ਭਾਰ ਘੱਟ ਕਰਨ ਜਾਂ ਫਿਟ ਰਹਿਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਤਰੀਕਾ ਇਕ ਲਈ ਕੰਮ ਕਰਦਾ ਹੈ, ਜ਼ਰੂਰੀ ਨਹੀਂ ਸਾਰਿਆਂ ਲਈ ਕੰਮ ਕਰੇ। ਅੱਜ ਕਲ ਸੋਸ਼ਲ ਮੀਡੀਆ ‘ਤੇ ਕਈ ਰੀਲਸ ਵਾਇਰਲ ਹਨ ਜਿਨ੍ਹਾਂ ਵਿਚ ਦਿਨ ਵਿਚ 3-4 ਵਾਰ ਖਾਣ ਦੀ ਬਜਾਏ 2 ਵਾਰ ਹੀ ਖਾਣ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਵੀ ਇਕ ਵਾਰ ਦਾ ਖਾਣਾ ਸਕਿਪ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਬੇਹਤਰ ਹੋਵੇਗਾ ਕਿ ਡਿਨਰ ਛੱਡੋ।
ਫਾਸਟਿੰਗ ਦੇ ਫਾਇਦਿਆਂ ‘ਤੇ ਇੰਟਰਨੈੱਟ ‘ਤੇ ਤੁਹਾਨੂੰ ਕਈ ਫਾਇਦੇ ਦਿਖ ਜਾਣਗੇ। ਇਸ ਵਿਚ ਤੁਹਾਨੂੰ ਫਿਕਸ ਕਰਨਾ ਹੁੰਦਾ ਹੈ ਕਿ ਕਿੰਨੇ ਘੰਟੇ ਖਾਣਾ ਹੈ ਤੇ ਕਿੰਨੀ ਦੇਰ ਡਾਇਜੈਸਿਵ ਸਿਸਟਮ ਨੂੰ ਆਰਾਮ ਦੇਣਾ ਹੈ। ਹਫਤੇ ਵਿਚ ਇਕ ਵਾਰ ਵਰਤ ਰੱਖਣ ਦਾ ਚਲਨ ਭਾਰਤ ਵਿਚ ਕਾਫੀ ਪੁਰਾਣਾ ਹੈ। ਸਾਇੰਸ ਦੀ ਭਾਸ਼ਾ ਵਿਚ ਦੱਸਿਆ ਜਾਵੇ ਤਾਂ ਜਦੋਂ ਅਸੀਂ ਕਈ ਘੰਟੇ ਤੱਕ ਖਾਣਾ ਨਹੀਂ ਖਾਧੇ ਤਾਂ ਮੋਟਾਬਾਲਿਜਮ ਵਿਚ ਬਦਲਾਅ ਹੁੰਦਾ ਹੈ। ਇਸ ਨਾਲ ਸਰੀਰ ਦਾ ਫੈਟ ਜਲਦੀ ਬਰਨ ਹੁੰਦਾ ਹੈ। ਕੁਝ ਸਟੱਡੀਜ਼ ਵਿਚ ਇਹ ਵੀ ਸਾਹਮਣੇ ਆ ਚੁੱਕਾ ਹੈ ਕਿ ਇੰਟਰਮਿਟੇਟ ਫਾਸਟਿੰਗ ਨਾਲ ਸਰੀਰ ਦਾ ਇਨਫਲੇਮੇਸ਼ਨ ਤੇ ਕੋਲੈਸਟ੍ਰੋਲ ਘਟਦਾ ਹੈ। ਹਾਲਾਂਕਿ ਇਹ ਗੱਲ ਸਾਰਿਆਂ ‘ਤੇ ਲਾਗੂ ਨਹੀਂ ਹੁੰਦੀ।
ਖਾਣਾ ਛੱਡਣ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਰੱਖੋ ਕਿ ਤੁਹਾਡਾ ਭਾਰ ਕਿੰਨਾ ਹੈ। ਜੇਕਰ ਤੁਹਾਡਾ ਭਾਰ ਠੀਕ ਹੈ ਤਾਂ ਡਿਨਰ ਸਕਿਪ ਕਰਨਾ ਵੀ ਉਲਟਾ ਪਾ ਸਕਦਾ ਹੈ। ਦੂਜੇ ਪਾਸੇ ਜਿਨ੍ਹਾਂ ਨੂੰ ਸ਼ੂਗਰ ਹੈ ਉਨ੍ਹਾਂ ਨੂੰ ਵੀ ਖਾਣਾ ਛੱਡਣ ਨਾਲ ਨੁਕਸਾਨ ਪਹੁੰਚ ਸਕਦਾ ਹੈ।
