Coconut oil Kapoor skin: ਔਰਤਾਂ ਆਪਣੀ ਸਕਿਨ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਬਿਊਟੀ ਪ੍ਰੋਡਕਟਸ ਵੀ ਸਕਿਨ ਲਈ ਨੁਕਸਾਨਦੇਹ ਹੋ ਸਕਦੇ ਹਨ। ਤੁਸੀਂ ਚਿਹਰੇ ‘ਤੇ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਵੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਤੁਸੀਂ ਸਕਿਨ ‘ਤੇ ਨਾਰੀਅਲ ਤੇਲ ਅਤੇ ਕਪੂਰ ਦੀ ਵਰਤੋਂ ਕਰ ਸਕਦੇ ਹੋ। ਨਾਰੀਅਲ ਤੇਲ ਸਕਿਨ ਨੂੰ ਨਮੀ ਦਿੰਦਾ ਹੈ ਅਤੇ ਨਮੀ ਬਰਕਰਾਰ ਰੱਖਣ ‘ਚ ਮਦਦ ਕਰਦਾ ਹੈ। ਦੂਜੇ ਪਾਸੇ ਕਪੂਰ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਸਕਿਨ ‘ਤੇ ਕਪੂਰ ਅਤੇ ਨਾਰੀਅਲ ਤੇਲ ਲਗਾਉਣ ਦੇ ਕੀ-ਕੀ ਫਾਇਦੇ ਹੁੰਦੇ ਹਨ।
ਸਕਿਨ ਦੀ ਐਲਰਜੀ ਤੋਂ ਛੁਟਕਾਰਾ: ਧੂੜ, ਮਿੱਟੀ, ਪ੍ਰਦੂਸ਼ਣ ਅਤੇ ਤੇਜ਼ ਧੁੱਪ ਕਾਰਨ ਸਕਿਨ ‘ਤੇ ਕਈ ਇੰਫੈਕਸ਼ਨ ਹੋ ਸਕਦੇ ਹਨ। ਕਈ ਔਰਤਾਂ ਨੂੰ ਇਸ ਤੋਂ ਐਲਰਜੀ ਵੀ ਹੋ ਸਕਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਨਾਰੀਅਲ ਦੇ ਤੇਲ ‘ਚ ਕਪੂਰ ਮਿਲਾ ਕੇ ਸਕਿਨ ‘ਤੇ ਲਗਾਓ। ਐਲਰਜੀ ਅਤੇ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਤੋਂ ਰਾਹਤ ਮਿਲੇਗੀ।
ਨਹੁੰਆਂ ਲਈ ਫ਼ਾਇਦੇਮੰਦ: ਨਾਰੀਅਲ ਤੇਲ ਅਤੇ ਕਪੂਰ ਦੋਨਾਂ ‘ਚ ਐਂਟੀ-ਫੰਗਲ ਤੱਤ ਹੁੰਦੇ ਹਨ। ਬਰਸਾਤ ਦੇ ਮੌਸਮ ‘ਚ ਨਹੁੰਆਂ ‘ਤੇ ਫੰਗਸ ਇਨਫੈਕਸ਼ਨ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਨਾਰੀਅਲ ਦੇ ਤੇਲ ‘ਚ ਕਪੂਰ ਮਿਲਾਓ। ਦੋਹਾਂ ਚੀਜ਼ਾਂ ਤੋਂ ਹਲਕਾ ਅਤੇ ਕੋਸਾ ਤੇਲ ਤਿਆਰ ਕਰਕੇ ਨਹੁੰਆਂ ‘ਤੇ ਲਗਾਓ।ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਨਹੁੰਆਂ ‘ਤੇ ਫੰਗਲ ਇੰਫੈਕਸ਼ਨ ਠੀਕ ਹੋ ਜਾਵੇਗੀ।
ਛਾਈਆਂ ਨੂੰ ਕਰੇ ਦੂਰ: ਖ਼ਰਾਬ ਡਾਇਟ ਅਤੇ ਚੰਗੀ ਸਕਿਨ ਦੀ ਰੁਟੀਨ ਦੀ ਪਾਲਣਾ ਨਾ ਕਰਨ ਕਾਰਨ, ਬਹੁਤ ਸਾਰੀਆਂ ਔਰਤਾਂ ਦੇ ਚਿਹਰੇ ‘ਤੇ ਝੁਰੜੀਆਂ ਵੀ ਹੋ ਸਕਦੀਆਂ ਹਨ। ਜਿਸ ਕਾਰਨ ਚਿਹਰਾ ਸੁੱਕਾ ਅਤੇ ਬੇਜਾਨ ਦਿਖਾਈ ਦੇਣ ਲੱਗਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਕਿਨ ਦੀ ਨਿਯਮਤ ਦੇਖਭਾਲ ਲਈ ਨਾਰੀਅਲ ਦੇ ਤੇਲ ‘ਚ ਕਪੂਰ ਲਗਾਓ। ਇਸ ਨਾਲ ਚਿਹਰੇ ਦੀਆਂ ਛਾਈਆਂ ਠੀਕ ਹੋ ਜਾਣਗੀਆਂ।
ਡੈਂਡਰਫ ਤੋਂ ਛੁਟਕਾਰਾ: ਵਾਲਾਂ ‘ਚ ਖੁਸ਼ਕ ਹੋਣ ਕਾਰਨ ਡੈਂਡਰਫ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਨਾਰੀਅਲ ਦੇ ਤੇਲ ‘ਚ ਕਪੂਰ ਮਿਲਾ ਕੇ ਲਗਾਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਵਾਲਾਂ ਦੀ ਮਾਲਿਸ਼ ਕਰੋ। ਇਸ ਨਾਲ ਵਾਲਾਂ ‘ਚ ਮੌਜੂਦ ਡੈਂਡਰਫ ਆਸਾਨੀ ਨਾਲ ਦੂਰ ਹੋ ਜਾਵੇਗਾ।
ਕਿੱਲ-ਮੁਹਾਸੇ ਤੋਂ ਛੁਟਕਾਰਾ: ਨਾਰੀਅਲ ਦੇ ਤੇਲ ‘ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਨਾਰੀਅਲ ਤੇਲ ਅਤੇ ਕਪੂਰ ਦੇ ਤੇਲ ਦੇ ਮਿਸ਼ਰਣ ਨੂੰ ਚਿਹਰੇ ‘ਤੇ ਲਗਾਉਣ ਨਾਲ ਵੀ ਤੁਸੀਂ Acne, ਪਿੰਪਲਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਦੋਵਾਂ ਚੀਜ਼ਾਂ ਦੀ ਨਿਯਮਤ ਵਰਤੋਂ ਕਰਨ ਨਾਲ ਸਕਿਨ ਦੇ ਕਿੱਲ-ਮੁਹਾਸੇ ਦੂਰ ਹੋ ਜਾਣਗੇ।