ਚੁਕੰਦਰ ਨੂੰ ਇਕ ਸੁਪਰ ਫੂਡ ਮੰਨਿਆ ਗਿਆ ਹੈ।ਸਾਡੇ ਸਰੀਰ ਵਿਚ ਖੂਨ ਵਧਾਉਣ ਤੋਂ ਲੈ ਕੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਚੁਕੰਦਰ ਦੀ ਡੂੰਘੀ ਲਾਲ ਰੰਗਤ ਤੇ ਪੌਸ਼ਣ ਨਾਲ ਭਰੇ ਹੋਣ ਕਾਰਨ ਇਹ ਸਲਾਦ, ਜੂਸ ਤੇ ਸੂਪ ਵਿਚ ਸ਼ਾਮਲ ਕੀਤਾ ਜਾਂਦਾ ਹੈ ਪਰ ਹਰ ਚੀਜ਼ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦੀ ਹੈ। ਹੁਣ ਜਿਹੇ ਮੈਡੀਕਲ ਸਾਇੰਸ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਖਾਸ ਬੀਮਾਰੀਆਂ ਦੇ ਮਰੀਜ਼ਾਂ ਨੂੰ ਚੁਕੰਦਰ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਉਨ੍ਹਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਰਿਪੋਰਟ ਮੁਤਾਬਕ ਘੱਟ ਬਲੱਡ ਪ੍ਰੈਸ਼ਰ, ਕਿਡਨੀ ਸਟੋਨ ਜਾਂ ਫਿਰ ਕਿਸੇ ਐਲਰਜੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਚੁਕੰਦਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਚੁਕੰਦਰ ਨੂੰ ਡਾਕਟਰ ਵੀ ਖੂਨ ਵਧਾਉਣ ਵਾਲਾ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲਾ ਤੇ ਡਿਟਾਕਸਫਾਇੰਗ ਏਜੰਟ ਦੱਸਦੇ ਹਨ ਪਰ ਬਹੁਤ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਚੁਕੰਦਰ ਖਾਣਾ ਹਰ ਕਿਸੇ ਲਈ ਫਾਇਦੇਮੰਦ ਨਹੀਂ ਹੁੰਦਾ ਹੈ। ਕੁਝ ਬੀਮਾਰੀਆਂ ਵਿਚ ਇਹ ਸਿਹਤ ਲਈ ਹੋਰ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਡਾਕਟਰਾਂ ਮੁਤਾਬਕ ਕੁਝ ਖਾਸ ਬੀਮਾਰੀਆਂ ਵਿਚ ਚੁਕੰਦਰ ਦਾ ਸੇਵਨ ਕਰਨ ਨਾਲ ਪ੍ਰੇਸ਼ਾਨੀ ਵਧ ਸਕਦੀ ਹੈ।
ਕਿਡਨੀ ਸਟੋਨ
ਜੇਕਰ ਕਿਸੇ ਦੇ ਕਿਡਨੀ ਵਿਚ ਸਟੋਰ ਹੈ ਤਾਂ ਉਸ ਨੂੰ ਚੁਕੰਦਰ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾਹੈ। ਇਸ ਦਾ ਕਾਰਨ ਹੈ ਕਿ ਚੁਕੰਦਰ ਵਿਚ ਆਕਸਲੇਟ ਦੀ ਮਾਤਰਾ ਕਾਫੀ ਵਧ ਹੁੰਦੀ ਹੈ ਜੋ ਆਕਸਲੇਟ ਟਾਈਪ ਕਿਡਨੀ ਸਟੋਨ ਦਾ ਕਾਰਨ ਬਣ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਕਿਡਨੀ ਸਟੋਨ ਹੋਵੇ ਜਾਂ ਪਹਿਲਾਂ ਹੋ ਚੁੱਕਾ ਹੋਵੇ ਤਾਂ ਉਨ੍ਹਾਂ ਨੂੰ ਚੁਕੰਦਰ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਬਹੁਤ ਘੱਟ ਕਰਨਾ ਚਾਹੀਦਾ ਹੈ।
ਡਾਇਬਟੀਜ਼ ਵਿਚ ਵੀ ਨਹੀਂ ਕਰਨਾ ਚਾਹੀਦਾ ਇਸਤੇਮਾਲ
ਚੁਕੰਦਰ ਦੇ ਅੰਦਰ ਲੋੜੀਂਦੀ ਮਾਤਰਾ ਵਿਚ ਨੈਚੁਰਲ ਸ਼ੂਗਰ ਮੌਜੂਦ ਹੁੰਦੀ ਹੈ ਪਰ ਇਸ ਦਾ ਗਲਾਇਸੇਮਿਕ ਇੰਡੈਕਸ ਕਾਫੀ ਵੱਧ ਹੁੰਦਾ ਹੈ। ਇਸ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਵਿਚ ਚੁਕੰਦਰ ਦਾ ਸੇਵਨ ਕਰਨ ਨਾਲ ਬੱਲਡ ਸ਼ੂਗਰ ਲੈਵਲ ਵਧਣ ਦਾ ਖਤਰਾ ਰਹਿੰਦਾ ਹੈ। ਡਾਇਬਟੀਜ਼ ਮਰੀਜ਼ਾਂ ਨੂੰ ਇਸ ਨੂੰ ਬਹੁਤ ਘੱਟ ਜਾਂ ਫਿਰ ਸੰਤੁਲਿਤ ਮਾਤਰਾ ਵਿਚ ਹੀ ਲੈਣਾ ਚਾਹੀਦਾ ਹੈ ਤੇ ਸਮੇਂ-ਸਮੇਂ ‘ਤੇ ਸ਼ੂਗਰ ਟੈਸਟ ਵੀ ਕਰਾਉਂਦੇ ਰਹਿਣਾ ਚਾਹੀਦਾ ਹੈ।
ਲੋਅ ਬਲੱਡ ਪ੍ਰੈਸ਼ਰ
ਜੇਕਰ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਚੁਕੰਦਰ ਜ਼ਿਆਦਾ ਨਹੀਂ ਖਾਣਾ ਚਾਹੀਦਾ। ਇਸ ਅੰਦਰ ਨਾਈਟ੍ਰੇਟਸ ਪਾਏ ਜਾਂਦੇ ਹਨ ਜੋ ਸਰੀਰ ਵਿਚ ਜਾ ਕੇ ਨਾਈਟ੍ਰਿਕ ਆਕਸਾਈਡ ਵਿਚ ਬਦਲਦੇ ਹਨ ਤੇ ਖੂਨ ਕੋਸ਼ਿਕਾਵਾਂ ਨੂੰ ਫੈਲਾ ਕੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਦੇਣ ਦਾ ਕੰਮ ਕਰਦੇ ਹਨ। ਇਸ ਲਈ ਜੇਕਰ ਕਿਸੇ ਨੂੰ ਪਹਿਲਾਂ ਤੋਂ ਦੀ ਬੀਪੀ ਦੀ ਸਮੱਸਿਆ ਹੈ ਤਾਂ ਚੁਕੰਦਰ ਖਾਣ ਨਾਲ ਕਮਜ਼ੋਰੀ, ਚੱਕਰ ਆਉਣਾ ਜਾਂ ਫਿਰ ਬੇਹੋਸ਼ੀ ਵਰਗੀ ਸਮੱਸਿਆ ਹੋ ਸਕਦੀ ਹੈ।
ਆਇਰਨ ਓਵਰਲੋਡ
ਚੁਕੰਦਰ ਵਿਚ ਸਭ ਤੋਂ ਵੱਧ ਆਇਰਨ ਦੀ ਮਾਤਰਾ ਹੁੰਦੀ ਹੈ, ਜਿਹੜੇ ਲੋਕਾਂ ਦੇ ਸਰੀਰ ਵਿਚ ਪਹਿਲਾਂ ਤੋਂ ਹੀ ਆਇਰਨ ਓਵਰਲੋਡ ਹੈ ਯਾਨੀ ਹੇਮੋਕ੍ਰੋਮੈਟੋਸਿਸ ਦੀ ਸਮੱਸਿਆ ਹੈ ਉਨ੍ਹਾਂ ਨੂੰ ਚੁਕੰਦਰ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ।
ਐਲਰਜੀ
ਦੂਜੇ ਪਾਸੇ ਬਹੁਤ ਸਾਰੇ ਲੋਕਾਂ ਨੂੰ ਚੁਕੰਦਰ ਨਾਲ ਐਲਰਜੀ, ਗੈਸ, ਸਕਿਨ ਰਿਐਕਸ਼ਨ ਫਿਰ ਡਾਇਰੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਚੁਕੰਦਰ ਖਾਣ ਦੇ ਬਾਅਦ ਜੇਕਰ ਇਨ੍ਹਾਂ ਵਿਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























