ਸਰਦੀਆਂ ਦੇ ਮੌਸਮ ਵਿਚ ਮੂਲੀ ਭਾਰਤੀ ਘਰਾਂ ਵਿਚ ਸਭ ਤੋਂ ਵੱਧ ਇਸਤੇਮਾਲ ਕੀਤੀ ਜਾਣ ਵਾਲੀਆਂ ਸਬਜ਼ੀਆਂ ਵਿਚੋਂ ਇਕ ਹੈ। ਮੂਲੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਮੂਲੀ ਦਾ ਸਲਾਦ, ਪਰਾਠੇ, ਅਚਾਰ, ਜਾਂ ਸਬਜ਼ੀਆਂ ਬਸ ਸੁਆਦੀ ਹੁੰਦੀਆਂ ਹਨ। ਇਸ ਮੌਸਮ ਵਿੱਚ ਇਸਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਇਹ ਨਾ ਸਿਰਫ਼ ਸੁਆਦ ਵਧਾਉਂਦਾ ਹੈ ਬਲਕਿ ਸਰੀਰ ਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਹਾਲਾਂਕਿ ਕਈ ਲੋਕਾਂ ਨੂੰ ਮੂਲੀ ਖਾਣ ਦੇ ਬਾਅਦ ਗੈਸ, ਪੇਟ ਫੁੱਲਣਾ ਤੇ ਭਾਰੀਪਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੂਲੀ ਨੂੰ ਡਾਇਟ ਤੋਂ ਹਟਾਇਆ ਜਾਵੇ। ਮੂਲੀ ਨਾਲ ਹੋਣ ਵਾਲੀਆਂ ਦਿੱਕਤਾਂ ਦੀ ਵਜ੍ਹਾ ਸਬਜ਼ੀ ਨਹੀਂ ਸਗੋਂ ਉਸ ਨੂੰ ਖਾਣ ਦਾ ਗਲਤ ਤਰੀਕਾ ਹੈ।
ਇਸ ਵਿੱਚ ਫਾਈਬਰ, ਵਿਟਾਮਿਨ ਸੀ, ਪੋਟਾਸ਼ੀਅਮ, ਫੋਲੇਟ ਅਤੇ ਐਂਟੀਆਕਸੀਡੈਂਟ ਵਰਗੇ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਅੰਦਰੋਂ ਸਾਫ਼ ਅਤੇ ਮਜ਼ਬੂਤ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਮੂਲੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦੀ ਹੈ ਜਿਸ ਨਾਲ ਡਾਇਬਟੀਜ਼ ਦਾ ਖਤਰਾ ਘੱਟ ਹੋ ਸਕਦਾ ਹੈ। ਮੂਲੀ ਸਰੀਰ ਲਈ ਇੱਕ ਕੁਦਰਤੀ ਡੀਟੌਕਸੀਫਾਈ ਕਰਨ ਵਾਲਾ ਏਜੰਟ ਹੈ। ਇਹ ਜਿਗਰ ਅਤੇ ਗੁਰਦਿਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦੇ ਹਨ, ਉਨ੍ਹਾਂ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ।
ਮੂਲੀ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਇੱਕ ਸਿਹਤਮੰਦ ਪਾਚਨ ਪ੍ਰਣਾਲੀ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦੀ ਹੈ। ਇਨ੍ਹਾਂ ਦਾ ਸੇਵਨ ਕਬਜ਼ ਤੋਂ ਛੁਟਕਾਰਾ ਪਾਉਣ ਅਤੇ ਪੇਟ ਨੂੰ ਸਾਫ਼ ਰੱਖਣ ਵਿੱਚ ਮਦਦ ਕਰ ਸਕਦਾ ਹੈ। ਮੂਲੀ ਵਿੱਚ ਵਿਟਾਮਿਨ ਸੀ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ, ਜ਼ੁਕਾਮ, ਖੰਘ ਅਤੇ ਫਲੂ ਵਰਗੇ ਇਨਫੈਕਸ਼ਨਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਵੱਡਾ ਹਾ.ਦ/ਸਾ, ਇਮਾਰਤ ਹੋਈ ਢਹਿ ਢੇਰੀ, ਕਈ ਲੋਕਾਂ ਦੇ ਮਲਬੇ ਹੇਠਾਂ ਦਬਣ ਦਾ ਖਦਸ਼ਾ
ਮੂਲੀ ਨੂੰ ਕੱਚਾ ਖਾਣ ਨਾਲ ਅਕਸਰ ਬਲੋਟਿੰਗ ਵਧ ਜਾਂਦੀ ਹੈ। ਇਸ ਨੂੰ ਹਲਕਾ ਭਾਫ ਵਿਚ ਪਕਾਉਣਾ ਜਾਂ ਹਲਕਾ ਜਿਹਾ ਭੁੰਨਣਾ ਇਸ ਦੇ ਫਾਈਬਰ ਨੂੰ ਨਮਰ ਕਰ ਦਿੰਦਾ ਹੈ ਤੇ ਤਿੱਖਾਪਣ ਘੱਟ ਕਰਦਾ ਹੈ। ਪਕਾਉਣ ਨਾਲ ਮੂਲੀ ਦਾ ਸੁਆਦ ਹਲਕਾ ਮਿੱਠਾ ਹੋ ਜਾਂਦਾ ਹੈ। ਮੂਲੀ ਨੂੰ ਅਦਰਕ, ਨਿੰਬੂ ਜਾਂ ਜੀਰੇ ਵਰਗੇ ਪਾਚਣ ਵਧਾਉਣ ਵਾਲੇ ਤੱਤਾਂ ਨਾਲ ਖਾਣ ਨਾਲ ਗੈਸ ਦੀ ਸਮੱਸਿਆ ਘੱਟ ਹੁੰਦੀ ਹੈ। ਸਲਾਦ ਵਿਚ ਕੱਦੂਕੱਸ ਕੀਤਾ ਹੋਇਆ ਅਦਰਕ ਜਾਂ ਨਿੰਬੂ ਦਾ ਰਸ ਪਾਉਣਾ ਫਾਇਦੇਮੰਦ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























