blood purify healthy food: ਸਰੀਰ ਦੇ ਸਾਰੇ ਅੰਗਾਂ ਤੱਕ ਸਾਰੇ ਪੌਸ਼ਟਿਕ ਤੱਤਾਂ ਨੂੰ ਪਹੁੰਚਾਉਣ ‘ਚ ਖੂਨ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੂਨ ਸਰੀਰ ‘ਚ ਆਕਸੀਜਨ, ਹਾਰਮੋਨਸ, ਸ਼ੂਗਰ, ਫੈਟ ਨੂੰ ਤੁਹਾਡੀ ਇਮਿਊਨ ਸਿਸਟਮ ਤੱਕ ਪਹੁੰਚਾਉਣ ਲਈ ਵੀ ਜ਼ਿੰਮੇਵਾਰ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਖੂਨ ਦਾ ਸਾਫ਼ ਹੋਣਾ ਵੀ ਬਹੁਤ ਜ਼ਰੂਰੀ ਹੈ। ਆਪਣੀ ਰੋਜ਼ਾਨਾ ਦੀ ਰੁਟੀਨ ‘ਚ ਤੁਸੀਂ ਕਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਜੋ ਖੂਨ ਨੂੰ ਗੰਦਾ ਕਰਦੀਆਂ ਹਨ ਜਾਂ ਸਰੀਰ ‘ਚ ਜ਼ਹਿਰੀਲੇ ਤੱਤਾਂ ਦੀ ਮਾਤਰਾ ਨੂੰ ਵੀ ਵਧਾ ਸਕਦੇ ਹਨ। ਗੰਦੇ ਖੂਨ ਕਾਰਨ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਖੂਨ ਨੂੰ ਸਾਫ ਕਰਨ ਲਈ ਕਈ ਲੋਕ ਕਸਰਤ, ਯੋਗਾ ਵੀ ਕਰਦੇ ਹਨ। ਪਰ ਤੁਸੀਂ ਆਪਣੀ ਡਾਇਟ ‘ਚ ਕੁਝ ਬਦਲਾਅ ਕਰਕੇ ਖੂਨ ਨੂੰ ਸਾਫ ਰੱਖ ਸਕਦੇ ਹੋ। ਇਸ ਲਈ ਆਓ ਅੱਜ ਜਾਣਦੇ ਹਾਂ ਅਜਿਹੇ 7 ਅਜਿਹੇ ਫੂਡਸ ਬਾਰੇ ਜੋ ਤੁਹਾਡੇ ਖੂਨ ਨੂੰ ਸਾਫ ਰੱਖਣ ‘ਚ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੌਫ਼ੀ: ਕੌਫੀ ਦਾ ਸੇਵਨ ਕਰਕੇ ਤੁਸੀਂ ਆਪਣਾ ਖੂਨ ਸਾਫ ਕਰ ਸਕਦੇ ਹੋ। ਕੌਫੀ ਪੀਣ ਨਾਲ ਲੀਵਰ ਦੇ ਕੰਮਕਾਜ ‘ਚ ਵੀ ਸੁਧਾਰ ਹੁੰਦਾ ਹੈ। ਖ਼ੂਨ ਨੂੰ ਸਾਫ਼ ਕਰਨ ‘ਚ ਵੀ ਲੀਵਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਸੇਬ: ਤੁਸੀਂ ਖੂਨ ਨੂੰ ਸਾਫ ਕਰਨ ਲਈ ਸੇਬ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸੇਬ ਸਰੀਰ ‘ਚ ਮੌਜੂਦ ਵੇਸਟ ਮੈਟੀਰੀਅਲ ਨੂੰ ਬਾਹਰ ਕੱਢਣ ‘ਚ ਵੀ ਕਾਫੀ ਮਦਦਗਾਰ ਹੈ।
ਗੋਭੀ: ਤੁਸੀਂ ਬ੍ਰੋਕਲੀ, ਫੁੱਲਗੋਭੀ, ਬ੍ਰਸੇਲਜ਼ ਸਪਾਉਟ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਕਰ ਸਕਦੇ ਹੋ। ਇਨ੍ਹਾਂ ‘ਚ ਐਂਟੀਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਨਾਲ ਲੜਨ ‘ਚ ਵੀ ਮਦਦ ਕਰਦੇ ਹਨ। ਇਹ ਸਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ‘ਚ ਵੀ ਮਦਦ ਕਰਦਾ ਹੈ।
ਗ੍ਰੀਨ ਟੀ: ਗ੍ਰੀਨ ਟੀ ਸਰੀਰ ਨੂੰ ਡੀਟੌਕਸਫਾਈ ਕਰਨ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦਾ ਹੈ। ਇਹ ਲੀਵਰ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚ ਮੌਜੂਦ ਵਾਧੂ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
ਬਲੂਬੇਰੀ: ਖੂਨ ਨੂੰ ਸਾਫ ਕਰਨ ਲਈ ਤੁਸੀਂ ਬਲੂਬੇਰੀ ਦਾ ਸੇਵਨ ਕਰ ਸਕਦੇ ਹੋ। ਬਲੂਬੇਰੀ ਨੂੰ ਐਂਟੀਆਕਸੀਡੈਂਟਸ ਦਾ ਬਹੁਤ ਵਧੀਆ ਸਰੋਤ ਵੀ ਮੰਨਿਆ ਜਾਂਦਾ ਹੈ। ਇਹ ਤੁਹਾਡੇ ਲੀਵਰ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਇਸ ਦਾ ਸੇਵਨ ਨਾਸ਼ਤੇ ‘ਚ ਕਰ ਸਕਦੇ ਹੋ।ਫਰੋਜਨ ਬਲੂਬੇਰੀ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਦਹੀਂ, ਸਮੂਦੀ ਜਾਂ ਦਲੀਆ ‘ਚ ਮਿਲਾ ਕੇ ਵੀ ਖਾਧਾ ਜਾ ਸਕਦਾ ਹੈ।
ਭਰਪੂਰ ਪਾਣੀ ਪੀਓ: ਕਿਡਨੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਕਿਡਨੀ ਫੰਕਸ਼ਨ ਬਹੁਤ ਵਧੀਆ ਹੁੰਦਾ ਹੈ। ਇਹ ਤੁਹਾਡੇ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਵੀ ਬਾਹਰ ਕੱਢਦਾ ਹੈ।
ਮੱਛੀ: ਮੱਛੀ ‘ਚ ਪ੍ਰੋਟੀਨ, ਓਮੇਗਾ-3 ਫੈਟੀ ਐਸਿਡ, ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਲੀਵਰ ਅਤੇ ਕਿਡਨੀ ਦੋਵੇਂ ਤੰਦਰੁਸਤ ਰਹਿੰਦੇ ਹਨ। ਪਰ ਤੁਹਾਨੂੰ ਭਰਪੂਰ ਮਾਤਰਾ ‘ਚ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ।