ਤਿੱਖਾ ਖਾਣ ਵਾਲੇ ਜ਼ਿਆਦਾਤਰ ਲੋਕ ਭੋਜਨ ਪਕਾਉਂਦੇ ਸਮੇਂ ਹਰੀ ਜਾਂ ਲਾਲ ਮਿਰਚ ਦਾ ਇਸਤੇਮਾਲ ਕਰਦੇ ਹਨ ਪਰ ਸਮੱਸਿਆ ਉਦੋਂ ਹੋਣ ਲੱਗਦੀ ਹੈ ਜਦੋਂ ਚਾਕੂ ਨਾਲ ਮਿਰਚ ਕੱਟਣ ਦੇ ਬਾਅਦ ਹੱਥਾਂ ਵਿਚ ਜਲਨ ਮਹਿਸੂਸ ਹੋਣ ਲੱਗਦੀ ਹੈ। ਇੰਨਾ ਹੀ ਨਹੀਂ ਮਿਰਚ ਵਾਲੇ ਇਹੀ ਹੱਥ ਜਦੋਂ ਚਿਹਰੇ, ਅੱਖ, ਨੱਕ ‘ਤੇ ਲੱਗਦੇ ਹਨ ਜੋ ਵਿਅਕਤੀ ਨੂੰ ਸਰੀਰ ਦੇ ਹੋਰਨਾਂ ਅੰਗਾਂ ‘ਤੇ ਵੀ ਜਲਨ ਹੋਣ ਲੱਗਦੀ ਹੈ। ਜੇਕਰ ਤੁਹਾਡੇ ਨਾਲ ਵੀ ਅਕਸਰ ਅਜਿਹਾ ਹੁੰਦਾ ਰਹਿੰਦਾ ਹੈ ਤਾਂ ਹੱਥਾਂ ਵਿਚ ਹੋਣ ਵਾਲੀ ਇਸ ਜਲਨ ਨੂੰ ਸ਼ਾਂਤ ਕਰਨ ਵਿਚ ਮਦਦ ਕਰ ਸਕਦੇ ਹਨ ਇਹ ਅਸਰਦਾਰ ਟਿਪਸ ਪਰ ਇਸ ਤੋਂ ਪਹਿਲਾਂ ਆਓ ਜਾਣ ਲੈਂਦੇ ਹਾਂ ਆਖਿਰ ਮਿਰਚ ਕੱਟਣ ਤੋਂ ਹੀ ਕਿਉਂ ਹੱਥਾਂ ਵਿਚ ਜਲਨ ਮਹਿਸੂਸ ਹੁੰਦੀ ਹੈ।
ਦਰਅਸਲ ਮਿਰਚੀ ਵਿਚ ਕੈਪਸਾਈਸਿਨ ਨਾਂ ਦਾ ਰਸਾਇਣ ਪਾਇਆ ਜਾਂਦਾ ਹੈ। ਹਾਲਾਂਕਿ ਵੱਖ-ਵੱਖ ਮਿਰਚ ਵਿਚ ਇਸ ਦੀ ਮਾਤਰਾ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ। ਅਜਿਹੇ ਵਿਚ ਜਦੋੰ ਵਿਅਕਤੀ ਤਿੱਖੀ ਮਿਰਚ ਕੱਟਦਾ ਹੈ ਉਦੋਂ ਇਹ ਰਸਾਇਣ ਤੁਹਾਡੇ ਸਕਿਨ ਦੇ ਸੰਪਰਕ ਵਿਚ ਆ ਜਾਂਦਾ ਹੈ ਜੋ ਬਾਅਦ ਵਿਚ ਜਲਨ ਤੇ ਲਾਲਿਮਾ ਦਾ ਕਾਰਨ ਬਣਦਾ ਹੈ।
ਬਰਫ ਰਗੜੋ
ਹੱਥਾਂ ਦੀ ਜਲਨ ਨੂੰ ਸ਼ਾਂਤ ਕਰਨ ਲਈ ਤੁਸੀਂ ਹੱਥਾਂ ‘ਤੇ ਬਰਫ ਰਗੜ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਮਿਰਚ ਕੱਟਣ ‘ਤੇ ਮਹਿਸੂਸ ਹੋਣ ਵਾਲੀ ਜਲਨ ਵਿਚ ਆਰਾਮ ਮਿਲੇਗਾ ਤੇ ਤੁਸੀਂ ਚੰਗਾ ਮਹਿਸੂਸ ਕਰੋਗੇ।
ਐਲੋਵੇਰਾ ਲਗਾਓ
ਐਲੋਵੇਰਾ ਔਸ਼ਧੀ ਗੁਣਾਂ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਨ ਲਈ ਰਾਮਬਾਣ ਉਪਾਅ ਮੰਨਿਆ ਜਾਂਦਾ ਹੈ। ਐਲੋਵੇਰਾ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ। ਅਜਿਹੇ ਵਿਚ ਮਿਰਚ ਕੱਟਣ ਦੇ ਬਾਅਦ ਹੱਥਾਂ ਵਿਚ ਹੋਣ ਵਾਲੀ ਜਲਨ ਨੂੰ ਸ਼ਾਂਤ ਕਰਨ ਵਿਚ ਐਲੋਵੇਰਾ ਦਾ ਉਪਾਅ ਵੀ ਅਸਰਦਾਰ ਹੈ।
ਨਿੰਬੂ ਰਗੜੇ
ਹੱਥ ਦੀ ਜਲਨ ਨੂੰ ਸ਼ਾਂਤ ਕਰਨ ਲਈ ਨਿੰਬੂ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਇਹ ਇਕ ਪ੍ਰਾਚੀਣ ਨੁਸਖਾ ਹੈ। ਨਿੰਬੂ ਵਿਚ ਵਿਟਾਮਿਨ ਸੀ ਤੇ ਸਿਟ੍ਰਿਕ ਐਸਿਡ ਵਰਗੇ ਗੁਣ ਚਮੜੀ ਨੂੰ ਠੀਕ ਕਰਨ, ਜ਼ਖਮ ਭਰਨ ਦੇ ਨਾਲ ਜਲਨ ਤੋਂ ਛੁਟਕਾਰਾ ਦਿਵਾਉਣ ਵਿਚ ਬਹੁਤ ਪ੍ਰਭਾਵਸ਼ਾਲੀ ਹੈ।
ਆਟਾ ਗੁੰਨੋ
ਮਿਰਚ ਕੱਟਣ ਦੇ ਬਾਅਦ ਹੱਥਾਂ ਵਿਚ ਹੋਣ ਵਾਲੀ ਜਲਨ ਨੂੰ ਦੂਰ ਕਰਨ ਲਈ ਤੁਸੀਂ ਆਟਾ ਵੀ ਗੁੰਨ ਸਕਦੇ ਹੋ। ਜੇਕਰ ਤੁਸੀਂ 5-7 ਮਿੰਟ ਤੱਕ ਆਟਾ ਗੁੰਨਦੇ ਹੋ ਤਾਂ ਤੁਹਾਡੇ ਹੱਥਾਂ ਦੀ ਜਲਨ ਦੂਰ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: