almond milk skin care: ਧੂੜ, ਮਿੱਟੀ, ਪ੍ਰਦੂਸ਼ਣ ਕਾਰਨ ਸਕਿਨ ‘ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਸਕਿਨ ਡ੍ਰਾਈ ਅਤੇ ਬੇਜਾਨ ਹੋ ਜਾਂਦੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਵੀ ਕਰਦੀਆਂ ਹਨ। ਪਰ ਜੇਕਰ ਤੁਸੀਂ ਸਕਿਨ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਇਕ ਚੀਜ਼ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਬਦਾਮ ਦੇ ਦੁੱਧ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਬਦਾਮ ਦਾ ਦੁੱਧ ਸਕਿਨ ਦੇ ਦਾਗ-ਧੱਬੇ, ਸਕਿਨ ਰੈਸ਼ੇਜ ਅਤੇ ਸਕਿਨ ਨੂੰ ਨਿਖਾਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਬਦਾਮ ਦਾ ਦੁੱਧ ਸਕਿਨ ‘ਤੇ ਲਗਾਉਣ ਦੇ ਫਾਇਦੇ।
ਡ੍ਰਾਈ ਸਕਿਨ ਕਰੇ ਠੀਕ: ਜੇਕਰ ਤੁਹਾਡੀ ਸਕਿਨ ਬਹੁਤ ਡ੍ਰਾਈ ਹੈ ਤਾਂ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਸਕਿਨ ‘ਤੇ ਬਦਾਮ ਦਾ ਦੁੱਧ ਲਗਾ ਸਕਦੇ ਹੋ। ਤੁਸੀਂ ਇਸ ਦੀ ਵਰਤੋਂ ਸਕਿਨ ‘ਤੇ ਜਲਣ ਅਤੇ ਖਾਜ ਤੋਂ ਰਾਹਤ ਪਾਉਣ ਲਈ ਵੀ ਕਰ ਸਕਦੇ ਹੋ। ਇਹ ਚਿਹਰੇ ‘ਤੇ ਮੌਜੂਦ ਇੰਫੈਕਸ਼ਨ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।
ਸਕਿਨ ‘ਤੇ ਲਿਆਏ ਨਿਖ਼ਾਰ: ਸਕਿਨ ਨੂੰ ਚਮਕਾਉਣ ਲਈ ਤੁਸੀਂ ਬਦਾਮ ਦੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਸਕਿਨ ਨੂੰ ਨਿਖਾਰਨ ‘ਚ ਮਦਦ ਕਰਦਾ ਹੈ। ਬਦਾਮ ਦੇ ਦੁੱਧ ਨੂੰ ਸਾਰੀ ਰਾਤ ਸਕਿਨ ‘ਤੇ ਲਗਾਓ ਅਤੇ ਸੌਂ ਜਾਓ। ਅਗਲੇ ਦਿਨ ਸਵੇਰੇ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਸਕਿਨ ‘ਤੇ ਇਕਦਮ ਚਮਕ ਆ ਜਾਵੇਗੀ।
ਝੁਰੜੀਆਂ ਹੋਣਗੀਆਂ ਘੱਟ: ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਬਿਊਟੀ ਪ੍ਰੋਡਕਟਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਸਕਿਨ ‘ਤੇ ਝੁਰੜੀਆਂ ਪੈ ਜਾਂਦੀਆਂ ਹਨ। ਝੁਰੜੀਆਂ ਤੋਂ ਰਾਹਤ ਪਾਉਣ ਲਈ ਬਦਾਮ ਦੇ ਦੁੱਧ ਨਾਲ ਆਪਣੀ ਸਕਿਨ ਦੀ ਮਾਲਿਸ਼ ਕਰੋ। ਇਸ ਤੋਂ ਇਲਾਵਾ ਇਹ ਵਧਦੀ ਉਮਰ ਦੇ ਲੱਛਣਾਂ ਨੂੰ ਵੀ ਘੱਟ ਕਰਦਾ ਹੈ। ਇਹ ਦੁੱਧ ਸਕਿਨ ਨੂੰ ਪੋਸ਼ਣ ਵੀ ਦਿੰਦਾ ਹੈ। ਤੁਸੀਂ ਇਸ ਦੀ ਵਰਤੋਂ ਸਕਿਨ ‘ਤੇ ਕਰ ਸਕਦੇ ਹੋ।
ਡਾਰਕ ਸਰਕਲਜ ਤੋਂ ਛੁਟਕਾਰਾ: ਬਦਾਮ ਦਾ ਦੁੱਧ ਅੱਖਾਂ ਦੇ ਹੇਠਾਂ ਡਾਰਕ ਸਰਕਲਜ਼ ਤੋਂ ਵੀ ਰਾਹਤ ਦਿਵਾਉਂਦਾ ਹੈ। ਕੋਟਨ ‘ਤੇ ਬਦਾਮ ਦਾ ਦੁੱਧ ਲਗਾਓ। ਇਸ ਤੋਂ ਬਾਅਦ ਡਾਰਕ ਸਰਕਲ ਵਾਲੀ ਥਾਂ ‘ਤੇ ਕੋਟਨ ਲਗਾਓ। ਇਸ ਦੁੱਧ ਨੂੰ ਡਾਰਕ ਸਰਕਲ ਵਾਲੀ ਥਾਂ ‘ਤੇ 10 ਮਿੰਟ ਲਈ ਛੱਡ ਦਿਓ। ਨਿਰਧਾਰਤ ਸਮੇਂ ਤੋਂ ਬਾਅਦ ਅੱਖਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਡਾਰਕ ਸਰਕਲਜ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਫ਼ਤੇ ‘ਚ ਦੋ ਵਾਰ ਇਸ ਨੁਸਖੇ ਦੀ ਵਰਤੋਂ ਕਰ ਸਕਦੇ ਹੋ। ਬਦਾਮ ਦਾ ਦੁੱਧ ਤੁਹਾਡੀ ਸੁੰਦਰਤਾ ਨੂੰ ਵਧਾਉਣ ‘ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਆਪਣੀ ਡਾਈਟ ‘ਚ ਵੀ ਸ਼ਾਮਲ ਕਰ ਸਕਦੇ ਹੋ।
ਟੈਨਿੰਗ ਕਰੇ ਦੂਰ: ਧੁੱਪ ‘ਚ ਆਉਣ ਨਾਲ ਸਕਿਨ ‘ਤੇ ਟੈਨਿੰਗ ਹੋਣ ਲੱਗਦੀ ਹੈ। ਟੈਨਿੰਗ ਤੋਂ ਰਾਹਤ ਪਾਉਣ ਲਈ ਤੁਸੀਂ ਬਦਾਮ ਦੇ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਬਦਾਮ ਦੇ ਦੁੱਧ ਨੂੰ ਚਿਹਰੇ ‘ਤੇ 10-15 ਮਿੰਟ ਤੱਕ ਲਗਾਓ। ਇਸ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਸਕਿਨ ‘ਤੇ ਗਲੋ ਆਵੇਗੀ ਅਤੇ ਟੈਨਿੰਗ ਵੀ ਦੂਰ ਹੋ ਜਾਵੇਗੀ।