Banana health benefit: ਕੇਲਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਤੁਹਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸਨੂੰ ਐਨਰਜ਼ੀ ਦਾ ਪਾਵਰਹਾਊਸ ਵੀ ਕਹਿੰਦੇ ਹਨ। ਨਾਸ਼ਤੇ ‘ਚ ਰੋਜ਼ਾਨਾ ਕੇਲੇ ਨੂੰ ਸ਼ਾਮਲ ਕਰਨ ਨਾਲ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ। ਡਾਇਟ ਮਾਹਿਰਾਂ ਅਨੁਸਾਰ ਕੇਲੇ ‘ਚ ਪੋਟਾਸ਼ੀਅਮ ਅਤੇ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਕੇਲੇ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹੇਗਾ। ਕੇਲਾ ਖਾਣ ਨਾਲ ਤੁਸੀਂ ਬਿਮਾਰੀਆਂ ਤੋਂ ਵੀ ਦੂਰ ਰਹੋਗੇ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…
ਕੇਲੇ ‘ਚ ਕੀ-ਕੀ ਪਾਇਆ ਜਾਂਦਾ ਹੈ: ਇਸ ‘ਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਸੀ, ਵਿਟਾਮਿਨ-ਬੀ6, ਮੈਗਨੀਸ਼ੀਅਮ, ਪੋਟਾਸ਼ੀਅਮ, ਥਿਆਮੀਨ, ਰਿਬੋਫਲੇਵਿਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਕੇਲੇ ‘ਚ 64.3% ਪਾਣੀ, 1.3% ਪ੍ਰੋਟੀਨ, 24.7% ਕਾਰਬੋਹਾਈਡ੍ਰੇਟ ਵੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਤੁਹਾਡੇ ਸਿਹਤਮੰਦ ਸਰੀਰ ਲਈ ਬਹੁਤ ਜ਼ਰੂਰੀ ਹਨ।
ਕਦੋਂ ਖਾਈਏ ਕੇਲਾ: ਸਿਹਤ ਮਾਹਿਰਾਂ ਅਨੁਸਾਰ ਨਾਸ਼ਤੇ ‘ਚ ਕੇਲਾ ਖਾਣਾ ਤੁਹਾਡੀ ਚੰਗੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਕੇਲੇ ਨਾਲ ਹੋਣ ਵਾਲੇ ਫਾਇਦੇ
ਵਧੀਆ ਪਾਚਨ: ਕੇਲੇ ‘ਚ ਫਾਈਬਰ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਫਾਈਬਰ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ ‘ਚ ਮਦਦ ਕਰਦਾ ਹੈ।
ਦਿਲ ਨੂੰ ਰੱਖੇ ਸਿਹਤਮੰਦ: ਕੇਲਾ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਦਿਮਾਗ ਤੱਕ ਆਕਸੀਜਨ ਪਹੁੰਚਾਉਣ ‘ਚ ਮਦਦ ਕਰਦਾ ਹੈ। ਬਲੱਡ ਪ੍ਰੈਸ਼ਰ, ਹਾਰਟ ਸਟ੍ਰੋਕ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
ਭਾਰ ਕੰਟਰੋਲ: ਖੋਜ ਮੁਤਾਬਕ ਕੇਲਾ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਘੱਟ ਲੱਗਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ।
ਖੂਨ ਦੀ ਕਮੀ: ਇਸ ‘ਚ ਆਇਰਨ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਵੀ ਪੂਰੀ ਹੋ ਜਾਵੇਗੀ।