Cold milk health benefits: ਸਰੀਰ ਨੂੰ ਤੰਦਰੁਸਤ ਰੱਖਣ ਲਈ ਪੌਸ਼ਟਿਕ ਭੋਜਨ ਅਤੇ ਖਣਿਜ, ਵਿਟਾਮਿਨਾਂ ਦੀ ਸਹੀ ਮਾਤਰਾ ‘ਚ ਸੇਵਨ ਕਰਨਾ ਵੀ ਜ਼ਰੂਰੀ ਹੈ। ਤੁਸੀਂ ਰੋਜ਼ਾਨਾ ਰੁਟੀਨ ‘ਚ ਕਈ ਚੀਜ਼ਾਂ ਖਾਂਦੇ ਹੋ ਪਰ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੇ ਫਾਇਦੇ ਨਹੀਂ ਜਾਣਦੇ ਹੋਵੋ। ਤੁਸੀਂ ਹਰ ਰੋਜ਼ ਦੁੱਧ ਦਾ ਸੇਵਨ ਕਰਦੇ ਹੋ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦੁੱਧ ‘ਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਪਰ ਤੁਸੀਂ ਗਰਮ ਜਾਂ ਸਾਧਾਰਨ ਦੁੱਧ ਦਾ ਹੀ ਸੇਵਨ ਕੀਤਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਠੰਡਾ ਦੁੱਧ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸੁਆਦ ‘ਚ ਵੀ ਟੇਸਟ ਲੱਗਦਾ ਹੈ ਅਤੇ ਤੁਸੀਂ ਇਸ ‘ਚ ਕੋਈ ਵੀ ਫਲੇਵਰ ਮਿਲਾ ਸਕਦੇ ਹੋ। ਇਸ ਲਈ ਆਓ ਅੱਜ ਜਾਣਦੇ ਹਾਂ ਠੰਡਾ ਦੁੱਧ ਪੀਣ ਦੇ ਫਾਇਦੇ…
ਭਾਰ ਘਟਾਉਣ ‘ਚ ਕਰੇ ਮਦਦ: ਤੁਸੀਂ ਠੰਡਾ ਦੁੱਧ ਪੀ ਕੇ ਵੀ ਭਾਰ ਘਟਾ ਸਕਦੇ ਹੋ। ਠੰਡੇ ਦੁੱਧ ਨੂੰ ਹਜ਼ਮ ਕਰਨ ਲਈ ਸਰੀਰ ਆਮ ਤਾਪਮਾਨ ‘ਤੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਰੀਰ ਨਾਰਮਲ ਤਾਪਮਾਨ ‘ਤੇ ਆਉਂਦਾ ਹੈ ਤਾਂ ਇਸ ਦੌਰਾਨ ਕੈਲੋਰੀ ਜ਼ਿਆਦਾ ਮਾਤਰਾ ‘ਚ ਬਰਨ ਹੁੰਦੀ ਹੈ। ਇਸ ਲਈ ਤੁਸੀਂ ਇਸ ਦਾ ਸੇਵਨ ਕਰਕੇ ਆਪਣਾ ਭਾਰ ਘੱਟ ਕਰ ਸਕਦੇ ਹੋ। ਇਸ ਤੋਂ ਇਲਾਵਾ ਠੰਡਾ ਦੁੱਧ ਪੀਣ ਨਾਲ ਵੀ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਦੇ ਸੇਵਨ ਨਾਲ ਤੁਸੀਂ ਓਵਰਈਟਿੰਗ ਤੋਂ ਵੀ ਬਚ ਸਕਦੇ ਹੋ।
ਐਸਿਡਿਟੀ ਤੋਂ ਛੁਟਕਾਰਾ: ਠੰਡਾ ਦੁੱਧ ਤੁਹਾਡੇ ਪੇਟ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੇ ਪੇਟ ਨੂੰ ਠੰਡਾ ਰੱਖਦਾ ਹੈ। ਇਸ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਵੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਇਹ ਪੇਪਟਿਕ ਅਲਸਰ ਕਾਰਨ ਹੋਣ ਵਾਲੇ ਪੇਟ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਮਾਹਿਰਾਂ ਅਨੁਸਾਰ ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਹਾਨੂੰ ਹਰ ਰੋਜ਼ ਇੱਕ ਗਲਾਸ ਠੰਡੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।
ਸਕਿਨ ਨੂੰ ਬਣਾਏ ਸ਼ਾਇਨੀ: ਠੰਡਾ ਦੁੱਧ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ। ਇਹ ਦੁੱਧ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਪਾਣੀ ਦੀ ਕਮੀ ਨਹੀਂ ਹੋਵੇਗੀ। ਤੁਸੀਂ ਠੰਡੇ ਦੁੱਧ ਦਾ ਸੇਵਨ ਕਰਕੇ ਸਰੀਰ ਨੂੰ ਹਾਈਡ੍ਰੇਟ ਰੱਖ ਸਕਦੇ ਹੋ। ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ ਸ਼ਾਇਨੀ ਅਤੇ ਗਲੋਇੰਗ ਬਣਦੀ ਹੈ।
ਐਨਰਜੀ ਡਰਿੰਕ ਦੇ ਤੌਰ ‘ਤੇ ਕਰੋ ਸੇਵਨ: ਜੇਕਰ ਤੁਸੀਂ ਜਿੰਮ ਜਾਂਦੇ ਹੋ ਤਾਂ ਘੰਟਿਆਂ ਬੱਧੀ ਪਸੀਨਾ ਵਹਾਉਣ ਤੋਂ ਬਾਅਦ ਤੁਸੀਂ ਐਨਰਜੀ ਡਰਿੰਕ ਦੇ ਤੌਰ ‘ਤੇ ਠੰਡੇ ਦੁੱਧ ਦਾ ਸੇਵਨ ਕਰ ਸਕਦੇ ਹੋ। ਬਾਜ਼ਾਰੀ ਐਨਰਜੀ ਡਰਿੰਕ ਵੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਇਸ ਲਈ ਤੁਸੀਂ ਇਸਨੂੰ ਐਨਰਜੀ ਡਰਿੰਕ ਦੇ ਤੌਰ ‘ਤੇ ਸੇਵਨ ਕਰ ਸਕਦੇ ਹੋ। ਦੁੱਧ ‘ਚ ਕੈਲੋਰੀ, ਵਿਟਾਮਿਨ, ਖਣਿਜ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੌਸ਼ਟਿਕ ਤੱਤ ਤੁਹਾਨੂੰ ਤੁਰੰਤ ਐਨਰਜ਼ੀ ਦੇਣ ‘ਚ ਮਦਦ ਕਰਦੇ ਹਨ।
ਇਸ ਸਮੇਂ ਨਾ ਪੀਓ ਠੰਡਾ ਦੁੱਧ: ਠੰਡਾ ਦੁੱਧ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਸਮੇਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਤੁਹਾਨੂੰ ਦਿਨ ‘ਚ ਹੀ ਠੰਡੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਰਾਤ ਦੇ ਸਮੇਂ ਇਸ ਦਾ ਸੇਵਨ ਕਰਨ ਨਾਲ ਨੀਂਦ ਆਉਣ ‘ਚ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ ‘ਚ ਹੀ ਇਸ ਦਾ ਸੇਵਨ ਕਰੋ। ਸਰਦੀਆਂ ‘ਚ ਇਸ ਨੂੰ ਪੀਣ ਨਾਲ ਖੰਘ ਅਤੇ ਫਲੂ ਇੰਫੈਕਸ਼ਨ ਵੀ ਹੋ ਸਕਦੀ ਹੈ।