ਪਕਿਆ ਪਪੀਤਾ ਜਿਵੇਂ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਉਂਝ ਹੀ ਕੱਚਾ ਪਪੀਤਾ ਵੀ ਲਾਭਕਾਰੀ ਹੈ। ਇਹ ਵੀ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਤੋਂ ਬਚਾਉਣ ਵਿਚ ਮਦਦ ਕਰ ਸਕਦਾ ਹੈ। ਇਸ ਵਿਚ ਪਾਏ ਜਾਣ ਵਾਲਾ ਪੋਸ਼ਕ ਤੱਤਾਂ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫੈਟ, ਵਿਟਾਮਿਨ, ਖਣਿਜ ਅਤੇ ਜਲ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਨ੍ਹਾਂ ਦੀ ਜ਼ਰੂਰਤ ਸਰੀਰ ਨੂੰ ਸਭ ਤੋਂ ਵੱਧ ਹੁੰਦੀ ਹੈ। ਇਸ ਵਿਚ ਵਿਟਾਮਿਨ ਬੀ2, ਬੀ3 ਤੇ ਬੀ5, ਬੀ6, ਬੀ8 ਤੇ ਬੀ9 ਹੁੰਦਾ ਹੈ।
ਕੱਚਾ ਪਪੀਤਾ ਖਾਣ ਨਾਲ ਤੁਹਾਨੂੰ ਯੂਟੀਆਈ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਨਾਲ ਸਰੀਰ ਵਿਚ ਹੋਣ ਵਾਲੇ ਸੰਕਰਮਣ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। ਕੱਚੇ ਪਪੀਤੇ ਦੇ ਪੱਤਿਆਂ ਦਾ ਅਰਕ ਪੀਰੀਅਡਸ ਦੇ ਦਰਦ ਨੂੰ ਵੀ ਘੱਟ ਕਰਨ ਵਿਚ ਮਦਦ ਕਰਦੇ ਹਨ। ਪਪੀਤੇ ਦੇ ਪੱਤਿਆਂ ਵਿਚ ਫਲੇਵੋਨੋਇਡ ਨਾਂ ਦੇ ਤੱਤ ਪਾਏ ਜਾਂਦੇ ਹਨ ਜੋ ਦਰਦ ਵਿਚ ਆਰਾਮ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ : ‘ਦੇਸ਼ ਨੇ ਤੈਅ ਕਰ ਲਿਆ ਹੈ ਕਿ PM ਮੋਦੀ ਹੀ ਦੁਬਾਰਾ ਪ੍ਰਧਾਨ ਮੰਤਰੀ ਬਣਨਗੇ’, ਰਾਸ਼ਟਰੀ ਸੰਮੇਲਨ ‘ਚ ਬੋਲੇ ਅਮਿਤ ਸ਼ਾਹ
ਇਸ ਨੂੰ ਖਾਣ ਨਾਲ ਸਰੀਰ ਵਿਚ ਟੌਕਸਿਨਸ ਨਿਕਲ ਕੇ ਬਾਹਰ ਆਉਂਦੇ ਹਨ। ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਗਲੋਇੰਗ ਬਣਾਉਣ ਵਿਚ ਬਹੁਤ ਕੰਮ ਆਉਂਦਾ ਹੈ। ਇਹ ਤੁਹਾਡੇ ਚਿਹਰੇ ‘ਤੇ ਦਾਗ, ਧੱਬੇ, ਮੁਹਾਸੇ ਨੂੰ ਰੋਕਦਾ ਹੈ। ਇਸ ਦੇਸੇਵਨ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਨਾਲ ਤੁਸੀਂ ਜੂਸ, ਸੂਪ ਤੇ ਸਲਾਦ ਬਣਾ ਸਕਦੇ ਹਨ। ਇਸ ਨੂੰ ਲੱਸਣ ਨਾਲ ਫਰਾਈ ਕਰਕੇ ਵੀ ਖਾ ਸਕਦੇ ਹੋ। ਇਸ ਦੇ ਸੇਵਨ ਨਾਲ ਸਰਦੀ, ਖਾਂਸੀ, ਗਲੇ ਦੇ ਇੰਫੈਕਸ਼ਨ ਵਿਚ ਫਾਇਦਾ ਮਿਲਦਾ ਹੈ। ਇਹ ਕਲੋਸੈਟ੍ਰੋਲ, ਬਲੱਡ ਸ਼ੂਗਰ ਤੇ ਭਾਰ ਨੂੰ ਕੰਟਰੋਲ ਕਰਨ ਵਿਚ ਫਾਇਦੇਮੰਦ ਹੈ।