Castor oil baby massage: ਬੱਚੇ ਬਹੁਤ ਨਾਜ਼ੁਕ ਹੁੰਦੇ ਹਨ। ਜੇਕਰ ਉਨ੍ਹਾਂ ਦੀ ਦੇਖਭਾਲ ‘ਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹ ਬੀਮਾਰ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਵੀ ਦਿੱਕਤ ਆ ਸਕਦੀ ਹੈ। ਬੱਚੇ ਦੀ ਸਕਿਨ ਵੀ ਬਹੁਤ ਨਾਜ਼ੁਕ ਅਤੇ ਨਰਮ ਹੁੰਦੀ ਹੈ। ਕਿਸੇ ਵੀ ਤੇਲ ਜਾਂ ਉਤਪਾਦ ਦੀ ਵਰਤੋਂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਕਿਨ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਵੀ ਲੋੜ ਹੁੰਦੀ ਹੈ। ਖਾਸ ਤੌਰ ‘ਤੇ ਜੇਕਰ ਬੱਚਿਆਂ ਦੀ ਤੇਲ ਮਾਲਿਸ਼ ‘ਚ ਕਿਸੇ ਗਲਤ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਸਰੀਰ ‘ਤੇ ਰੈਸ਼ੇਜ, ਜਲਣ, ਸਕਿਨ ‘ਤੇ ਪਪੜੀ ਜੰਮਣਾ, ਖੁਸ਼ਕੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਬੇਬੀ ਮਸਾਜ ਲਈ ਤੁਸੀਂ ਸਰ੍ਹੋਂ ਦਾ ਤੇਲ, ਆਂਵਲਾ ਤੇਲ, ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਪਰ ਮਾਤਾ-ਪਿਤਾ ਕੈਸਟਰ ਆਇਲ ਨੂੰ ਲੈ ਕੇ ਥੋੜਾ ਉਲਝਣ ‘ਚ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਕਿ ਤੁਸੀਂ ਆਪਣੇ ਬੱਚੇ ਨੂੰ ਕੈਸਟਰ ਆਇਲ ਲਗਾ ਸਕਦੇ ਹੋ ਜਾਂ ਨਹੀਂ। ਤਾਂ ਆਓ ਜਾਣਦੇ ਹਾਂ…
ਕੈਸਟਰ ਆਇਲ ‘ਚ ਪਾਏ ਜਾਂਦੇ ਹਨ ਲਾਭਕਾਰੀ ਗੁਣ: ਕੈਸਟਰ ਆਇਲ ਨੂੰ ਆਰੰਡੀ ਦਾ ਤੇਲ ਵੀ ਕਿਹਾ ਜਾਂਦਾ ਹੈ। ਇਸ ‘ਚ ਵਿਟਾਮਿਨ-ਈ, ਖਣਿਜ, ਪ੍ਰੋਟੀਨ ਵਰਗੇ ਪੋਸ਼ਕ ਤੱਤ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਕੈਸਟਰ ਆਇਲ ‘ਚ ਰਿਸੀਨੋਲੀਕ ਐਸਿਡ, ਐਂਟੀ-ਇੰਫਲੇਮੇਟਰੀ ਗੁਣ, ਐਂਟੀਫੰਗਲ ਗੁਣ, ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਹ ਗੁਣ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਕੈਸਟਰ ਆਇਲ ਹੈ ਬੱਚੇ ਲਈ ਫਾਇਦੇਮੰਦ: ਮਾਹਿਰਾਂ ਅਨੁਸਾਰ ਕੈਸਟਰ ਆਇਲ ਬੱਚੇ ਦੀ ਸਕਿਨ ਲਈ ਸੁਰੱਖਿਅਤ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਕੈਸਟਰ ਆਇਲ ਦੀ ਮਹਿਕ ਪਸੰਦ ਨਹੀਂ ਹੁੰਦੀ, ਜਿਸ ਕਾਰਨ ਇਸ ਦੀ ਵਰਤੋਂ ਕਰਨ ਨਾਲ ਉਨ੍ਹਾਂ ਲਈ ਸਮੱਸਿਆ ਹੋ ਸਕਦੀ ਹੈ। ਜੇਕਰ ਬੱਚੇ ਦੀ ਸਕਿਨ ਸੈਂਸੀਟਿਵ ਹੈ ਜਾਂ ਉਸ ਦਾ ਕੁਝ ਹਿੱਸਾ ਫੱਟਿਆ ਹੋਇਆ ਹੈ ਤਾਂ ਤੁਹਾਨੂੰ ਸਕਿਨ ‘ਤੇ ਕੈਸਟਰ ਆਇਲ ਦੀ ਵਰਤੋਂ ਕਰਨ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ।
ਸਕਿਨ ‘ਤੇ ਕੈਸਟਰ ਆਇਲ ਦੀ ਵਰਤੋਂ ਕਿਵੇਂ ਕਰੀਏ: ਤੁਸੀਂ ਬੱਚਿਆਂ ਦੀ ਸਕਿਨ ਅਤੇ ਵਾਲਾਂ ‘ਤੇ ਕੈਸਟਰ ਆਇਲ ਦੀ ਵਰਤੋਂ ਕਰ ਸਕਦੇ ਹੋ। ਪਰ ਇਸ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਕ ਕੌਲੀ ‘ਚ 3-4 ਚੱਮਚ ਤੇਲ ਪਾ ਕੇ ਕੋਸਾ ਕਰ ਲਓ। ਇਸ ਤੋਂ ਬਾਅਦ ਇਸ ‘ਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਮਿਲਾਓ। ਫਿਰ ਇਸ ਨਾਲ ਸਕਿਨ ‘ਤੇ ਮਾਲਿਸ਼ ਕਰੋ।
ਸਕਿਨ ‘ਤੇ ਕੈਸਟਰ ਤੇਲ ਦੇ ਫਾਇਦੇ
ਡ੍ਰਾਈ ਸਕਿਨ ਲਈ ਲਾਭਦਾਇਕ: ਬੱਚੇ ਦੀ ਸਕਿਨ ਬਹੁਤ ਜਲਦੀ ਡ੍ਰਾਈ ਹੋ ਜਾਂਦੀ ਹੈ। ਅਜਿਹੇ ‘ਚ ਤੁਸੀਂ ਸਕਿਨ ‘ਤੇ ਕੈਸਟਰ ਆਇਲ ਦੀ ਵਰਤੋਂ ਕਰ ਸਕਦੇ ਹੋ। ਇਹ ਸਕਿਨ ਨੂੰ ਨਰਮ ਅਤੇ ਮੁਲਾਇਮ ਬਣਾਉਣ ‘ਚ ਵੀ ਮਦਦ ਕਰਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਸਕਿਨ ਲਈ ਮਾਇਸਚਰਾਈਜ਼ਰ ਦਾ ਕੰਮ ਕਰਦੇ ਹਨ।
ਦਾਗ-ਧੱਬੇ ਨੂੰ ਕਰੇ ਖਤਮ: ਤੁਸੀਂ ਬੱਚੇ ਦੀ ਸਕਿਨ ਤੋਂ ਦਾਗ-ਧੱਬੇ ਘੱਟ ਕਰਨ ਲਈ ਕੈਸਟਰ ਆਇਲ ਦੀ ਵਰਤੋਂ ਕਰ ਸਕਦੇ ਹੋ। ਦਾਗ-ਧੱਬੇ ਘੱਟ ਕਰਨ ਲਈ ਵੀ ਇਹ ਤੇਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਥੋੜ੍ਹਾ ਜਿਹਾ ਤੇਲ ਗਰਮ ਕਰਕੇ ਸਕਿਨ ‘ਤੇ ਲਗਾਓ। ਇਸ ਨਾਲ ਬੱਚੇ ਦੀ ਸਕਿਨ ‘ਤੇ ਦਾਗ-ਧੱਬੇ ਘੱਟ ਹੋ ਜਾਣਗੇ।
ਡਾਇਪਰ ਰੈਸ਼ੇਜ ਕਰੇ ਠੀਕ: ਬੱਚੇ ਨੂੰ ਡਾਇਪਰ ਪਹਿਨਣ ਨਾਲ ਸਕਿਨ ‘ਤੇ ਰੈਸ਼ੇਜ ਵੀ ਹੋ ਜਾਂਦੇ ਹਨ। ਅਜਿਹੇ ‘ਚ ਤੁਸੀਂ ਸਕਿਨ ‘ਤੇ ਕੈਸਟਰ ਆਇਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਬੱਚੇ ਦੀ ਸਕਿਨ ‘ਤੇ ਰੇਡਨੈੱਸ ਅਤੇ ਛੋਟੇ ਮੁਹਾਸੇ ਠੀਕ ਹੋ ਜਾਣਗੇ।
ਸਨਬਰਨ ਤੋਂ ਰਾਹਤ: ਕੈਸਟਰ ਆਇਲ ਨੂੰ ਸਕਿਨ ‘ਤੇ ਲਗਾਉਣ ਨਾਲ ਬੱਚੇ ਦੀ ਸਕਿਨ ‘ਤੇ ਸਨਬਰਨ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਕੈਸਟਰ ਆਇਲ ਨਾਲ ਸਕਿਨ ਦੀ ਐਕਜਿਮਾ ਵੀ ਠੀਕ ਹੋ ਜਾਂਦੀ ਹੈ। ਐਕਜਿਮਾ ਬੱਚਿਆਂ ‘ਚ ਇੱਕ ਆਮ ਸਮੱਸਿਆ ਹੈ।