ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਕਾਰਨ ਲੋਕ ਆਪਣੀ ਸਿਹਤ ਦਾ ਠੀਕ ਤਰੀਕੇ ਨਾਲ ਧਿਆਨ ਨਹੀਂ ਰੱਖ ਪਾਉਂਦੇ ਹਨ। ਅਜਿਹੇ ਵਿਚ ਸਮੇਂ ਦੇ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚੋਂ ਇਕ ਹੈ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ। ਬੀਪੀ ਲੋਅ ਹੋਣ ਨਾਲ ਵਿਅਕਤੀ ਨੂੰ ਚੱਕਰ ਆਉਣਾ, ਸਿਰ ਘੁੰਮਣਾ, ਹੱਥਾਂ-ਪੈਰਾਂ ਵਿਚ ਕੰਬਣ, ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ ਆਦਿ ਪ੍ਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਤਾਂ ਪ੍ਰੇਸ਼ਾਨੀ ਇੰਨੀ ਵਧ ਜਾਂਦੀ ਹੈ ਕਿ ਸ਼ਖਸ ਨੂੰ ਖੜ੍ਹੇ ਹੋਣ ਜਾਂ ਬੈਠਣ ਵਿਚ ਵੀ ਮੁਸ਼ਕਲ ਹੋਣ ਲੱਗਦੀ ਹੈ। ਜੇਕਰ ਤੁਹਾਨੂੰ ਵੀ ਥੋੜ੍ਹੇ-ਥੋੜ੍ਹੇ ਸਮੇਂ ‘ਤੇ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਾ ਪੈਂਦਾ ਹੈ ਤਾਂ ਇਹ ਉਪਾਅ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਹਨ।
ਸਾਧਾਰਨ ਤੌਰ ‘ਤੇ ਇਕ ਸਿਹਤਮੰਦ ਵਿਭਾਗੀ ਦਾ ਬਲੱਡ ਪ੍ਰੈਸ਼ਰਲ 90/60 mm Hg ਤੋਂ ਜ਼ਿਆਦਾ ਤੇ 120/80 mm Hg ਤੋਂ ਘੱਟ ਹੋਣਾ ਚਾਹੀਦਾ ਹੈ। ਜੇਕਰ ਇਹ ਘੱਟ ਕੇ 90/60mm Hg ਤੋਂ ਹੇਠਾਂ ਚਲਾ ਜਾਂਦਾ ਹੈ ਤਾਂ ਇਸ ਨੂੰ ਲੋਅ ਬਲੱਡ ਪ੍ਰੈਸ਼ਰ ਜਾਂ ਹਾਈਪੋਟੈਨਸ਼ਨ ਵੀ ਕਿਹਾ ਜਾਂਦਾ ਹੈ। ਜੇਕਰ ਸਹੀ ਸਮੇਂ ‘ਤੇ ਲੋਅ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਨਹੀਂ ਕੀਤਾ ਜਾਵੇ ਤਾਂ ਇਹ ਬ੍ਰੇਨ ਸਟ੍ਰੋਕ ਜਾਂ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦਾ ਹੈ।
ਸੇਂਧਾ ਨਮਕ
ਆਯੁਰਵੇਦ ਵਿਚ ਹਿਮਾਲਯੀ ਨਮਕ ਜਿਸਨੂੰ ਆਮ ਭਾਸ਼ਾ ਵਿਚ ਸੇਂਧਾ ਨਮਕ ਕਿਹਾ ਜਾਂਦਾ ਹੈ, ਦੇ ਸਿਹਤ ‘ਤੇ ਕਈ ਫਾਇਦੇ ਦੱਸੇ ਗਏ ਹਨ। ਬਲੱਡ ਪ੍ਰੈਸ਼ਰ ਲੋਅ ਹੋਣ ‘ਤੇ ਵੀ ਸੇਂਧਾ ਨਮਕ ਦਾ ਸੇਵਨ ਬਹੁਤ ਅਸਰਦਾਰ ਮੰਨਿਆ ਜਾਂਦਾ ਹੈ। ਸੇਂਧਾ ਨਮਕ ਪੌਟਾਸ਼ੀਅਮ ਦਾ ਬੇਹਤਰੀਨ ਸਰੋਤ ਹੈ ਤੇ ਤੇਜ਼ੀ ਨਾਲ ਬੀਪੀ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਅਜਿਹੇ ਵਿਚ ਬੀਪੀ ਲੋਅ ਹੋਣ ‘ਤੇ 1/2 ਹਿਮਾਲੀ ਨਮਕ ਲਓ ਤੇ ਉਸ ਨੂੰਇਕ ਗਿਲਾਸ ਸਾਦੇ ਪਾਣੀ ਵਿਚ ਮਿਲਾ ਕੇ ਪੀ ਲਓ। ਇਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।
ਤੁਲਸੀ ਪੱਤਾ
ਬਲੱਡ ਪ੍ਰੈਸ਼ਰ ਲੋਅ ਹੋਣ ‘ਤੇ ਤੁਸੀਂ ਤੁਲਸੀ ਦਾ ਪੱਤਾ ਵੀ ਚਬਾ ਸਕਦੇ ਹੋ। ਤੁਲਸੀ ਵਿਚ ਪੌਟਾਸ਼ੀਅਮ, ਮੈਗਨੇਸ਼ੀਅਮ, ਵਿਟਾਮਿਨ ਸੀ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਨ ਵਿਚ ਅਸਰਦਾਰ ਹੈ। ਅਜਿਹੇ ਵਿਚ ਅਗਲੀ ਵਾਰ ਇਸ ਸਮੱਸਿਆ ਦਾ ਸਾਹਮਣਾ ਕਰਨ ‘ਤੇ 4 ਤੋਂ 5 ਤੁਲਸੀ ਦੇ ਪੱਤਿਆਂ ਨੂੰ ਤਾਜ਼ੇ ਪਾਣੀ ਨਾਲ ਸਾਫ ਕਰਕੇ ਮੂੰਹ ਵਿਚ ਰੱਖ ਲਓ ਤੇ ਹੌਲੀ-ਹੌਲੀ ਚਬਾਓ। ਇਸ ਨਾਲ ਰਾਹਤ ਮਿਲੇਗੀ।
ਬਾਦਾਮ ਦੁੱਧ
ਇਨ੍ਹਾਂ ਸਾਰਿਆਂ ਦੇ ਇਲਾਵਾ ਜੇਕਰ ਤੁਹਾਨੂੰ ਅਕਸਰ ਬਲੱਡ ਪ੍ਰੈਸ਼ਰ ਲੋਅ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਰਾਤ ਦੇ ਸਮੇਂ 4 ਤੋਂ 5 ਬਾਦਾਮ ਨੂੰ ਪਾਣੀ ਵਿਚ ਭਿਉਂ ਕੇ ਰੱਖ ਦਿਓ। ਇਸ ਦੇ ਬਾਅਦ ਸਵੇਰੇ ਇਨ੍ਹਾਂ ਬਾਦਾਮਾਂ ਨੂੰ ਪੀਸਕੇ ਜਾਂ ਦੁੱਧ ਵਿਚ ਇੰਝ ਹੀ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਬਾਦਾਮ ਵਾਲੇ ਇਸ ਦੁੱਧ ਨੂੰ ਪੀਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿਚ ਰਹੇਗਾ।