Child winter health care: ਠੰਡੇ ਮੌਸਮ ‘ਚ ਛੋਟੇ ਬੱਚਿਆਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਅਸਲ ‘ਚ ਬੱਚੇ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਅਜਿਹੇ ‘ਚ ਉਸ ਦਾ ਸਰਦੀ, ਜ਼ੁਕਾਮ, ਖੰਘ ਅਤੇ ਹੋਰ ਮੌਸਮੀ ਬੀਮਾਰੀਆਂ ਲੱਗਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਖਾਸ ਟਿਪਸ ਦੱਸਦੇ ਹਾਂ। ਇਨ੍ਹਾਂ ਦੀ ਮਦਦ ਨਾਲ ਤੁਸੀਂ ਬੱਚੇ ਨੂੰ ਸਰਦੀ ਲੱਗਣ ਤੋਂ ਸੁਰੱਖਿਅਤ ਰੱਖ ਸਕਦੇ ਹੋ। ਇਸ ਤੋਂ ਇਲਾਵਾ ਠੰਡ ਲੱਗਣ ‘ਤੇ ਉਸ ਨੂੰ ਜਲਦੀ ਠੀਕ ਕਰਨ ‘ਚ ਵੀ ਮਦਦ ਮਿਲਦੀ ਹੈ।
Liquid ਚੀਜ਼ਾਂ ਜ਼ਿਆਦਾ ਦਿਓ: ਬੱਚੇ ਨੂੰ ਸਰਦੀ, ਖੰਘ, ਜ਼ੁਕਾਮ ਹੈ ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਦਿਓ। ਉਸਦੇ ਸਰੀਰ ਨੂੰ ਹਾਈਡਰੇਟ ਰੱਖੋ। ਸਿਹਤ ਮਾਹਿਰਾਂ ਅਨੁਸਾਰ ਬੱਚੇ ਦੇ ਸਰੀਰ ‘ਚ ਪਾਣੀ ਦੀ ਕਮੀ ਹੋਣ ਕਾਰਨ ਦਸਤ ਲੱਗ ਸਕਦੇ ਹਨ। ਅਜਿਹੇ ‘ਚ ਇਸ ਤੋਂ ਬਚਣ ਲਈ ਬੱਚੇ ਨੂੰ ਦਿਨ ਭਰ ਤਰਲ ਚੀਜ਼ਾਂ ਦਾ ਸੇਵਨ ਕਰਵਾਓ।
ਦਿਨ ਭਰ ਪਾਣੀ ਪਿਲਾਉਂਦੇ ਰਹੋ: ਬੱਚੇ ਨੂੰ ਠੰਡ ਤੋਂ ਬਚਾਉਣ ਲਈ ਉਸਨੂੰ ਦਿਨ ਭਰ ਥੋੜ੍ਹਾ-ਥੋੜ੍ਹਾ ਕੋਸਾ ਪਾਣੀ ਪਿਲਾਉਂਦੇ ਰਹੋ। ਇਸ ਨਾਲ ਉਸ ਦੀ ਛਾਤੀ ‘ਚ ਜਮ੍ਹਾ ਬਲਗਮ ਨਿਕਲਣਾ ਸ਼ੁਰੂ ਹੋ ਜਾਵੇਗਾ। ਅਜਿਹੇ ‘ਚ ਬੰਦ ਨੱਕ ਨੂੰ ਖੋਲ੍ਹਣ ਨਾਲ ਬੱਚੇ ਨੂੰ ਸਹੀ ਢੰਗ ਨਾਲ ਸਾਹ ਲੈਣ ‘ਚ ਵੀ ਮਦਦ ਮਿਲੇਗੀ।
ਸਟੀਮ ਦਿਓ: ਸਿਹਤ ਮਾਹਿਰਾਂ ਅਨੁਸਾਰ ਬੱਚੇ ਨੂੰ ਸਟੀਮ ਦੇਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬੱਚੇ ਦੀ ਬੰਦ ਨੱਕ ਖੁੱਲ੍ਹ ਜਾਵੇਗੀ ਅਤੇ ਸਾਹ ਲੈਣ ਨਾਲ ਜੁੜੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਠੰਡ ਘੱਟ ਹੋਣ ‘ਤੇ ਸਰੀਰ ‘ਚ ਗਰਮੀ ਦਾ ਅਹਿਸਾਸ ਹੋਵੇਗਾ। ਪਰ ਬੱਚੇ ਨੂੰ ਸਟੀਮ ਦਿੰਦੇ ਸਮੇਂ ਬਹੁਤ ਧਿਆਨ ਰੱਖੋ।
