Brisk Walk benefits: ਅੱਜ ਕੱਲ ਦੀ ਭੱਜ-ਦੌੜ ਦੀ ਜ਼ਿੰਦਗੀ ‘ਚ ਲੋਕ ਆਪਣੀ ਸਿਹਤ ਵੱਲ ਧਿਆਨ ਦੇਣਾ ਭੁੱਲ ਗਏ ਹਨ। ਜਿਸ ਕਾਰਨ ਲੋਕਾਂ ਨੂੰ ਅਕਸਰ ਮੋਟਾਪੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਕੁਝ ਲੋਕ ਤਾਂ ਥੋੜਾ ਸਮਾਂ ਕੱਢਕੇ ਰੋਜ਼ਾਨਾ ਸਵੇਰੇ ਅਤੇ ਸ਼ਾਮ ਵਾਕ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਨਾਰਮਲ ਵਾਕ ਕਰਨ ਨਾਲ ਕੋਈ ਲਾਭ ਨਹੀਂ ਹੁੰਦਾ। ਜੇ ਤੁਸੀਂ ਇਸ ਦੇ ਬਜਾਏ ਬ੍ਰਿਸਕ ਵਾਕ ਕਰੋਗੇ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ। ਜੇ ਤੁਸੀਂ ਹਫਤੇ ‘ਚ 5 ਦਿਨ ਬ੍ਰਿਸਕ ਵਾਕ ਕਰਦੇ ਹੋ ਤਾਂ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਘੱਟ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ….
ਕੀ ਹੈ ਬ੍ਰਿਸਕ ਵਾਕ: ਬ੍ਰਿਸਕ ਵਾਕ ਇਕ ਅਜਿਹੀ ਐਕਸਰਸਾਈਜ਼ ਹੈ ਜੋ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਕਰ ਸਕਦਾ ਹੈ। ਇਸ ਵਾਕ ‘ਚ ਤੁਸੀਂ ਤੇਜ਼ੀ ਨਾਲ ਚੱਲਣਾ ਹੁੰਦਾ ਹੈ। ਸਰਲ ਸ਼ਬਦਾਂ ‘ਚ ਕਹੀਏ ਤਾਂ ਦੋੜਨ ਅਤੇ ਪੈਦਲ ਚੱਲਣ ਦੇ ਵਿਚਕਾਰ ਦੀ ਅਵਸਥਾ ਨੂੰ ਬ੍ਰਿਸਕ ਵਾਕ ਕਿਹਾ ਜਾਂਦਾ ਹੈ।
ਬ੍ਰਿਸਕ ਵਾਕ ਨਾਲ ਹੋਣ ਵਾਲੇ ਫ਼ਾਇਦੇ….
- ਜਦੋਂ ਤੁਸੀਂ ਬ੍ਰਿਸਕ ਵਾਕ ਕਰਦੇ ਹੋ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਤੇਜ਼ੀ ਨਾਲ ਵਧਦਾ ਹੈ। ਜਿਸ ਨਾਲ ਦਿਮਾਗ ਦੇ ਸੈੱਲਾਂ ‘ਚ ਆਕਸੀਜਨ ਅਤੇ ਪੋਸ਼ਕ ਤੱਤ ਪਹੁੰਚਦੇ ਹਨ ਇਸ ਨਾਲ ਤੁਹਾਡਾ ਦਿਮਾਗ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਹੋ ਜਾਵੇਗਾ। ਇਸ ਤੋਂ ਇਲਾਵਾ ਬ੍ਰਿਸਕ ਵਾਕ ਕਰਨ ਨਾਲ ਤੁਹਾਡੇ ਦਿਮਾਗ ਨੂੰ ਫਰੈਸ਼ ਕਰਨ ਵਾਲੇ ਹਾਰਮੋਨਜ਼ ਰਿਲੀਜ਼ ਹੁੰਦੇ ਹਨ ਜੋ ਤਣਾਅ ਨੂੰ ਦੂਰ ਕਰਦਾ ਹੈ।
- ਜੇ ਤੁਸੀਂ ਰੋਜ਼ਾਨਾ ਲਗਭਗ 30 ਮਿੰਟਾਂ ਤੱਕ ਬ੍ਰਿਸਕ ਵਾਕ ਕਰਦੇ ਹੋ ਤਾਂ ਤੁਹਾਡਾ metabolism ਤੇਜ਼ੀ ਨਾਲ ਕੰਮ ਕਰਦਾ ਹੈ। ਜਿਸ ਨਾਲ ਤੁਸੀਂ ਲਗਭਗ 150 ਕੈਲੋਰੀਜ ਬਰਨ ਕਰ ਸਕਦੇ ਹੋ।
- ਹਫਤੇ ‘ਚ 5 ਵਾਰ ਬ੍ਰਿਸਕ ਵਾਕ ਕਰਨ ਨਾਲ ਤੁਸੀਂ ਸ਼ੂਗਰ ਦੇ ਖ਼ਤਰੇ ਨੂੰ ਲਗਭਗ 12% ਤੱਕ ਘੱਟ ਕਰ ਸਕਦੇ ਹੋ।
- ਜੇ ਤੁਸੀਂ ਹਫਤੇ ‘ਚ ਲਗਭਗ 15-16 ਕਿਲੋਮੀਟਰ ਤੱਕ ਬ੍ਰਿਸਕ ਵਾਕ ਕਰਦੇ ਹੋ ਤਾਂ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ 35 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ।
- ਬ੍ਰਿਸਕ ਵਾਕ ਕਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਤੁਹਾਡੀਆਂ ਨਾੜੀਆਂ ਹੋਰ ਫੈਲਦੀਆਂ ਹਨ ਅਤੇ ਤੁਹਾਡੀਆਂ ਨਾੜੀਆਂ ਸਿਹਤਮੰਦ ਰਹਿੰਦੀਆਂ ਹਨ।