Cancer Healthy superfoods: ਸੁਪਰਫੂਡ ਇੱਕ ਅਜਿਹਾ ਭੋਜਨ ਚੀਜ਼ ਹੈ ਜੋ ਜ਼ਿਆਦਾਤਰ ਪੌਦਿਆਂ ‘ਚ ਪਾਇਆ ਜਾਂਦਾ ਹੈ। ਇਸ ‘ਚ ਮੱਛੀ ਅਤੇ ਡੇਅਰੀ ਪ੍ਰੋਡਕਟਸ ਵੀ ਸ਼ਾਮਲ ਹਨ ਜਿਨ੍ਹਾਂ ‘ਚ ਬਹੁਤ ਹੀ ਜ਼ਿਆਦਾ ਮਾਤਰਾ ‘ਚ ਪੋਸ਼ਣ ਪਾਇਆ ਜਾਂਦਾ ਹੈ। ਸੁਪਰਫੂਡਜ਼ ‘ਚ ਖਣਿਜ ਅਤੇ ਵਿਟਾਮਿਨਜ਼ ਵੀ ਮੌਜੂਦ ਹੁੰਦੇ ਹਨ। ਕਿਸੇ ਵਿਅਕਤੀ ਦੇ ਸਰੀਰ ‘ਚ ਕੈਂਸਰ ਸੈੱਲ ਮਰਦੇ ਨਹੀਂ ਸਗੋਂ ਵਧਦੇ ਹਨ ਅਤੇ ਤੁਹਾਡੇ ਕੰਮਕਾਜ ਨੂੰ ਵੀ ਹੌਲੀ ਕਰ ਸਕਦੇ ਹਨ। ਸਿਹਤਮੰਦ ਸਰੀਰ ਲਈ ਤੁਸੀਂ ਡਾਇਟ ‘ਚ ਪੌਸ਼ਟਿਕ ਭੋਜਨ ਸ਼ਾਮਲ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕਿਹੜੇ ਪਦਾਰਥਾਂ ਦਾ ਸੇਵਨ ਕਿਵੇਂ ਕਰੀਏ ?
- ਕੈਂਸਰ ਦੇ ਦੌਰਾਨ ਹੋਣ ਵਾਲੀ ਕੀਮੋਥੈਰੇਪੀ, ਥੈਰੇਪੀ, ਸਰਜਰੀ, ਇਮਿਊਨ ਥੈਰੇਪੀ ਕਾਰਨ ਤੁਹਾਡਾ ਭਾਰ ਘਟ ਜਾਂਦਾ ਹੈ। ਸਿਹਤਮੰਦ ਸਰੀਰ ਅਤੇ ਭਾਰ ਵਧਣ ਲਈ ਤੁਹਾਨੂੰ ਕੈਲੋਰੀ ਯੁਕਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਦੇ ਫ਼ੂਡ ਦਾ ਸੇਵਨ ਕਰ ਸਕਦੇ ਹੋ।
- ਜੋ ਭੋਜਨ ਤੁਸੀਂ ਤਿੰਨੋਂ ਵਾਰ ਖਾਂਦੇ ਹੋ ਤਾਂ ਉਸ ਨੂੰ ਛੋਟੇ-ਛੋਟੇ ਭੋਜਨਾਂ ‘ਚ ਵੰਡੋ ਅਤੇ ਦਿਨ ਭਰ ਇਸਦਾ ਸੇਵਨ ਕਰੋ।
- ਕੁਝ ਘੰਟਿਆਂ ਬਾਅਦ ਭੁੱਖ ਲੱਗਣ ‘ਤੇ ਵੀ ਤੁਸੀਂ ਛੋਟੇ ਮੀਲ ਦਾ ਸੇਵਨ ਕਰੋ।
- ਤੁਸੀਂ ਸਲਾਦ ਜਾਂ ਹੈਲਥੀ ਡ੍ਰਾਈ ਫਰੂਟਸ ਵੀ ਖਾ ਸਕਦੇ ਹੋ।
- ਭੋਜਨ ਦੌਰਾਨ ਤੁਸੀਂ ਤਰਲ ਪਦਾਰਥ ਪੀਓ। ਇਸ ਨਾਲ ਤੁਹਾਡਾ ਪੇਟ ਭਰਿਆ ਹੋਇਆ ਮਹਿਸੂਸ ਹੋਵੇਗਾ।
- ਭੁੱਖ ਨੂੰ ਵਧਾਉਣ ਲਈ ਤੁਸੀਂ ਭੋਜਨ ਤੋਂ ਪਹਿਲਾਂ ਕਸਰਤ ਅਤੇ ਸੈਰ ਵੀ ਕਰ ਸਕਦੇ ਹੋ।
ਕੈਂਸਰ ਦੇ ਮਰੀਜ਼ ਇਨ੍ਹਾਂ ਭੋਜਨਾਂ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹਨ
ਰਸਬੇਰੀ, ਜਾਮਣ ਅਤੇ ਟਮਾਟਰ: ਤੁਸੀਂ ਅਜਿਹੇ ਫ਼ਲਾਂ ਦਾ ਸੇਵਨ ਕਰੋ ਜੋ ਤਾਜ਼ੇ ਅਤੇ ਪਾਣੀ ਨਾਲ ਭਰਪੂਰ ਹੋਵੇ। ਜਾਮਣ, ਖਰਬੂਜਾ, ਕੇਲਾ, ਅਨਾਨਾਸ, ਨਾਸ਼ਪਾਤੀ ਵਰਗੇ ਫਲ ਸ਼ਾਮਲ ਕਰ ਸਕਦੇ ਹੋ। ਬਲੂਬੇਰੀ ‘ਚ ਫਾਈਟੋਕੈਮੀਕਲ ਨਾਮਕ ਪਦਾਰਥ ਹੁੰਦੇ ਹਨ ਜੋ ਤੁਹਾਨੂੰ ਕੈਂਸਰ, ਐਂਟੀਆਕਸੀਡੈਂਟ ਦੀ ਗਤੀਵਿਧੀ ਅਤੇ ਡੀਐਨਏ ‘ਚ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਮਦਦ ਕਰਦੇ ਹਨ। ਰਸਬੇਰੀ ਅਤੇ ਸਟ੍ਰਾਬੇਰੀ ‘ਚ ਵਿਟਾਮਿਨ ਸੀ, ਫਲੇਵੋਨੋਇਡ ਪਾਏ ਜਾਂਦੇ ਹਨ, ਜੋ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਟਮਾਟਰ ‘ਚ ਲਾਈਕੋਪੀਨ ਨਾਮਕ ਇੱਕ ਫਾਈਟੋਕੈਮੀਕਲ ਹੁੰਦਾ ਹੈ, ਜੋ ਇੱਕ ਬਹੁਤ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਕੈਂਸਰ ਦੇ ਖ਼ਤਰੇ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਇਸ ‘ਚ ਗਲੂਟਾਥਿਓਨ ਨਾਂ ਦਾ ਤੱਤ ਹੁੰਦਾ ਹੈ ਜੋ ਸਰੀਰ ਦੀ ਇਮਿਊਨਿਟੀ ਵਧਾਉਣ ‘ਚ ਮਦਦ ਕਰਦਾ ਹੈ।
ਹਰੀਆਂ ਸਬਜ਼ੀਆਂ: ਤੁਸੀਂ ਡਾਇਟ ‘ਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ। ਕੈਂਸਰ ਨਾਲ ਲੜ ਰਹੇ ਵਿਅਕਤੀ ਲਈ ਬਹੁਤ ਫਾਇਦੇਮੰਦ ਹੈ। ਇਹ ਫਾਈਬਰ ਅਤੇ ਫੋਲੇਟ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੇ ਡੀਐਨਏ ਦੀ ਮੁਰੰਮਤ ਕਰਨ ‘ਚ ਮਦਦ ਕਰਦਾ ਹੈ। ਗੋਭੀ ‘ਚ ਕੈਰੋਟੀਨੋਇਡਸ ਹੁੰਦਾ ਹੈ ਜੋ ਇੱਕ ਐਂਟੀਆਕਸੀਡੈਂਟ ਰੂਪ ‘ਚ ਕੰਮ ਕਰਦਾ ਹੈ। ਇਹ ਡੀਐਨਏ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਣਾਂ ਨਾਲ ਲੜਨ ‘ਚ ਮਦਦ ਕਰਦਾ ਹੈ। ਪਾਲਕ ਲਿਊਟੀਨ ਅਤੇ ਕੈਰੋਟੀਨੋਇਡਸ ਪਾਇਆ ਜਾਂਦਾ ਹੈ। ਇਹ ਸਰੀਰ ‘ਚ ਪੈਦਾ ਹੋਣ ਵਾਲੇ ਕਣਾਂ ਨੂੰ ਬਣਨ ਤੋਂ ਰੋਕਦੇ ਹਨ। ਤੁਸੀਂ ਹਰੀਆਂ ਸਬਜ਼ੀਆਂ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ‘ਚ ਐਂਟੀਆਕਸੀਡੈਂਟ ਬੀਟਾ ਕੈਰੋਟੀਨ ਹੁੰਦਾ ਹੈ ਜੋ ਸਰੀਰ ‘ਚ ਕੈਂਸਰ ਸੈੱਲਾਂ ਨੂੰ ਬਣਨ ਤੋਂ ਰੋਕਦਾ ਹੈ।
ਅਖਰੋਟ: ਅਖਰੋਟ ‘ਚ ਫਾਈਬਰ, ਵਿਟਾਮਿਨ-ਬੀ, ਮੈਗਨੀਸ਼ੀਅਮ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਨੂੰ ਪ੍ਰੋਟੀਨ ਦਾ ਵੀ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ‘ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਬ੍ਰੈਸਟ ਕੈਂਸਰ ਅਤੇ ਟਿਊਮਰ ਨੂੰ ਰੋਕਣ ‘ਚ ਮਦਦ ਕਰਦੇ ਹਨ।