ਜੇਕਰ ਤੁਸੀਂ ਕੁਝ ਦੇਰ ਦਾ ਫਾਸਟ ਕਰਦੇ ਹੋ ਜਿਵੇਂ ਇੰਟਰਮਿਟੇਂਟ ਫਾਸਟਿੰਗ ਜਾਂ ਇਕ ਵਾਰ ਖਾਣਾ ਸਕਿਪ ਹੋ ਗਿਆ ਤਾਂ ਇਸ ਦਾ ਖਾਸ ਫਰਕ ਨਹੀਂ ਪੈਂਦਾ। ਪਰ ਜੇਕਰ ਤੁਸੀਂ ਲੰਬੇ ਸਮੇਂ ਤੱਕ ਫਾਸਟ ਕਰੋ ਤਾਂ ਤੁਹਾਡਾ ਮੈਟਾਬਾਲਿਜ਼ਮ ਹੌਲੀ ਹੋ ਜਾਂਦਾ ਹੈ ਜਿਸ ਨਾਲ ਲੰਬੇ ਸਮੇਂ ਤੋਂ ਤੁਸੀਂ ਭਾਰ ਘੱਟ ਕਰਨਾ ਚਾਹੋ ਤਾਂ ਦਿੱਕਤ ਹੋਵੇਗੀ।
ਜਦੋਂ ਤੁਸੀਂ ਖਾਣਾ ਛੱਡਦੇ ਹੋ ਤਾਂ ਸਰੀਰ ਭੁੱਖਾ ਹੋ ਜਾਂਦਾ ਹੈ। ਇਸ ਨੂੰ ਸਟਾਰਵੇਸ਼ਨ ਮੋਡ ਕਹਿੰਦੇ ਹਨ। ਅਜਿਹੇ ਵਿਚ ਤੁਹਾਡਾ ਦਿਮਾਗ ਸਰੀਰ ਨੂੰ ਸੰਕੇਤ ਦਿੰਦਾ ਹੈ ਕਿ ਉਹ ਸਰੀਰ ਦੀਆਂ ਕਿਰਿਆਵਾਂ ਨੂੰ ਹੌਲੀ ਕਰ ਲਓ ਤਾਂ ਕਿ ਊਰਜਾ ਖਰਚ ਨਾ ਹੋਵੇ ਤੇ ਘੱਟ ਕੈਲੋਰੀ ਬਰਨ ਕਰੇ। ਅਜਿਹਾ ਹੋਣ ਨਾਲ ਭਾਰ ਘੱਟ ਹੋਣ ਦੀ ਪ੍ਰਕਿਰਿਆ ਹੌਲੀ ਹੋ ਜਾਵੇਗੀ। ਜਦੋਂ ਤੁਸੀਂ ਵਾਪਸ ਠੀਕ ਤਰ੍ਹਾਂ ਖਾਣਾ ਸ਼ੁਰੂ ਕਰੋਗੇ ਤਾਂ ਤੁਹਾਡਾ ਭਾਰ ਹੋਰ ਵਧੇਗਾ ਕਿਉਂਕਿ ਮੈਟਾਬਾਲਿਜ਼ਮ ਸਲੋਅ ਹੋ ਚੁੱਕਾ ਹੋਵੇਗਾ।
ਇਹ ਵੀ ਪੜ੍ਹੋ : ਜਰਮਨ ਗਾਇਕ Cassandra Mae ਨੂੰ ਮਿਲੇ PM ਮੋਦੀ, ਸੁਣਿਆ ਹਿੰਦੀ ‘ਚ ਭਜਨ ਤੇ ਤਮਿਲ ਗੀਤ
ਜਦੋਂ ਅਸੀਂ ਭੁੱਖੇ ਹੁੰਦੇ ਹਾਂ ਤਾਂ ਬਹੁਤ ਸਾਰੇ ਹਾਰਮੋਨਸ ਭੁੱਕੇ ਹੋਣ ਦਾ ਸਿਗਨਲ ਦਿੰਦੇ ਹਨ ਤਾਂ ਕਿ ਸਰੀਰ ਨੂੰ ਖਾਣਾ ਮਿਲ ਸਕੇ। ਤੁਸੀਂ ਇਨ੍ਹਾਂ ਸਿਗਨਲਸ ਨੂੰ ਇਗਨੋਰ ਕਰੋਗੇ ਤਾਂ ਇੰਸੁਲਿਨ, ਲੈਪਟਿਨ, ਕਾਰਟੀਸਾਲ ਤੇ ਗ੍ਰੇਲਿਨ ਵਰਗੇ ਕਈ ਹਾਰਮੋਸਨਸ ਦਾ ਤਾਲਮੇਲ ਵਿਗੜ ਜਾਂਦਾ ਹੈ। ਖਾਣਾ ਸਕਿਪ ਕਰਨ ਨਾਲ ਸਰੀਰ ਵਿਚ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਵੀ ਹੋ ਸਕਦੀ ਹੈ। ਇਸ ਲਈ ਭਾਰ ਘੱਟ ਕਰਨ ਲਈ ਤੁਸੀਂ ਖਾਣੇ ਦੀ ਮਾਤਰਾ ਕੰਟਰੋਲ ਕਰੋ, ਹੈਲਦੀ ਖਾਣ, ਐਕਸਰਸਾਈਜ਼ ਕਰੋ, ਤਣਾਅ ਨਾ ਲਓ ਤੇ ਚੰਗੀ ਨੀਂਦ ਸੌਵੋ।