After Caesarean Pregnancy Plan: ਸੀਜ਼ੇਰੀਅਨ ਡਿਲੀਵਰੀ, ਜਿਸ ਨੂੰ ਸੀ-ਸੈਕਸ਼ਨ ਵੀ ਕਿਹਾ ਜਾਂਦਾ ਹੈ, ਇਸ ਦੌਰ ‘ਚ ਬਹੁਤ ਆਮ ਹੈ। ਵੈਸੇ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਪਰ ਅੱਜ ਦੇ ਸਮੇਂ ‘ਚ ਜ਼ਿਆਦਾਤਰ ਔਰਤਾਂ ਨੂੰ ਪ੍ਰੈਗਨੈਂਸੀ ਦੌਰਾਨ ਮੋਟਾਪੇ, ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਬਲੱਡ ਸ਼ੂਗਰ ਲੈਵਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਾਰਨ ਉਨ੍ਹਾਂ ਦੀ ਸੀਜ਼ੇਰੀਅਨ ਡਿਲੀਵਰੀ ਵੀ ਹੁੰਦੀ ਹੈ। ਜ਼ਿਆਦਾਤਰ ਲੋਕ ਇਨ੍ਹਾਂ ਸਵਾਲਾਂ ਨੂੰ ਲੈ ਕੇ ਉਲਝਣ ‘ਚ ਹਨ ਕਿ ਸੀਜੇਰੀਅਨ ਡਿਲੀਵਰੀ ਹੁੰਦੀ ਕੀ ਹੈ ਅਤੇ ਇਸ ਦੇ ਕਿੰਨੇ ਸਮੇਂ ਬਾਅਦ ਅਗਲੀ ਪ੍ਰੈਗਨੈਂਸੀ ਪਲੈਨ ਕਰਨੀ ਚਾਹੀਦੀ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਸਵਾਲਾਂ ਦੇ ਜਵਾਬ ਦੇਵਾਂਗੇ।
ਸਿਜੇਰੀਅਨ ਡਿਲੀਵਰੀ ਹੁੰਦੀ ਕੀ ਹੈ: ਇਹ ਓਪਰੇਸ਼ਨ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਪ੍ਰੇਗਨੈਂਟ ਔਰਤ ਨੂੰ ਨਾਰਮਲ ਡਿਲੀਵਰੀ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਨਾਰਮਲ ਡਿਲੀਵਰੀ ਕਰਨ ‘ਚ ਅਸਮਰੱਥ ਹੁੰਦੀ ਹੈ। ਆਸਾਨ ਸ਼ਬਦਾਂ ‘ਚ ਇਹ ਅਪਰੇਸ਼ਨ ਉਦੋਂ ਕੀਤਾ ਜਾਂਦਾ ਹੈ ਜਦੋਂ ਡਿਲੀਵਰੀ ਦੌਰਾਨ ਮਾਂ ਅਤੇ ਬੱਚੇ ਦੀ ਜਾਨ ਨੂੰ ਖ਼ਤਰਾ ਹੋਣ ਦੀ ਸੰਭਾਵਨਾ ਹੁੰਦੀ ਹੈ। ਸਿਜੇਰੀਅਨ ਡਿਲੀਵਰੀ ਆਮ ਤੌਰ ‘ਤੇ ਕੋਈ ਖਤਰਾ ਨਹੀਂ ਪੈਦਾ ਕਰਦੀ ਹੈ। ਪਰ ਇਸ ਤੋਂ ਬਾਅਦ ਔਰਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਤਾਂ ਜੋ ਅੱਗੇ ਜਾ ਕੇ ਉਸ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਸੀਜ਼ੇਰੀਅਨ ਡਿਲੀਵਰੀ ਦੇ ਕਿੰਨੇ ਸਮੇਂ ਬਾਅਦ ਅਗਲੀ ਪ੍ਰੈਗਨੈਂਸੀ ਪਲੈਨ ਕਰੀਏ: ਜੇ ਕਿਸੇ ਔਰਤ ਦੀ ਡਿਲੀਵਰੀ ਸੀ-ਸੈਕਸ਼ਨ ਦੁਆਰਾ ਹੋਈ ਹੈ ਤਾਂ ਉਨ੍ਹਾਂ ਨੂੰ ਆਪਣੀ ਅਗਲੀ ਪ੍ਰੈਗਨੈਂਸੀ ਪਲੈਨ ਕਰਨ ਲਈ ਘੱਟੋ-ਘੱਟ 2 ਸਾਲ ਦਾ ਸਮਾਂ ਲੈਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜੇਕਰ ਕੋਈ ਔਰਤ ਪ੍ਰੈਗਨੈਂਸੀ ਲਈ ਇੰਨੇ ਸਮੇਂ ਦਾ ਬ੍ਰੇਕ ਲੈਂਦੀ ਹੈ ਤਾਂ ਉਸ ਦੀ ਅਗਲੀ ਡਿਲੀਵਰੀ ਨਾਰਮਲ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪਰ ਜੇਕਰ ਕੋਈ ਔਰਤ ਸਿਜੇਰੀਅਨ ਡਿਲੀਵਰੀ ਤੋਂ 2 ਸਾਲ ਪਹਿਲਾਂ ਅਗਲੀ ਪ੍ਰੈਗਨੈਂਸੀ ਪਲੈਨ ਕਰਦੀ ਹੈ ਤਾਂ ਅਜਿਹੀ ਸਥਿਤੀ ‘ਚ ਡਿਲੀਵਰੀ ਦੇ ਦੌਰਾਨ ਬੱਚੇਦਾਨੀ ਫਟਣ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਜੇਕਰ ਇਹ ਫਟ ਜਾਂਦੀ ਹੈ ਤਾਂ ਇਹ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਸੀਜ਼ੇਰੀਅਨ ਡਿਲੀਵਰੀ ਤੋਂ ਬਾਅਦ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ?
