Cardamom diabetes control: ਦਿਖਣ ‘ਚ ਛੋਟੀ ਜਿਹੀ ਹਰੀ ਇਲਾਇਚੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਵਿਟਾਮਿਨ, ਕੈਲਸੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੇਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਮੌਸਮੀ ਬੀਮਾਰੀਆਂ ਤੋਂ ਲੈ ਕੇ ਡਾਇਬਿਟੀਜ਼ ਨੂੰ ਕੰਟਰੋਲ ਰੱਖਣ ਵਿਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਚਾਹ ਵਿੱਚ ਇਲਾਇਚੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸ਼ੂਗਰ ਲੈਵਲ ਅਤੇ ਭਾਰ ਨੂੰ ਕੰਟਰੋਲ ਵਿਚ ਰੱਖਣ ‘ਚ ਮਦਦ ਮਿਲਣ ਦੇ ਨਾਲ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਤਾਂ ਆਓ ਅੱਜ ਤੁਹਾਨੂੰ ਇਲਾਇਚੀ ਦੇ ਫਾਇਦਿਆਂ ਬਾਰੇ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣੋ ਕਿ ਤੁਸੀਂ ਇਸ ਨੂੰ ਆਪਣੀ ਚਾਹ ਵਿਚ ਕਿਵੇਂ ਵਰਤ ਸਕਦੇ ਹੋ। ਤਾਂ ਜੋ ਸਿਹਤ ਦੇ ਨਾਲ-ਨਾਲ ਤੁਹਾਡਾ ਟੇਸਟ ਵੀ ਬਰਕਰਾਰ ਰਹੇ।
ਇਲਾਇਚੀ ਅਤੇ ਦੁੱਧ ਦੀ ਚਾਹ: ਅਕਸਰ ਲੋਕ ਸਵੇਰੇ ਅਤੇ ਸ਼ਾਮ ਨੂੰ ਦੁੱਧ ਦੀ ਚਾਹ ਪੀਂਦੇ ਹਨ। ਅਜਿਹੇ ‘ਚ ਇਸ ‘ਚ 1-2 ਇਲਾਇਚੀ, 1 ਇੰਚ ਅਦਰਕ ਦਾ ਟੁਕੜਾ ਮਿਲਾਕੇ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀ ਥਕਾਵਟ ਅਤੇ ਕਮਜ਼ੋਰੀ ਦੂਰ ਹੋ ਕੇ ਐਨਰਜ਼ੀ ਆਉਂਦੀ ਹੈ। ਸ਼ੂਗਰ ਦੇ ਕੰਟਰੋਲ ‘ਚ ਰਹਿਣ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦਾ ਹੈ। ਅਜਿਹੇ ‘ਚ ਪੇਟ ਦਰਦ, ਕਬਜ਼, ਐਸੀਡਿਟੀ ਆਦਿ ਤੋਂ ਵੀ ਰਾਹਤ ਮਿਲਦੀ ਹੈ।
ਇਲਾਇਚੀ ਅਤੇ ਲੈਮਨ-ਟੀ: ਖਾਣੇ ਨਾਲ ਜੁੜੀਆਂ ਗਲਤ ਆਦਤਾਂ ਦੇ ਚਲਦੇ ਵਜ਼ਨ ਵੱਧਦਾ ਹੈ। ਅਜਿਹੇ ‘ਚ ਮੋਟਾਪਾ ਸ਼ੂਗਰ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸਮੇਂ ਸਿਰ ਇਸ ਨੂੰ ਕੰਟਰੋਲ ਕਰਨਾ ਚੰਗਾ ਹੁੰਦਾ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਨਿੰਬੂ ਤੋਂ ਤਿਆਰ ਨਿੰਬੂ-ਟੀ ਪੀਂਦੇ ਹਨ। ਇਸ ਵਿਚ ਮੌਜੂਦ ਪੋਟਾਸ਼ੀਅਮ, ਐਂਟੀ-ਆਕਸੀਡੈਂਟਸ, ਐਂਟੀ-ਵਾਇਰਲ ਗੁਣ ਭਾਰ ਨੂੰ ਤੇਜ਼ੀ ਨਾਲ ਘਟਾਉਣ ਵਿਚ ਮਦਦ ਕਰਦੇ ਹਨ। ਪਰ ਬਹੁਤ ਸਾਰੇ ਲੋਕ ਲੈਮਨ-ਟੀ ਦੇ ਸਵਾਦ ਨੂੰ ਪਸੰਦ ਨਹੀਂ ਕਰਦੇ। ਅਜਿਹੇ ‘ਚ 1-2 ਇਲਾਇਚੀ ਪਾ ਕੇ ਪੀਣਾ ਫ਼ਾਇਦੇਮੰਦ ਹੋਵੇਗਾ। ਇਹ ਤੁਹਾਡੇ ਸਵਾਦ ਨੂੰ ਵਧਾਉਣ ਦੇ ਨਾਲ ਭਾਰ ਘਟਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ।
ਇਲਾਇਚੀ ਅਤੇ ਗ੍ਰੀਨ-ਟੀ: ਰੋਜ਼ਾਨਾ 1-2 ਕੱਪ ਗ੍ਰੀਨ-ਟੀ ਪੀਣ ਨਾਲ ਸਰੀਰ ਚੰਗੀ ਤਰ੍ਹਾਂ ਡੀਟੌਕਸ ਹੋ ਜਾਂਦਾ ਹੈ। ਇਹ ਇਮਮਿਊਨਿਟੀ ਵਧਾਉਣ ਦੇ ਨਾਲ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਇਸ ਵਿੱਚ 1 ਇਲਾਇਚੀ ਮਿਲਾ ਕੇ ਪੀਣ ਨਾਲ ਇਸ ਦਾ ਸਵਾਦ ਵੱਧਣ ਦੇ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਸਹਾਇਤਾ ਮਿਲਦੀ ਹੈ।
- ਖਾਣੇ ਤੋਂ ਬਾਅਦ 1 ਇਲਾਇਚੀ ਖਾਣ ਨਾਲ ਮੂੰਹ ਦੀ ਬਦਬੂ ਖਤਮ ਹੋ ਜਾਂਦੀ ਹੈ। ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਮਿਲਦੀ ਹੈ। ਅਜਿਹੇ ‘ਚ ਪਾਚਨ ਪ੍ਰਣਾਲੀ ਮਜ਼ਬੂਤ ਹੋ ਕੇ ਪੇਟ ਦਰਦ, ਗੈਸ, ਕਬਜ਼ ਆਦਿ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
- ਇਲਾਇਚੀ ਦੀ ਚਾਹ ਪੀਣ ਨਾਲ ਖੰਘ ਅਤੇ ਜ਼ੁਕਾਮ ਅਤੇ ਮੌਸਮੀ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
- ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਮੂੰਹ ਅਤੇ ਸਕਿਨ ਦੇ ਕੈਂਸਰ ਸੈੱਲਾਂ ਵਿਰੁੱਧ ਲੜਨ ਦੀ ਤਾਕਤ ਮਿਲਦੀ ਹੈ।
- ਰੋਜ਼ਾਨਾ ਇਲਾਇਚੀ ਦਾ ਸੇਵਨ ਕਰਨ ਨਾਲ ਫੇਫੜੇ ਤੰਦਰੁਸਤ ਰਹਿੰਦੇ ਹਨ। ਅਜਿਹੇ ‘ਚ ਸਾਹ ਨਾਲ ਜੁੜੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲਦਾ ਹੈ।
- ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਉਚਿਤ ਸਰੋਤ ਹੋਣ ਦੇ ਕਾਰਨ ਇਹ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਹੈ। ਨਾਲ ਹੀ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਅਜਿਹੇ ‘ਚ ਹਾਰਟ ਅਟੈਕ ਆਉਣ ਅਤੇ ਦਿਲ ਨਾਲ ਜੁੜੀਆਂ ਹੋਰ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।