨਿੰਬੂ ਦਾ ਸੇਵਨ ਕਰ ਸਕਦੇ ਹੋ। ਐਸੀਡਿਟੀ ਦੀ ਸਮੱਸਿਆ ‘ਚ ਵੀ ਇਸ ਨੂੰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਨਿੰਬੂ ਪਾਣੀ ‘ਚ ਬੇਕਿੰਗ ਸੋਡਾ ਮਿਲਾਓ। ਦੋਵਾਂ ਚੀਜ਼ਾਂ ਨੂੰ ਮਿਲਾ ਕੇ ਪਾਣੀ ਪੀਓ। ਇਸ ਨਾਲ ਐਸੀਡਿਟੀ ਤੋਂ ਬਹੁਤ ਰਾਹਤ ਮਿਲੇਗੀ।