ਕਰੇਲਾ: ਖੋਜ ਦੇ ਅਨੁਸਾਰ ਕਰੇਲਾ ਤੁਹਾਡੇ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ। ਤੁਸੀਂ ਇਸਨੂੰ ਨਿਯਮਿਤ ਤੌਰ ‘ਤੇ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।
ਸੋਇਆ: ਸੋਏ ‘ਚ ਸੋਫਲਾਵੋਨਸ ਨਾਂ ਦਾ ਇੱਕ ਫਾਈਟੋਨਿਊਟ੍ਰੀਐਂਟ ਪਾਇਆ ਜਾਂਦਾ ਹੈ ਜੋ ਕੈਂਸਰ ਨਾਲ ਲੜਨ ‘ਚ ਮਦਦ ਕਰਦਾ ਹੈ। ਤੁਸੀਂ ਡਾਇਟ ‘ਚ ਸੋਇਆ ਦੁੱਧ ਅਤੇ ਸੋਇਆ ਨਾਲ ਭਰਪੂਰ ਭੋਜਨ ਸ਼ਾਮਲ ਕਰ ਸਕਦੇ ਹੋ।
ਹਲਦੀ: ਕੈਂਸਰ ਦੇ ਮਰੀਜ਼ਾਂ ਲਈ ਵੀ ਹਲਦੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਓਮੇਗਾ-3 ਨਾਲ ਭਰਪੂਰ ਹੁੰਦੀ ਹੈ। ਕੈਂਸਰ ਦੇ ਇਲਾਜ ‘ਚ ਹਲਦੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਉਪਾਅ ਹੈ। ਇਸ ਦਾ ਨਿਯਮਿਤ ਸੇਵਨ ਕਰਨ ਨਾਲ ਤੁਸੀਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ।
ਗਾਜਰ: ਗਾਜਰ ਬੀਟਾ ਕੈਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ। ਇਸ ‘ਚ ਫਾਲਸੀਨੋਰਲ ਨਾਂ ਦਾ ਪੋਸ਼ਕ ਤੱਤ ਹੁੰਦਾ ਹੈ ਜੋ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।
ਸਾਬਤ ਅਨਾਜ: ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਕਾਰਬੋਹਾਈਡ੍ਰੇਟਸ, ਚਰਬੀ ਅਤੇ ਵਿਟਾਮਿਨ ਵੀ ਪਾਏ ਜਾਂਦੇ ਹਨ। ਸਾਬਤ ਅਨਾਜ ‘ਚ ਸੈਪੋਨਿਨ ਨਾਮਕ ਪੌਸ਼ਟਿਕ ਤੱਤ ਹੁੰਦਾ ਹੈ ਜੋ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ।
ਮੀਟ ਅਤੇ ਪੋਲਟਰੀ: ਤੁਸੀਂ ਡਾਇਟ ‘ਚ ਮੀਟ, ਮੱਛੀ, ਆਂਡੇ ਵਰਗੀਆਂ ਸਮੱਗਰੀਆਂ ਸ਼ਾਮਲ ਕਰ ਸਕਦੇ ਹੋ। ਇਹ ਪ੍ਰੋਟੀਨ ਦੇ ਬਹੁਤ ਚੰਗੇ ਸਰੋਤ ਹਨ। ਇਸ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ।
ਕੁਰਕੁਰੀਆਂ ਸਬਜ਼ੀਆਂ: ਤੁਸੀਂ ਕੁਰਕੁਰੀਆਂ ਸਬਜ਼ੀਆਂ ਜਿਵੇਂ ਬ੍ਰੋਕਲੀ, ਗੋਭੀ, ਫੁੱਲਗੋਭੀ ਵੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ‘ਚ ਗਲੂਕੋਸਿਨੋਲੇਟਸ ਨਾਂ ਦਾ ਪੋਸ਼ਕ ਤੱਤ ਹੁੰਦਾ ਹੈ ਜੋ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।