Black raisins health benefits: ਤੁਸੀਂ ਖੱਟੀ ਮਿੱਠੀ ਸੰਤਰੀ ਸੌਗੀ ਤਾਂ ਬਹੁਤ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਕਾਲੀ ਸੌਗੀ ਦਾ ਸਵਾਦ ਚੱਖਿਆ ਹੈ? ਜੇਕਰ ਤੁਸੀਂ ਕਦੇ ਵੀ ਕਾਲੀ ਸੌਗੀ ਨਹੀਂ ਖਾਧੀ ਹੈ ਤਾਂ ਤੁਸੀਂ ਇਸ ਦੇ ਫਾਇਦਿਆਂ ਤੋਂ ਵੀ ਜਾਣੂ ਨਹੀਂ ਹੋਵੋਗੇ। ਅਸਲ ‘ਚ ਸੰਤਰੀ ਕਿਸ਼ਮਿਸ਼ ਹਰੇ ਅੰਗੂਰ ਤੋਂ ਬਣਦੀ ਹੈ ਅਤੇ ਕਾਲੀ ਸੌਗੀ ਕਾਲੇ ਅੰਗੂਰਾਂ ਤੋਂ ਬਣਦੀ ਹੈ। ਕਾਲੀ ਕਿਸ਼ਮਿਸ਼ ਆਮ ਸੰਤਰੀ ਕਿਸ਼ਮਿਸ਼ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ।
ਇਸ ਤਰ੍ਹਾਂ ਬਣਦੀ ਹੈ ਕਾਲੀ ਸੌਗੀ: ਕਿਸ਼ਮਿਸ਼ ਬਣਾਉਣ ਲਈ ਅੰਗੂਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਾਲੀ ਕਿਸ਼ਮਿਸ਼ ਲਈ ਆਮ ਅੰਗੂਰਾਂ ਦੀ ਬਜਾਏ ਕਾਲੇ ਅੰਗੂਰ ਦੀ ਵਰਤੋਂ ਕੀਤੀ ਜਾਂਦੀ ਹੈ। ਕਾਲੀ ਸੌਗੀ ਨੂੰ ਰਾਤ ਭਰ ਦੁੱਧ ‘ਚ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ।
ਆਓ ਤੁਹਾਨੂੰ ਦੱਸਦੇ ਹਾਂ ਦੁੱਧ ‘ਚ ਭਿਓਂਕੇ ਕਾਲੀ ਸੌਗੀ ਖਾਣ ਦੇ ਕੁਝ ਅਨੋਖੇ ਫਾਇਦੇ।
ਖਰਾਬ ਕੋਲੈਸਟ੍ਰੋਲ ਦੀ ਮਾਤਰਾ ਹੁੰਦੀ ਹੈ ਘੱਟ: ਇਸ ਦੇ ਸੇਵਨ ਨਾਲ ਖਰਾਬ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੂਨ ‘ਚ ਮੌਜੂਦ ਫੈਟ ਦੀ ਮਾਤਰਾ ਨੂੰ ਵੀ ਘੱਟ ਕਰਦਾ ਹੈ। ਤੁਸੀਂ ਸਮਝ ਸਕਦੇ ਹੋ ਕਿ ਇਹ ਸਰੀਰ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਅੱਜਕੱਲ੍ਹ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਖਰਾਬ ਹਨ।
ਇਮਿਊਨਿਟੀ ਮਜ਼ਬੂਤ: ਸਰਦੀ ਦਾ ਮੌਸਮ ਆ ਗਿਆ ਹੈ ਇਸ ਲਈ ਸਰੀਰ ਦੀ ਇਮਿਊਨਿਟੀ ਘੱਟ ਗਈ ਹੈ ਤਾਂ ਕਾਲੀ ਸੌਗੀ ਨੂੰ ਦੁੱਧ ਦੇ ਨਾਲ ਪੀਣ ਨਾਲ ਸਰੀਰ ਦੀ ਇਮਿਊਨਿਟੀ ਨੂੰ ਜ਼ਬਰਦਸਤ ਹੁਲਾਰਾ ਮਿਲਦਾ ਹੈ।
ਸਕਿਨ ਗਲੋਇੰਗ: ਕਾਲੀ ਕਿਸ਼ਮਿਸ਼ ‘ਚ ਮੌਜੂਦ ਆਕਸੀਡੈਂਟ ਸਕਿਨ ਨੂੰ ਸੁਧਾਰਨ ਦਾ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਸਕਿਨ ਇੰਫੈਕਸ਼ਨ ਨੂੰ ਦੂਰ ਕਰਦੇ ਹਨ।
ਹਾਈ ਬੀਪੀ ਦੇ ਮਰੀਜ਼ਾਂ ਲਈ ਫਾਇਦੇਮੰਦ: ਪੋਟਾਸ਼ੀਅਮ ਅਤੇ ਫਾਈਬਰ ਦੋਵੇਂ ਹੀ ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਮੰਨੇ ਜਾਂਦੇ ਹਨ। ਕਾਲੀ ਸੌਗੀ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ ਇਸ ਲਈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਨਾਲ ਹੀ ਖੂਨ ਦੀ ਕਮੀ ਪੂਰੀ ਹੁੰਦੀ ਹੈ।