- ਜੇਕਰ ਕਿਸੇ ਔਰਤ ਦੀ ਡਿਲੀਵਰੀ ਸੀ-ਸੈਕਸ਼ਨ ਨਾਲ ਹੋਈ ਹੈ ਤਾਂ Contraception ਦਾ ਧਿਆਨ ਰੱਖਣਾ ਚਾਹੀਦਾ। ਇਹ ਜ਼ਰੂਰੀ ਹੈ ਕਿ ਤੁਹਾਡੇ ਪਹਿਲੇ ਬੱਚੇ ਅਤੇ ਦੂਜੇ ਬੱਚੇ ਵਿਚਕਾਰ 18 ਮਹੀਨਿਆਂ ਦਾ ਗੈਪ ਹੋਵੇ।
- ਪ੍ਰੈਗਨੈਂਸੀ ਅਤੇ ਸਿਜੇਰੀਅਨ ਡਿਲੀਵਰੀ ਵਾਲੀਆਂ ਔਰਤਾਂ ‘ਚ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਡਾਇਟ ‘ਚ ਸਾਰੇ ਲੋੜੀਂਦੇ ਪੌਸ਼ਟਿਕ ਤੱਤ ਮੌਜੂਦ ਹੋਣ। ਇਸ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਓ, ਖਾਸ ਤੌਰ ‘ਤੇ ਡਾਇਟ ‘ਚ ਅਜਿਹੇ ਫੂਡਜ਼ ਸ਼ਾਮਲ ਕਰੋ ਜਿਨ੍ਹਾਂ ‘ਚ ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਭਰਪੂਰ ਹੋਵੇ।
- ਡਿਲੀਵਰੀ ਤੋਂ ਕੁਝ ਮਹੀਨੇ ਬਾਅਦ ਕਸਰਤ ਸ਼ੁਰੂ ਕਰੋ। ਇਸਦੇ ਲਈ ਆਪਣੇ ਡਾਕਟਰ ਨੂੰ ਪੁੱਛੋ ਕਿ ਤੁਸੀਂ ਕਸਰਤ ਕਦੋਂ ਸ਼ੁਰੂ ਕਰ ਸਕਦੇ ਹੋ ਖਾਸ ਕਰਕੇ ਪੇਟ ਦੀ ਕਸਰਤ। ਕਿਉਂਕਿ ਡਿਲੀਵਰੀ ਤੋਂ ਬਾਅਦ ਔਰਤਾਂ ਦੀ ਬਾਡੀ ਸ਼ੇਪ ਵਿਗੜ ਜਾਂਦੀ ਹੈ ਇਸ ਲਈ ਆਕਾਰ ‘ਚ ਬਣੇ ਰਹਿਣ ਲਈ ਕਸਰਤ ਜ਼ਰੂਰੀ ਹੈ। ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਕਸਰਤ ਨਾ ਕਰੋ।
- ਔਰਤਾਂ ਨੂੰ ਡਿਲੀਵਰੀ ਦੇ ਕੁਝ ਮਹੀਨਿਆਂ ਬਾਅਦ ਤੱਕ ਭਾਰ ਨਹੀਂ ਚੁੱਕਣਾ ਚਾਹੀਦਾ, ਘੱਟੋ-ਘੱਟ 3 ਤੋਂ 6 ਮਹੀਨਿਆਂ ਤੱਕ ਕੋਈ ਭਾਰੀ ਚੀਜ਼ ਨੂੰ ਚੁੱਕਣ ਤੋਂ ਬਚੋ।
- ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ ਖ਼ਾਸਕਰ ਪਰਸਨਲ ਹਾਈਜੀਨ ਦਾ। ਕਿਉਂਕਿ ਇਸ ਨਾਲ ਇੰਫੈਕਸ਼ਨ ਦਾ ਖਤਰਾ ਵੱਧਦਾ ਹੈ। ਸਮੇਂ-ਸਮੇਂ ‘ਤੇ ਪਿਊਬਿਕ ਵਾਲਾਂ ਨੂੰ ਸਾਫ਼ ਕਰੋ।