boiled peanut health benefits: ਸਰਦੀਆਂ ਦੇ ਮੌਸਮ ‘ਚ ਮੂੰਗਫਲੀ ਖਾਣਾ ਹਰ ਕੋਈ ਪਸੰਦ ਕਰਦਾ ਹੈ। ਤੁਸੀਂ ਕਈ ਵਾਰ ਭੁੰਨੀ ਮੂੰਗਫਲੀ ਜਾਂ ਤਲੀ ਹੋਈ ਮੂੰਗਫਲੀ ਦਾ ਸਵਾਦ ਚੱਖਿਆ ਹੋਵੇਗਾ ਪਰ ਕੀ ਤੁਸੀਂ ਉੱਬਲੀ ਹੋਈ ਮੂੰਗਫਲੀ ਖਾਧੀ ਹੈ? ਉੱਬਲੀ ਹੋਈ ਮੂੰਗਫਲੀ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ‘ਚ ਪ੍ਰੋਟੀਨ, ਨੈਚੁਰਲ ਸ਼ੂਗਰ, ਆਇਰਨ, ਫੋਲੇਟ, ਕੈਲਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਕ ਰਿਸਰਚ ਮੁਤਾਬਕ ਮੂੰਗਫਲੀ ਨੂੰ ਉਬਾਲ ਕੇ ਖਾਣ ਨਾਲ ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਦੇ ਫਾਇਦੇ 4 ਗੁਣਾ ਵੱਧ ਜਾਂਦੇ ਹਨ। ਤੁਸੀਂ ਉੱਬਲੀ ਹੋਏ ਮੂੰਗਫਲੀ ਨੂੰ ਸਨੈਕ ਦੇ ਤੌਰ ‘ਤੇ ਖਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਉੱਬਲੀ ਹੋਈ ਮੂੰਗਫਲੀ ਖਾਣ ਦੇ ਫਾਇਦੇ…
ਘੱਟ ਹੋਵੇਗਾ ਵਜ਼ਨ: ਉੱਬਲੀ ਹੋਈ ਮੂੰਗਫਲੀ ਖਾਣ ਨਾਲ ਤੁਹਾਡਾ ਭਾਰ ਘੱਟ ਹੋਵੇਗਾ। ਜੇਕਰ ਤੁਸੀਂ ਵਧਦੇ ਭਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਉੱਬਲੀ ਹੋਈ ਮੂੰਗਫਲੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਫਾਈਬਰ ਦੀ ਮਾਤਰਾ ਬਹੁਤ ਵਧੀਆ ਪਾਈ ਜਾਂਦੀ ਹੈ।ਉਬਲੇ ਹੋਏ ਮੂੰਗਫਲੀ ਨੂੰ ਨਿਯਮਿਤ ਤੌਰ ‘ਤੇ ਖਾਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਲੈਵਲ ਵਧਦਾ ਹੈ ਅਤੇ ਸਰੀਰ ‘ਚ ਮੌਜੂਦ ਵਾਧੂ ਫੈਟ ਘੱਟ ਹੁੰਦਾ ਹੈ। ਉੱਬਲੀ ਹੋਈ ਮੂੰਗਫਲੀ ਖਾਣ ਨਾਲ ਅੰਤੜੀਆਂ ਵੀ ਸਾਫ਼ ਹੁੰਦੀਆਂ ਹਨ।
ਅੱਖਾਂ ਦੀ ਰੌਸ਼ਨੀ ਹੋਵੇਗੀ ਤੇਜ਼: ਉੱਬਲੀ ਹੋਈ ਮੂੰਗਫਲੀ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ। ਇਹ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਵਿਟਾਮਿਨ-ਏ, ਵਿਟਾਮਿਨ-ਬੀ6 ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਬਹੁਤ ਜ਼ਰੂਰੀ ਹੈ। ਸਰਦੀਆਂ ‘ਚ ਨਿਯਮਿਤ ਤੌਰ ‘ਤੇ ਉੱਬਲੀ ਮੂੰਗਫਲੀ ਖਾਣ ਨਾਲ ਤੁਹਾਡੀਆਂ ਅੱਖਾਂ ਸਿਹਤਮੰਦ ਰਹਿੰਦੀਆਂ ਹਨ।
ਸਰੀਰ ‘ਚ ਨਹੀਂ ਹੋਵੇਗੀ ਖੂਨ ਦੀ ਕਮੀ: ਇਸ ਦਾ ਸੇਵਨ ਤੁਹਾਡੇ ਸਰੀਰ ਤੋਂ ਅਨੀਮੀਆ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਭੁੰਨੀ ਹੋਈ ਮੂੰਗਫਲੀ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਤੁਹਾਡੇ ਸਰੀਰ ‘ਚ ਹੀਮੋਗਲੋਬਿਨ ਲੈਵਲ ਵਧਾਉਂਦਾ ਹੈ। ਇਸ ਤੋਂ ਇਲਾਵਾ ਉੱਬਲੀ ਮੂੰਗਫਲੀ ਖਾਣ ਨਾਲ ਵੀ ਸਰੀਰ ‘ਚੋਂ ਅਨੀਮੀਆ ਦੂਰ ਹੁੰਦਾ ਹੈ। ਇਸ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਤੋਂ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ ਅਤੇ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਕਰੋਗੇ।
ਹੈਲਥੀ ਰਹੇਗਾ ਦਿਲ: ਉੱਬਲੀ ਮੂੰਗਫਲੀ ਖਾਣ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਮੂੰਗਫਲੀ ਨੂੰ ਉਬਾਲਣ ਨਾਲ ਇਸ ‘ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਮੂੰਗਫਲੀ ‘ਚ ਪੌਲੀਫੇਨੋਲਿਕ, ਐਂਟੀਆਕਸੀਡੈਂਟ ਅਤੇ ਰੇਸਵੇਰਾਟ੍ਰੋਲ ਪਾਏ ਜਾਂਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਉੱਬਲੀ ਹੋਈ ਮੂੰਗਫਲੀ ਖਾਣ ਨਾਲ ਸਰੀਰ ‘ਚ ਜ਼ਿਆਦਾ ਨਾਈਟ੍ਰਿਕ ਆਕਸਾਈਡ ਪੈਦਾ ਹੁੰਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖਤਰਾ ਵੀ ਘੱਟ ਜਾਂਦਾ ਹੈ।
ਜੋੜਾਂ ਦਾ ਦਰਦ ਹੋਵੇਗਾ ਦੂਰ: ਗੁੜ ਦੇ ਨਾਲ ਉੱਬਲੀ ਮੂੰਗਫਲੀ ਖਾਣ ਨਾਲ ਵੀ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਮੂੰਗਫਲੀ ਅਤੇ ਗੁੜ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ, ਇਹ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ‘ਚ ਮਦਦ ਕਰਦਾ ਹੈ। ਉੱਬਲੀ ਮੂੰਗਫਲੀ ਖਾਣ ਨਾਲ ਜੋੜਾਂ ਅਤੇ ਹੱਡੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਉੱਬਲੀ ਹੋਈ ਮੂੰਗਫਲੀ ਦਾ ਸੇਵਨ ਗਠੀਆ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ‘ਤੇ ਫਾਇਦੇਮੰਦ ਹੁੰਦਾ ਹੈ।