Baby Teeth Care diet: ਬੱਚੇ ਦੇ ਜਨਮ ਤੋਂ ਬਾਅਦ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਉਸ ਦੇ ਸਰੀਰ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਹੌਲੀ-ਹੌਲੀ ਬੱਚੇ ਦੇ ਸਰੀਰ ‘ਚ ਵੱਖ-ਵੱਖ ਤਰ੍ਹਾਂ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਜਨਮ ਦੇ 9 ਮਹੀਨਿਆਂ ਬਾਅਦ ਬੱਚਾ ਦੰਦ ਕੱਢਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਉਸ ਦੇ ਸਰੀਰ ‘ਚ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜਿਨ੍ਹਾਂ ‘ਚੋਂ ਉਲਟੀਆਂ ਅਤੇ ਦਸਤ ਵਰਗੀਆਂ ਬਿਮਾਰੀਆਂ ਦੀ ਸ਼ਿਕਾਇਤ ਹੋ ਸਕਦੀ ਹੈ। ਇਨ੍ਹਾਂ ਬਿਮਾਰੀਆਂ ਕਾਰਨ ਬੱਚਾ ਸੁਸਤ ਅਤੇ ਉਦਾਸ ਰਹਿਣ ਲੱਗ ਜਾਂਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਤਰੀਕੇ ਜਿਨ੍ਹਾਂ ਰਾਹੀਂ ਤੁਸੀਂ ਬੱਚੇ ਦੀ ਸੁਸਤੀ ਅਤੇ ਉਦਾਸੀ ਨੂੰ ਦੂਰ ਕਰ ਸਕਦੇ ਹੋ…
ਖੰਡ ਅਤੇ ਨਮਕ ਦਾ ਘੋਲ ਪਿਲਾਓ: ਜਦੋਂ ਛੋਟਾ ਬੱਚਾ ਦੰਦ ਕੱਢਦਾ ਹੈ ਤਾਂ ਉਸ ਨੂੰ ਉਲਟੀਆਂ ਅਤੇ ਦਸਤ ਦੀ ਸਮੱਸਿਆ ਹੋਣ ਲੱਗਦੀ ਹੈ। ਜਿਸ ਕਾਰਨ ਬੱਚਾ ਸਰੀਰ ‘ਚ ਕਮਜ਼ੋਰੀ ਮਹਿਸੂਸ ਕਰਨ ਲੱਗਦਾ ਹੈ। ਤੁਸੀਂ ਉਸਨੂੰ ਖੰਡ ਅਤੇ ਨਮਕ ਦਾ ਘੋਲ ਪਿਲਾਓ। ਬੱਚਾ ਬਹੁਤ ਆਰਾਮਦਾਇਕ ਮਹਿਸੂਸ ਕਰੇਗਾ।
ਜ਼ਿਆਦਾ-ਜ਼ਿਆਦਾ ਪਾਣੀ ਪਿਲਾਓ: ਜਦੋਂ ਬੱਚਾ ਦੰਦ ਕਢਦਾ ਹੈ ਤਾਂ ਦਸਤ ਅਤੇ ਉਲਟੀਆਂ ਕਾਰਨ ਉਸ ਦੇ ਸਰੀਰ ‘ਚੋਂ ਬਹੁਤ ਸਾਰਾ ਪਾਣੀ ਨਿਕਲ ਜਾਂਦਾ ਹੈ। ਉਸ ਨੂੰ ਹਾਈਡਰੇਟ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪਿਲਾਓ।
ਠੋਸ ਭੋਜਨ ਖੁਆਓ: ਜਦੋਂ ਬੱਚਾ ਦੰਦ ਕੱਢਦਾ ਹੈ ਤੁਸੀਂ ਉਸ ਨੂੰ ਖਾਣ ਲਈ ਸਿਰਫ਼ ਠੋਸ ਚੀਜ਼ਾਂ ਹੀ ਦਿਓ। ਤੁਸੀਂ ਉਸ ਦੀ ਡਾਇਟ ‘ਚ ਕੇਲਾ, ਸੂਪ ਅਤੇ ਖਿਚੜੀ ਵਰਗੀਆਂ ਚੀਜ਼ਾਂ ਦੇ ਸਕਦੇ ਹੋ। ਇਹ ਚੀਜ਼ਾਂ ਉਸ ਦੇ ਸਰੀਰ ‘ਚ ਹੋ ਰਹੀ ਕਮਜ਼ੋਰੀ ਨੂੰ ਦੂਰ ਕਰਨ ‘ਚ ਮਦਦ ਕਰਨਗੀਆਂ।
ਦੁੱਧ ਪਿਲਾਓ: ਇਸ ਦੌਰਾਨ ਬੱਚੇ ਨੂੰ ਭੁੱਖ ਵੀ ਘੱਟ ਲੱਗਦੀ ਹੈ। ਅਜਿਹੇ ‘ਚ ਤੁਸੀਂ ਉਸ ਨੂੰ ਥੋੜ੍ਹੇ-ਥੋੜ੍ਹੇ ਸਮੇਂ ‘ਚ ਹੀ ਦੁੱਧ ਪਿਲਾਓ। ਤੁਸੀਂ ਉਸਨੂੰ ਪਾਣੀ ਵੀ ਪਿਲਾ ਸਕਦੇ ਹੋ।
ਸ਼ਹਿਦ ਚਟਾਓ: ਤੁਸੀਂ ਬੱਚੇ ਨੂੰ ਸ਼ਹਿਦ ਵੀ ਚਟਾ ਸਕਦੇ ਹੋ। ਇਸ ਨਾਲ ਉਸ ਨੂੰ ਦੰਦਾਂ ਦੇ ਦਰਦ ਤੋਂ ਰਾਹਤ ਮਿਲੇਗੀ। ਉਲਟੀ, ਦਸਤ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।