ਲਸਣ ਅਤੇ ਤੇਲ ਦੀ ਮਾਲਿਸ਼ ਕਰੋ: ਤੁਸੀਂ ਆਪਣੀ ਦਾਦੀ-ਨਾਨੀ ਤੋਂ ਲਸਣ ਅਤੇ ਤੇਲ ਦੀ ਮਾਲਿਸ਼ ਬਾਰੇ ਅਕਸਰ ਸੁਣਿਆ ਹੋਵੇਗਾ। ਇਹ ਮਸਾਜ ਬੱਚੇ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਨਾਲ ਬੱਚੇ ਦੇ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ। ਸਰਦੀ, ਜ਼ੁਕਾਮ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਉਂਦਾ ਹੈ। ਠੰਡ ਘੱਟ ਕਰਨ ਨਾਲ ਸਰੀਰ ‘ਚ ਗਰਮੀ ਮਹਿਸੂਸ ਹੁੰਦੀ ਹੈ। ਇਸ ਦੇ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਸਰ੍ਹੋਂ ਦੇ ਤੇਲ ‘ਚ ਲਸਣ ਦੀ ਇੱਕ ਕਲੀ ਗਰਮ ਕਰੋ। ਇਸ ਨੂੰ ਥੋੜ੍ਹਾ ਠੰਡਾ ਕਰਨ ਤੋਂ ਬਾਅਦ ਇਸ ਨਾਲ ਬੱਚੇ ਦੇ ਸਰੀਰ ਦੀ ਮਾਲਿਸ਼ ਕਰੋ।
ਹਰ ਰੋਜ਼ ਨਹਾਉਣਾ ਜ਼ਰੂਰੀ ਨਹੀਂ: ਛੋਟੇ ਬੱਚਿਆਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਅਜਿਹੇ ‘ਚ ਉਹ ਜਲਦੀ ਹੀ ਵਾਇਰਲ ਇੰਨਫੈਕਸ਼ਨ, ਸਰਦੀ, ਖੰਘ ਆਦਿ ਦਾ ਸ਼ਿਕਾਰ ਹੋ ਸਕਦੇ ਹਨ। ਅਜਿਹੇ ‘ਚ ਤੁਹਾਨੂੰ ਉਨ੍ਹਾਂ ਨੂੰ ਰੋਜ਼ਾਨਾ ਨਹਾਉਣਾ ਨਹੀਂ ਚਾਹੀਦਾ। ਇਸ ਦੀ ਬਜਾਏ ਤੁਸੀਂ ਉਨ੍ਹਾਂ ਨੂੰ ਸਪੰਜ ਇਸ਼ਨਾਨ ਦੇ ਸਕਦੇ ਹੋ। ਇਸ ਦੇ ਲਈ ਗੁਣਗੁਣੇ ਪਾਣੀ ‘ਚ ਇੱਕ ਤੌਲੀਆ ਭਿਓੋ ਅਤੇ ਇਸ ਨਾਲ ਬੱਚੇ ਦੇ ਸਰੀਰ ਨੂੰ ਸਾਫ਼ ਕਰੋ। ਬੱਚੇ ਨੂੰ ਕਮਰੇ ‘ਚ ਹੀ ਸਪੰਜ ਬਾਥ ਦਿਓ ਕਿਉਂਕਿ ਕਮਰੇ ਦਾ ਤਾਪਮਾਨ ਬਾਥਰੂਮ ਦੇ ਮੁਕਾਬਲੇ ਜ਼ਿਆਦਾ ਰਹਿੰਦਾ ਹੈ।