Chickenpox health care: ਚਿਕਨਪੌਕਸ ਯਾਨੀ ਛੋਟੀ ਮਾਤਾ ਦੀ ਬਿਮਾਰੀ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੀ ਹੈ। ਇਹ ਬਿਮਾਰੀ ਬੱਚਿਆਂ ‘ਚ ਹੁੰਦੀ ਹੈ, ਨਵਜੰਮੇ ਬੱਚਿਆਂ ‘ਚ ਵੀ ਹੁੰਦੀ ਹੈ, ਪ੍ਰੇਗਨੈਂਟ ਔਰਤਾਂ ਤੋਂ ਲੈ ਕੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਵੀ ਹੋ ਸਕਦੀ ਹੈ। ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਆਸਾਨੀ ਨਾਲ ਫੈਲ ਜਾਂਦੀ ਹੈ। ਇਹ ਬੀਮਾਰੀ ਵੈਰੀਸੇਲਾ ਜ਼ੋਸਟਰ ਨਾਂ ਦੇ ਵਾਇਰਸ ਕਾਰਨ ਫੈਲਦੀ ਹੈ ਪਰ ਜੇਕਰ ਤੁਸੀਂ ਸਹੀ ਦੇਖਭਾਲ ਅਤੇ ਡਾਇਟ ਫੋਲੋ ਕਰੋਗੇ ਤਾਂ ਚਿਕਨਪੌਕਸ ਦੀ ਬੀਮਾਰੀ ਜਲਦੀ ਠੀਕ ਹੋ ਸਕਦੀ ਹੈ ਹਾਲਾਂਕਿ ਤੁਹਾਨੂੰ ਕਈ ਚੀਜ਼ਾਂ ਦੇ ਸੇਵਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਚਿਕਨਪੌਕਸ ਦੇ ਦੌਰਾਨ ਕਿਹੜੀਆਂ ਚੀਜ਼ਾਂ ਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਆਇਲੀ ਫ਼ੂਡ ਅਤੇ ਟ੍ਰਾਂਸ ਫੂਡ ਦਾ ਸੇਵਨ ਨਾ ਕਰੋ: ਚਿਕਨਪੌਕਸ ਦੇ ਦੌਰਾਨ ਤੁਹਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਜਿਸ ‘ਚ ਟ੍ਰਾਂਸ ਫੈਟ ਮੌਜੂਦ ਹੋਵੇ। ਚਿਕਨਪੌਕਸ ‘ਚ ਟ੍ਰਾਂਸ ਫੈਟ ਲਈ ਇਸ ਲਈ ਮਨ੍ਹਾ ਕੀਤਾ ਜਾਂਦਾ ਹੈ ਕਿਉਂਕਿ ਇਸਨੂੰ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ। ਜੇਕਰ ਤੁਸੀਂ ਜ਼ਿਆਦਾ ਟਰਾਂਸਫੈਟ ਦਾ ਸੇਵਨ ਕਰਦੇ ਹੋ ਤਾਂ ਹਾਰਟ ਡਿਸੀਜ ਦਾ ਖਤਰਾ ਵਧ ਜਾਵੇਗਾ। ਟ੍ਰਾਂਸ ਫੈਟ ਦਾ ਸੇਵਨ ਕਰਨ ਨਾਲ ਚਿਕਨਪੌਕਸ ਨੂੰ ਠੀਕ ਹੋਣ ‘ਚ ਸਮਾਂ ਲੱਗਦਾ ਹੈ ਅਤੇ ਇਹ ਫੈਲ ਵੀ ਸਕਦਾ ਹੈ। ਟਰਾਂਸ ਫੈਟ ਜ਼ਿਆਦਾਤਰ ਫਾਸਟ ਫੂਡ ‘ਚ ਮੌਜੂਦ ਹੁੰਦਾ ਹੈ ਇਹ ਸਕਿਨ ‘ਚ ਸੋਜ ਦੀ ਸਮੱਸਿਆ ਵੀ ਵਧ ਸਕਦੀ ਹੈ ਇਸ ਲਈ ਤੁਸੀਂ ਤਲਿਆ ਹੋਇਆ ਭੋਜਨ ਜਿਵੇਂ ਫਰੈਂਚ ਫਰਾਈਜ਼, ਪਕੌੜੇ, ਸਮੋਸੇ, ਕਚੋਰੀ ਆਦਿ ਤੋਂ ਪਰਹੇਜ਼ ਕਰੋ।
