Breakfast Paneer health benefits: ਸਿਹਤ ਫਿੱਟ ਤਾਂ ਅਸੀਂ ਵੀ ਹਿਟ… ਭੱਜ-ਦੌੜ ਦੀ ਇਸ ਜ਼ਿੰਦਗੀ ‘ਚ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਸਿਹਤ ਲਈ ਜਿੰਨੀ ਕਸਰਤ ਅਤੇ ਹੈਲਥੀ ਰੁਟੀਨ ਜ਼ਰੂਰੀ ਹੈ ਓਨਾ ਹੀ ਜ਼ਰੂਰੀ ਹੈ ਚੰਗਾ ਭੋਜਨ। ਤੁਹਾਡੀ ਰਸੋਈ ‘ਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਤੁਹਾਨੂੰ ਫਿੱਟ ਅਤੇ ਹੈਲਥੀ ਰੱਖ ਸਕਦੀਆਂ ਹਨ। ਤੁਹਾਡੇ ਲਈ ਸਭ ਤੋਂ ਬੈਸਟ ਹੈ ਕੈਲਸ਼ੀਅਮ, ਪ੍ਰੋਟੀਨ ਨਾਲ ਭਰਪੂਰ ਹੈ ਕੱਚਾ ਪਨੀਰ। ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰੇਗਾ ਨਾਲ ਹੀ ਇਸ ਨੂੰ ਖਾਣ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨ ਵੀ ਮਿਲਦੇ ਹਨ। ਤਾਂ ਆਓ ਜਾਣਦੇ ਹਾਂ ਇਹ ਸਿਹਤ ਲਈ ਕਿੰਨਾ ਫਾਇਦੇਮੰਦ ਹੈ।
ਕਦੋਂ ਖਾਣਾ ਹੈ ਪਨੀਰ
- ਨਾਸ਼ਤੇ ਅਤੇ ਲੰਚ ਤੋਂ 1 ਘੰਟਾ ਪਹਿਲਾਂ ਕੱਚੇ ਪਨੀਰ ਦਾ ਸੇਵਨ ਕਰੋ।
- ਇਸ ਨਾਲ ਤੁਸੀਂ ਦਿਨ ਭਰ ਓਵਰਈਟਿੰਗ ਤੋਂ ਬਚੇ ਰਹਿੰਦੇ ਹਨ।
- ਕਸਰਤ ਦੇ ਕੁਝ ਘੰਟਿਆਂ ਬਾਅਦ ਵੀ ਪਨੀਰ ਦਾ ਸੇਵਨ ਵੀ ਲਾਭਦਾਇਕ ਹੈ।
- ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਕਾਟੇਜ ਪਨੀਰ ਖਾਓ।
- ਕਿਉਂਕਿ ਸੌਂਦੇ ਸਮੇਂ ਸਰੀਰ ਨੂੰ ਭੋਜਨ ਨੂੰ ਪਚਾਉਣ ਲਈ ਸਭ ਤੋਂ ਵੱਧ ਪ੍ਰੋਟੀਨ ਦੀ ਲੋੜ ਹੁੰਦੀ ਹੈ।
ਪਨੀਰ ਖਾਣ ਦੇ ਫਾਇਦੇ: ਪਨੀਰ ‘ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਵਿਟਾਮਿਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਇਹ ਸਰੀਰ ‘ਚ ਮੌਜੂਦ ਖਰਾਬ ਕੋਲੈਸਟ੍ਰੋਲ ਨੂੰ ਘਟਾ ਕੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਇਹ ਵਧੀਆ ਵਿਕਾਸ ਅਤੇ ਬਿਮਾਰੀਆਂ ਤੋਂ ਦੂਰ ਰਹਿਣ ‘ਚ ਮਦਦ ਕਰਦਾ ਹੈ।
ਐਕਸਟ੍ਰਾ ਫੈਟ ਕਰਦਾ ਹੈ ਘੱਟ: ਕਈ ਲੋਕ ਭਾਰ ਵਧਣ ਦੇ ਡਰੋਂ ਪਨੀਰ ਖਾਣ ਤੋਂ ਪਰਹੇਜ਼ ਕਰਦੇ ਹਨ। ਪਰ ਇਸ ‘ਚ ਮੌਜੂਦ ਲਿਨੋਲਿਕ ਐਸਿਡ ਸਰੀਰ ‘ਚ ਜਮ੍ਹਾ ਵਾਧੂ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਫਾਈਬਰ ਜ਼ਿਆਦਾ ਹੋਣ ਦੇ ਨਾਲ-ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਅਜਿਹੇ ‘ਚ ਓਵਰਈਟਿੰਗ ਦੀ ਸਮੱਸਿਆ ਤੋਂ ਰਾਹਤ ਮਿਲਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ।
ਸ਼ੂਗਰ ‘ਚ ਲਾਭਦਾਇਕ: ਇਸ ‘ਚ ਓਮੇਗਾ-3 ਫੈਟੀ ਐਸਿਡ ਦੀ ਮੌਜੂਦਗੀ ਕਾਰਨ ਇਸ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੱਚਾ ਪਨੀਰ ਨਿਯਮਤ ਤੌਰ ‘ਤੇ ਖਾਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਦਿਲ ਦੀਆਂ ਬਿਮਾਰੀਆਂ ਤੋਂ ਬਚਾਅ: ਨਾਸ਼ਤੇ ‘ਚ ਕੱਚਾ ਪਨੀਰ ਖਾਣ ਨਾਲ ਵੀ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਮਿਲਦੀ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਆਇਰਨ, ਕੈਲਸ਼ੀਅਮ, ਫਾਈਬਰ, ਵਿਟਾਮਿਨ ਅਤੇ ਖਣਿਜ ਸਹੀ ਮਾਤਰਾ ‘ਚ ਮਿਲਦੇ ਹਨ। ਇਸ ਦੇ ਨਾਲ ਹੀ ਪਨੀਰ ‘ਚ ਮੌਜੂਦ ਹੈਲਦੀ ਫੈਟ ਸਰੀਰ ‘ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਕੇ ਸਰੀਰ ‘ਚ ਗੁੱਡ ਕੋਲੈਸਟ੍ਰੋਲ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇਸ ਤਰ੍ਹਾਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਮਜ਼ਬੂਤ ਹੱਡੀਆਂ: ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਪਨੀਰ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੋੜਾਂ, ਪਿੱਠ, ਗਰਦਨ ਜਾਂ ਸਰੀਰ ਦੇ ਹੋਰ ਹਿੱਸਿਆਂ ‘ਚ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਖਾਸ ਤੌਰ ‘ਤੇ ਇਸ ਨੂੰ ਬੱਚਿਆਂ ਦੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
ਤਣਾਅ ਨੂੰ ਕਰੇ ਦੂਰ: ਅੱਜ ਦੇ ਸਮੇਂ ‘ਚ ਹਰ ਦੂਜਾ ਵਿਅਕਤੀ ਤਣਾਅ ਅਤੇ ਚਿੰਤਾ ਤੋਂ ਪ੍ਰੇਸ਼ਾਨ ਹੈ। ਨਾਲ ਹੀ ਜ਼ਿਆਦਾ ਕੰਮ ਕਰਨ ਨਾਲ ਥਕਾਵਟ ਹੁੰਦੀ ਹੈ। ਅਜਿਹੇ ‘ਚ ਨਾਸ਼ਤੇ ‘ਚ 1 ਕੌਲੀ ਪਨੀਰ ਖਾਣਾ ਬੈਸਟ ਆਪਸ਼ਨ ਹੈ। ਇਹ ਥਕਾਵਟ ਅਤੇ ਤਣਾਅ ਨੂੰ ਦੂਰ ਕਰਨ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਕਰਨ ‘ਚ ਮਦਦ ਕਰੇਗਾ।
ਮਜ਼ਬੂਤ ਇਮਿਊਨਿਟੀ: ਪਨੀਰ ‘ਚ ਨਾ ਸਿਰਫ ਪ੍ਰੋਟੀਨ ਹੁੰਦਾ ਹੈ ਸਗੋਂ ਕੈਲਸ਼ੀਅਮ, ਆਇਰਨ, ਵਿਟਾਮਿਨ, ਐਂਟੀ-ਆਕਸੀਡੈਂਟਸ ਗੁਣ ਵੀ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਥਕਾਵਟ ਅਤੇ ਕਮਜ਼ੋਰੀ ਦੂਰ ਹੁੰਦੀ ਹੈ। ਨਾਲ ਹੀ ਸਰੀਰ ਦੀ ਇਮਿਊਨਿਟੀ ਵਧਣ ਨਾਲ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।