ਸੋਡੀਅਮ ਨਾਲ ਭਰਪੂਰ ਭੋਜਨ ਤੋਂ ਪਰਹੇਜ਼ ਕਰੋ: ਤੁਹਾਨੂੰ ਮਸਾਲੇਦਾਰ ਜਾਂ ਜ਼ਿਆਦਾ ਨਮਕ ਵਾਲੇ ਭੋਜਨ ਤੋਂ ਵੀ ਪੂਰੀ ਤਰ੍ਹਾਂ ਪਰਹੇਜ਼ ਕਰਨਾ ਹੈ। ਜੇਕਰ ਤੁਸੀਂ ਜ਼ਿਆਦਾ ਮਸਾਲੇਦਾਰ ਭੋਜਨ ਜਾਂ ਜ਼ਿਆਦਾ ਨਮਕ ਵਾਲਾ ਭੋਜਨ ਖਾਂਦੇ ਹੋ ਤਾਂ ਤੁਹਾਡੇ ਮੂੰਹ ‘ਚ ਜਲਨ ਹੋ ਸਕਦੀ ਹੈ ਅਤੇ ਚਿਕਨਪੌਕਸ ਮੂੰਹ ਦੇ ਨੇੜੇ ਹੁੰਦਾ ਹੈ ਇਸ ਨਾਲ ਤੁਹਾਨੂੰ ਤੇਜ਼ ਦਰਦ ਹੋ ਸਕਦਾ ਹੈ। ਤੁਹਾਨੂੰ ਆਪਣੀ ਡਾਇਟ ‘ਚੋਂ ਪੀਜ਼ਾ, ਬਰਗਰ, ਚਿਕਨ, ਮੀਟ, ਚਾਈਨੀਜ਼ ਫੂਡ ਆਦਿ ਨੂੰ ਹਟਾ ਦੇਣਾ ਚਾਹੀਦਾ ਹੈ।
ਚਿਕਨਪੌਕਸ ਹੋਣ ‘ਤੇ ਮਿਰਚਾਂ ਵਾਲਾ ਭੋਜਨ ਨਾ ਖਾਓ: ਤੁਹਾਨੂੰ ਅਜਿਹੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ‘ਚ ਮਿਰਚ ਜ਼ਿਆਦਾ ਹੋਵੇ। ਜ਼ਿਆਦਾ ਮਿਰਚਾਂ ਖਾਣ ਨਾਲ ਚਿਕਨਪੌਕਸ ਦੇ ਲੱਛਣ ਵਧ ਸਕਦੇ ਹਨ ਉੱਥੇ ਹੀ ਤੁਹਾਨੂੰ ਆਰਜੀਨਾਈਨ ਨਾਮਕ ਅਮੀਨੋ ਐਸਿਡ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜੋ ਚਿਕਨਪੌਕਸ ਵਾਇਰਸ ਨੂੰ ਵਧਾਉਣ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਜ਼ਿਆਦਾ ਮਿਰਚਾਂ ਵਾਲੇ ਭੋਜਨ ਦਾ ਸੇਵਨ ਕਰਦੇ ਹੋ ਤਾਂ ਚਿਕਨਪੌਕਸ ਆਮ ਨਾਲੋਂ ਜ਼ਿਆਦਾ ਸਮੇਂ ‘ਚ ਠੀਕ ਹੋ ਜਾਵੇਗਾ। ਤੁਹਾਨੂੰ ਲਾਲ ਮਿਰਚ, ਖੜੇ ਮਸਾਲੇ, ਪੀਨਟ ਬਟਰ, ਟ੍ਰੀ ਨਟਸ ਤੋਂ ਪਰਹੇਜ਼ ਕਰਨ ਚਾਹੀਦਾ ਹੈ।
ਚਿਕਨਪੌਕਸ ‘ਚ ਖੱਟੇ ਫਲ ਨਾ ਖਾਓ: ਚਿਕਨਪੌਕਸ ਦੇ ਦੌਰਾਨ ਤੁਹਾਨੂੰ ਖੱਟੇ ਫਲ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਖੱਟੇ ਫਲਾਂ ਨੂੰ ਸਿਟ੍ਰਸ ਫਲ ਵੀ ਕਿਹਾ ਜਾਂਦਾ ਹੈ। ਇਨ੍ਹਾਂ ਫਲਾਂ ਦਾ ਸਵਾਦ ਖੱਟਾ-ਮਿੱਠਾ ਹੁੰਦਾ ਹੈ ਅਤੇ ਇਨ੍ਹਾਂ ਦੀ ਕਿਸਮ ਦੀ ਗੱਲ ਕਰੀਏ ਤਾਂ ਨਿੰਬੂ, ਸੰਤਰਾ, ਅੰਗੂਰ, ਮੋਸਮੀ, ਅੰਬ ਆਦਿ ‘ਚ ਖੱਟਾਪਨ ਸ਼ਾਮਲ ਹੁੰਦਾ ਹੈ। ਤੁਹਾਨੂੰ ਚਿਕਨਪੌਕਸ ਦੇ ਦੌਰਾਨ ਇਹਨਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਚਿਕਨਪੌਕਸ ਦੇ ਦੌਰਾਨ ਮੂੰਹ ‘ਚ ਛਾਲੇ ਹੁੰਦੇ ਹਨ ਅਤੇ ਇਹਨਾਂ ਫਲਾਂ ‘ਚ ਮੌਜੂਦ ਐਸਿਡ ਅਲਸਰ ਦੇ ਦਰਦ ਅਤੇ ਜਲਣ ਨੂੰ ਵਧਾਉਣ ਦਾ ਕੰਮ ਕਰੇਗਾ, ਇਸ ਲਈ ਤੁਹਾਨੂੰ ਇਹਨਾਂ ਦਾ ਸੇਵਨ ਕਰਨ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ।
ਜ਼ਿਆਦਾ ਗਰਮ ਭੋਜਨ ਤੋਂ ਬਚੋ: ਜੇਕਰ ਤੁਹਾਨੂੰ ਜ਼ਿਆਦਾ ਗਰਮ ਭੋਜਨ ਖਾਣਾ ਪਸੰਦ ਹੈ ਤਾਂ ਇਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੇ ਮੂੰਹ ‘ਚ ਛਾਲੇ ਪੈ ਸਕਦੇ ਹਨ ਅਤੇ ਇਹ ਜਲਣ ਪੈਦਾ ਕਰਨਗੇ, ਮੂੰਹ ਦੇ ਅੰਦਰ ਚਿਕਨਪੌਕਸ ਦੇ ਦਾਗ ਜਾਂ ਦਾਣੇ ਵੀ ਹੋ ਸਕਦੇ ਹਨ ਫਿਰ ਜੇਕਰ ਤੁਸੀਂ ਗਰਮ ਭੋਜਨ ਖਾਣਾ ਪਸੰਦ ਕਰਦੇ ਹੋ ਤਾਂ ਫਿਰ ਇਸ ਆਦਤ ਨੂੰ ਛੱਡ ਦਿਓ। ਤੁਹਾਨੂੰ ਠੰਡਾ ਭੋਜਨ ਜਿਵੇਂ ਕਿ ਆਈਸਕ੍ਰੀਮ, ਮਿਲਕਸ਼ੇਕ, ਦਹੀਂ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸੈਚੂਰੇਟਿਡ ਫੈਟ ਵਾਲੇ ਭੋਜਨ ਜਿਵੇਂ ਕਿ ਮੀਟ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਸੈਚੂਰੇਟਿਡ ਫੈਟ ਹੁੰਦਾ ਹੈ ਜੋ ਸੋਜ ਦਾ ਕਾਰਨ ਬਣਦੀ ਹੈ ਅਤੇ ਚਿਕਨਪੌਕਸ ਦਾ ਇਲਾਜ ਹੋਣ ਦੇ ਬਾਵਜੂਦ ਜਲਦੀ ਨਿਦਾਨ ਨਹੀਂ ਹੁੰਦਾ।
ਚਿਕਨਪੌਕਸ ਦੇ ਦੌਰਾਨ ਤੁਹਾਨੂੰ ਘੱਟ ਫੈਟ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਆਇਲੀ ਅਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਤਾਸੀਰ ਠੰਡੀ ਹੋਵੇ ਜਿਵੇਂ ਕਿ ਨਾਰੀਅਲ ਪਾਣੀ, ਦਹੀਂ ਆਦਿ।